ਮੁੰਬਈ: ਅਦਾਕਾਰ ਦਿਲਜੀਤ ਦੋਸਾਂਝ ਬਾਲੀਵੁੱਡ ਵਿੱਚ ਆਪਣੀ ਅਦਾਕਾਰੀ ਨਾਲ ਫੈੱਨਜ਼ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਹੇ ਹਨ। ਦਿਲਜੀਤ ਦੀ ਨਵੀਂ ਫ਼ਿਲਮ 'ਗੁੱਡ ਨਿਊਜ਼' ਵਿੱਚ ਅਕਸ਼ੇ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ ਤੇ ਉਨ੍ਹਾਂ ਨਾਲ ਕਰੀਨਾ ਕਪੂਰ ਤੇ ਕਿਆਰਾ ਅਡਵਾਨੀ ਵੀ ਇਸ ਦਾ ਹਿੱਸਾ ਹੋਣਗੀਆਂ। ਇਸੀਂ ਦੌਰਾਨ ਦਿਲਜੀਤ ਨੇ ਇੱਕ ਇੰਟਰਵਿਉ ਦੌਰਾਨ ਕਈ ਦਿਲਚਸਪ ਗੱਲਾਂ ਦੱਸੀਆਂ।
ਇਸ ਇੰਟਰਵਿਊ ਦੌਰਾਨ ਜਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜੇ ਫ਼ਿਲਮ ਦੀ ਤਰ੍ਹਾ ਹੀ ਅਸਲ ਜ਼ਿੰਦਗੀ ਵਿੱਚ ਵੀ ਤੁਹਾਡੇ ਸਪਰਮ ਕਿਸੇ ਹੋਰ ਨਾਲ ਬਦਲ ਜਾਣ ਤਾਂ ਤੁਸੀ ਇਸ ਸਥਿਤੀ ਨੂੰ ਸੰਭਾਲ ਸਕੋਂਗਾ? ਇਸ 'ਤੇ ਦਿਲਜੀਤ ਨੇ ਜਵਾਬ ਦਿੱਤਾ, "ਮੈਂ ਅਜਿਹੀ ਸਥਿਤੀ ਦੇ ਲਈ ਤਿਆਰ ਨਹੀਂ ਹਾਂ। ਮੈਨੂੰ ਨਹੀਂ ਲਗਦਾ ਕਿ ਮੈਂ ਅਜਿਹੀ ਸਥਿਤੀ ਨੂੰ ਕਦੇ ਸੰਭਾਲ ਸਕਦਾ ਹਾਂ। ਇਹ ਫ਼ਿਲਮ ਹੈ, ਇਸੇ ਐਂਟਰਟੇਨਿੰਗ ਤਰੀਕੇ ਨਾਲ ਬਣਾਇਆ ਗਿਆ ਹੈ। ਵੈਸੇ ਇਹ ਅਸਲ ਜ਼ਿੰਦਗੀ ਵਿੱਚ ਕਿਸੀ ਦੇ ਨਾਲ ਹੋ ਚੁੱਕਿਆ ਹੈ। ਮੈਨੂੰ ਸਿਖਾਇਆ ਗਿਆ ਹੈ, ਕਿ ਬੰਦੇ ਨੂੰ ਆਪਣੀ ਜ਼ਿੰਦਗੀ ਵਿੱਚ ਹਰ ਸਥਿਤੀ ਦੇ ਲਈ ਤਿਆਰ ਰਹਿਣਾ ਚਾਹੀਦਾ, ਜੇ ਅਜਿਹਾ ਹੋਵੇਗਾ, ਤਾਂ ਦੇਖਾਗਾਂ।"
ਇਸ ਤੋਂ ਬਾਅਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ, ਤੁਸੀ ਖ਼ੁਦ ਨੂੰ ਕਿਵੇਂ ਪ੍ਰਭਾਸ਼ਿਤ ਕਰੋਗੇ? ਤਾਂ ਉਨ੍ਹਾਂ ਨੇ ਬੜੇ ਵੱਖਰੇ ਅੰਦਾਜ਼ ਵਿੱਚ ਕਿਹਾ ਕਿ, "ਮੈਂ ਅੰਤਰਜ਼ਾਮੀ ਹਾਂ। ਮੈਨੂੰ ਲੱਗਦਾ ਹੈ ਕਿ, ਮੇਰੇ ਵਿੱਚ ਖ਼ੁਬੀਆਂ ਵੀ ਹਨ ਤੇ ਨਹੀਂ ਵੀ। ਗੁਰਬਾਨੀ ਵਿੱਚ ਇੱਕ ਦੋਹਾ ਹੈ ਕਿ, ਸਭ ਗੁਣ ਤੇਰੇ ਮੇਂ ਨਾਹੀ ਕੋਈ' ਮੈਨੂੰ ਲੱਗਦਾ ਹੈ ਕਿ, ਬੰਦੇ ਦੇ ਸਭ ਗੁਣ ਉਪਰਵਾਲੇ ਦੇ ਹੀ ਦਿੱਤੇ ਹੁੰਦੇ ਹਨ। ਅਪਗੁਣ ਤਾਂ ਮੇਰੇ ਵਿੱਚ ਭਰੇ ਹੀ ਹੋਏ ਹਨ। ਮੇਰੇ ਅੰਦਰ ਇੱਕ ਖ਼ਾਸੀਅਤ ਹੈ ਕਿ, ਮੈਂ ਕਿਸੇ ਨਾਲ ਅਟੈਚ ਨਹੀਂ ਹੁੰਦਾ। ਜੋ ਮੇਰੀ ਲਾਸਟ ਲਾਈਫ਼ ਸੀ, ਉਸ ਤੋਂ ਮੈਂ ਬਹੁਤ ਕੁਝ ਸਿੱਖਦਾ ਆਇਆ ਹਾਂ।"
ਇਸ ਤੋਂ ਇਲਾਵਾ ਦਿਲਜੀਤ ਨੇ ਆਪਣੀ ਜ਼ਿੰਦਗੀ ਬਾਰੇ ਗੱਲ ਕਰਦਿਆਂ ਕਿਹਾ, "ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਵੱਡੀ ਸਿਖਿਆ ਇਹੀਂ ਹੈ ਕਿ ਤੁਹਾਨੂੰ ਜੋ ਵੀ, ਜਿੱਥੋਂ ਵੀ ਚੰਗਾ ਗਿਆਨ ਮਿਲੇ, ਉਸ ਨੂੰ ਆਪਣੇ ਅੰਦਰ ਸਮਾਹ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਨ੍ਹੇ ਵੀ ਸੂਫ਼ੀ, ਗੁਰੂ ਚਾਹੇ ਉਹ ਹਿੰਦੂ ਧਰਮ ਦੇ ਹੋਣ, ਜਾ ਇਸਲਾਮ ਧਰਮ ਤੋਂ ਕਰੀਬ ਜੀ, ਫਰੀਦ ਜੀ, ਸਾਰਿਆ ਦੀ ਬਾਣੀ ਸ਼ਾਮਿਲ ਹੈ। ਉਨ੍ਹਾਂ ਦਾ ਮਕਸਦ ਇਹੀਂ ਸੀ, ਕਿ ਜਿੱਥੋਂ ਵੀ ਕੁਝ ਚੰਗਾ ਗਿਆਨ ਮਿਲੇ ਉਸ ਨੂੰ ਲੈ ਲਵੋਂ । ਸਿੱਖ ਦਾ ਮਤਲਬ ਉਹੀਂ ਹੈ ਕਿ ਤੁਹਾਨੂੰ ਸਾਰਿਆ ਤੋਂ ਸਿੱਖਣਾ ਹੈ।"