ਮੁੰਬਈ: ਫ਼ਿਲਮਮੇਕਰ ਅਤੇ ਲੇਖਿਕਾ ਤਾਹਿਰਾ ਕਸ਼ਯਪ ਨੇ ਕੈਂਸਰ ਕਰਕੇ ਆਪਣੀ ਜ਼ਿੰਦਗੀ ਵਿੱਚ ਕਾਫ਼ੀ ਕੁਝ ਦੇਖਿਆ ਹੈ। ਹਾਲ ਹੀ ਵਿੱਚ ਉਨ੍ਹਾਂ ਨੇ 5 ਕਿਲੋਮੀਟਰ ਔਰਤਾ ਦੀ ਮੈਰਾਥਨ ਪਿੰਕਾਥਨ ਵਿੱਚ ਵੀ ਹਿੱਸਾ ਲਿਆ ਹੈ। ਤਾਹਿਰਾ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਛਾਤੀ ਦੇ ਕੈਂਸਰ ਤੋਂ ਪੀੜਤ ਔਰਤਾਂ ਲਈ ਪਰਿਵਾਰ ਅਤੇ ਪਤੀ ਦੇ ਸਪੋਰਟ ਸਭ ਤੋਂ ਜ਼ਰੂਰੀ ਹੁੰਦੀ ਹੈ।
ਹੋਰ ਪੜ੍ਹੋ: ਸ਼ੁਰੂ ਵਿੱਚ ਤਾਹਿਰਾ ਨੂੰ ਆਯੂਸ਼ਮਾਨ ਦੇ ਬੋਲਡ ਸੀਨਜ਼ ਨਹੀਂ ਸਨ ਪਸੰਦ
ਦੱਸ ਦੇਈਏ ਕਿ ਆਯੁਸ਼ਮਾਨ ਨੇ ਆਪਣੀ ਪਤਨੀ ਤਾਹਿਰਾ ਦੇ ਇਸ ਮਾੜੇ ਸਮੇਂ ਵਿੱਚ ਕਾਫ਼ੀ ਸਾਥ ਦਿੱਤਾ। ਇੱਥੋਂ ਤੱਕ ਕਿ ਆਯੁਸ਼ਮਾਨ ਪਿਛਲੇ ਦੋ ਸਾਲਾਂ ਤੋਂ ਤਾਹਿਰਾ ਤਰਫ਼ੋ ਕਰਵਾਚੌਥ ਦਾ ਵਰਤ ਵੀ ਰੱਖ ਰਹੇ ਹਨ। ਕਿਉਂਕਿ ਤਾਹਿਰਾ ਦੀ ਸਿਹਤ ਹਾਲੇ ਤੱਕ ਪੂਰੀ ਤਰ੍ਹਾ ਠੀਕ ਨਹੀਂ ਹੋਈ ਹੈ।
ਇੱਕ ਇੰਟਰਵਿਊ ਦੌਰਾਨ ਤਾਹਿਰਾ ਨੇ ਕਿਹਾ ਕਿ, ਕੋਈ ਵੀ ਵਿਅਕਤੀ ਦੁੱਖ ਅਤੇ ਮੁਸ਼ਕਲਾਂ ਨਹੀਂ ਵੰਡ ਸਕਦਾ ਪਰ ਜਦ ਤੁਹਾਨੂੰ ਮਾਪਿਆਂ, ਬੱਚਿਆਂ ਅਤੇ ਪਤੀ ਦਾ ਸਾਥ ਮਿਲ ਜਾਂਦਾ ਹੈ ਤਾਂ ਉਹ ਸੰਘਰਸ਼ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਤੇ ਜ਼ਿੰਦਗੀ ਆਸਾਨੀ ਨਾਲ ਚਲਦੀ ਹੈ।
ਹੋਰ ਪੜ੍ਹੋ: ਤਮਿਲ ਅਦਾਕਾਰ ਬਾਲਾ ਸਿੰਘ ਦਾ ਹੋਇਆ ਦੇਹਾਂਤ
ਪਿਛਲੇ ਸਾਲ ਤੋਂ ਹੀ ਤਾਹਿਰਾ ਨੇ ਆਪਣੇ ਕੈਂਸਰ ਕਰਕੇ ਕਾਫ਼ੀ ਸੰਘਰਸ਼ ਕੀਤਾ, ਪਰ ਹਾਲੇ ਵੀ ਉਹ ਪੂਰੀ ਤਰ੍ਹਾ ਠੀਕ ਨਹੀਂ ਹੋ ਪਾਈ ਹੈ। ਨਾਲ ਹੀ ਉਹ ਅਕਸਰ ਆਪਣੇ ਇੰਸਟਾਗ੍ਰਾਮ ਉੱਤੇ ਕੈਂਸਰ ਤੋਂ ਪੀੜਤ ਲੋਕਾਂ ਲਈ ਪੋਸਟਾ ਪਾਉਂਦੀ ਰਹਿੰਦੀ ਹੈ।