ETV Bharat / sitara

ਸਿਰਸਾ ਨੇ ਸੇਕਰੇਡ ਗੇਮਜ਼ 2 'ਤੇ ਲਾਏ ਗੰਭੀਰ ਇਲਜ਼ਾਮ - manjinder singh sirsa

ਨੈਟਫ਼ਲਿਕਸ ਦੇ ਮਸ਼ਹੂਰ ਸ਼ੋਅ 'ਸੇਕਰੇਡ ਗੇਮਜ਼' ਦੀ ਇੱਕ ਵੀਡੀਓ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕੀਤੀ। ਇਸ ਵੀਡੀਓ ਦੇ ਵਿੱਚ ਸੈਫ਼ ਅਲੀ ਖ਼ਾਨ ਸਾਗਰ 'ਚ ਆਪਣਾ ਕੜਾ ਸੁੱਟਦੇ ਹਨ। ਇਸ ਗੱਲ ਦਾ ਮਨਜਿੰਦਰ ਸਿੰਘ ਸਿਰਸਾ ਨੇ ਵਿਰੋਧ ਕੀਤਾ ਹੈ। ਇਸ ਵੀਡੀਓ 'ਤੇ ਐੱਸਜੀਪੀਸੀ ਦੇ ਮੁੱਖ ਸੱਕਤਰ ਨੇ ਵੀ ਆਪਣੀ ਪ੍ਰਤੀਕਿਰੀਆ ਦਿੱਤੀ ਹੈ।

ਫ਼ੋਟੋ
author img

By

Published : Aug 20, 2019, 3:07 PM IST

ਅੰਮ੍ਰਿਤਸਰ: ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਬਾਲੀਵੁੱਡ ਨੂੰ ਆੜੇ ਹੱਥੀ ਲੈਣ ਤੋਂ ਬਾਅਦ ਹੁਣ ਨੈਟਫ਼ਲੀਕਸ ਨੂੰ ਵੀ ਨਹੀਂ ਬਕਸ਼ਿਆ। ਨੈਟਫ਼ਲਿਕਸ ਦੇ ਮਸ਼ਹੂਰ ਸ਼ੋਅ 'ਸੇਕਰੇਡ ਗੇਮਜ਼' ਦੇ ਦੂਜੇ ਸੀਜ਼ਨ ਦੇ ਇੱਕ ਸੀਨ ਨੂੰ ਲੈ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਹੈ।

ਵੀਡੀਓ

ਸਿਰਸਾ ਨੇ ਸ਼ੋਅ ਦੇ ਵੀਡੀਓ ਨੂੰ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਸੈਫ਼ ਅਲੀ ਖ਼ਾਨ ਸਮੁੰਦਰ ਕਿਨਾਰੇ ਖ਼ੜੇ ਹੱਥ 'ਚ ਕੜਾ ਸਮੁੰਦਰ 'ਚ ਸੁੱਟਦੇ ਹੋਏ ਨਜ਼ਰ ਆਉਂਦੇ ਹਨ। ਇਸ ਸੀਰੀਜ਼ ਦੇ ਨਿਰਦੇਸ਼ਕ ਅਨੁਰਾਗ ਕਸ਼ਿਯਪ 'ਤੇ ਦੋਸ਼ ਲਗਾਉਂਦੇ ਹੋਏ ਲਿਖਿਆ, "ਮੈਂ ਹੈਰਾਨ ਹਾਂ ਕਿ ਬਾਲੀਵੁੱਡ ਸਾਡੀ ਧਾਰਮਿਕ ਭਾਵਨਾਵਾਂ ਦਾ ਅਪਮਾਨ ਕਰਦਾ ਜਾ ਰਿਹਾ ਹੈ। ਅਨੁਰਾਗ ਕਸ਼ਿਯਪ ਨੇ ਜਾਣ-ਬੁੱਝ ਕੇ ਸੇਕਰੇਡ ਗੇਮਜ਼ ਸੀਜ਼ਨ 2 'ਚ ਇਹ ਸੀਨ ਪਾਇਆ ਗਿਆ ਜਿੱਥੇ ਸੈਫ਼ ਅਲੀ ਖ਼ਾਨ ਸਾਗਰ 'ਚ ਆਪਣਾ ਕੜਾ ਸੁਟਦੇ ਹਨ। 'ਕੜਾ' ਕੋਈ ਆਮ ਗਹਿਣਾ ਨਹੀਂ ਇਹ ਸਿੱਖਾਂ ਦਾ ਮਾਨ ਹੈ ਅਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਹੈ।"

  • I wonder why Bollywood continues to disrespect our religious symbols! Anurag Kashyap deliberatly puts this scene in #SacredGamesS2 where Saif Ali Khan throws his Kada in sea! A KADA is not an ordinary ornament. It’s the pride of Sikhs & a blessing of Guru Sahib @NetflixIndia @ANI pic.twitter.com/c2KMbJVrwA

    — Manjinder S Sirsa (@mssirsa) August 19, 2019 " class="align-text-top noRightClick twitterSection" data=" ">

ਇਸ ਵੀਡੀਓ ਕਲਿੱਪ 'ਤੇ ਐੱਸਜੀਪੀਸੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਸ ਨਾਲ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਕਾਬਿਲ-ਏ-ਗੌਰ ਹੈ ਕਿ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਸਾਰਨ ਮੰਤਰਾਲੇ ਨੂੰ ਵੀ ਟਵੀਟ ਕਰ ਇਸ ਵੀਡੀਓ 'ਤੇ ਐਕਸ਼ਨ ਲੈਣ ਨੂੰ ਕਿਹਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਪ੍ਰਸਾਰਨ ਮੰਤਰਾਲੇ ਇਸ 'ਤੇ ਕੋਈ ਕਾਰਵਾਈ ਕਰਦਾ ਹੈ ਜਾਂ ਨਹੀਂ।

Intro:ਅਮ੍ਰਿਤਸਰ

ਬਲਜਿੰਦਰ ਬੋਬੀ

ਨੈਟਫਲਿਕਸ ਤੇ ਚੱਲ ਰਹੇ ਸੀਰੀਅਲ ਸੈਕਰੇਡ ਗੇਮਜ਼ 2 ਵਿੱਚ ਹੀਰੋ ਸੈਫ ਅਲੀ ਖਾਨ ਵਲੋਂ ਸਿੱਖ ਕਕਾਰ ਕੜਾ ਨੂੰ ਸਮੁੰਦਰ ਚ ਸੁੱਟਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੜਾ ਵਿਰੋਧ ਕੀਤਾ ਹੈ।

Body:ਐਸ ਜੀ ਪੀ ਸੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਦਾ ਕਹਿਣਾ ਹੈ ਕਿ ਅਜਿਹੇ ਸੀਰੀਅਲ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜਦੀ ਹੈ । ਰੂਪ ਸਿੰਘ ਨੇ ਕਿਹਾ ਕਿ ਕੜਾ ਸਿੱਖਾਂ ਦਾ ਇਕ ਅਹਿਮ ਕਕਾਰ ਹੈ ਤੇ ਇਸ ਦੀ ਬੇਅਦਬੀ ਕਰਨਾ ਬਹੁਤ ਨਿੰਦਣ ਯੌਗ ਹੈ ।

ਡਾਕਟਰ ਰੂਪ ਸਿੰਘ ਨੇ ਸੀਰੀਅਲ ਵਿਚੋ ਇਸ ਸੀਨ ਨੂੰ ਹਟਾਉਣ ਦੀ ਮੰਗ ਕੀਤੀ ਹੈ ਤੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਤੋਂ ਜਲਦ ਇਸ ਸੀਨ ਨੂੰ ਨਾ ਕੱਟਿਆ ਗਿਆ ਤਾਂ ਸਿੱਖਾਂ ਦੇ ਰੋਹ ਨੂੰ ਸ਼ਾਂਤ ਕਰਨਾ ਮੁਸ਼ਕਿਲ ਹੋ ਜਾਵੇਗਾ ਜਿਸ ਦੀ ਜਿੰਮੇਵਾਰ ਉਹ ਖੁਦ ਹੋਣਗੇਂ।

Bite..... ਡਾਕਟਰ ਰੂਪ ਸਿੰਘ ਮੁੱਖ ਸਕੱਤਰ ਐਸ ਜੀ ਪੀ ਸੀConclusion:ਐਸ ਜੀ ਪੀ ਸੀ ਵਲੋਂ ਪਹਿਲਾ ਵੀ ਸਿੱਖ ਕਕਾਰ ਦੀ ਬੇਅਦਬੀ ਕਰਨ ਵਾਲੀਆਂ ਫ਼ਿਲਮਾਂ ਨੂੰ ਸਖਤ ਚਿਤਾਵਨੀ ਦਿੱਤੀ ਗਈ ਸੀ ਤੇ ਆਖਿਰ ਫਿਲਮਾ ਵਾਲਿਆਂ ਨੂੰ ਵੀ ਸਿੱਖ ਰੋਹ ਦੇ ਅਗੇ ਚੁੱਕਣਾ ਪਿਆ ਹੈ।
ETV Bharat Logo

Copyright © 2025 Ushodaya Enterprises Pvt. Ltd., All Rights Reserved.