ਮੁੰਬਈ: ਹਿੰਦੀ ਸਿਨੇਮਾ ਦੇ ਉੱਘੇ ਅਦਾਕਾਰ ਦਲੀਪ ਕੁਮਾਰ ਦੇ ਛੋਟੇ ਭਰਾ ਅਸਲਮ ਖ਼ਾਨ ਦਾ ਦੇਹਾਂਤ ਹੋ ਗਿਆ ਹੈ। ਅਸਲਮ ਖ਼ਾਨ ਨੇ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਸ਼ੁੱਕਰਵਾਰ ਸਵੇਰੇ ਆਖ਼ਰੀ ਸਾਹ ਲਏ। ਅਸਲਮ ਖ਼ਾਨ ਦੇ ਦੇਹਾਂਤ ਨਾਲ ਉਨ੍ਹਾਂ ਦਾ ਪਰਿਵਾਰ ਡੁੱਘੇ ਸਦਮੇ ਵਿੱਚ ਹੈ।
ਹਸਪਤਾਲ ਵੱਲੋ ਜਾਰੀ ਹੋਏ ਬਿਆਨ ਵਿੱਚ ਪਤਾ ਲੱਗਾ ਕਿ ਅਸਲਮ ਖ਼ਾਨ ਨੂੰ ਸ਼ੂਗਰ, ਹਾਈਪਰਟੈਨਸ਼ਨ ਅਤੇ ਇਸਕੇਮਿਕ ਦਿਲ ਦੀ ਬਿਮਾਰੀ ਸੀ। ਉਨ੍ਹਾਂ ਦੀ ਉਮਰ 90 ਸਾਲ ਸੀ। ਇਸ ਦੇ ਨਾਲ ਇਹ ਵੀ ਕਿਹਾ ਕਿ ਜਾ ਰਿਹਾ ਹੈ ਕਿ ਅਸਲਮ ਖ਼ਾਨ ਦਾ ਕੋਵਿਡ-19 ਟੈਸਟ ਵੀ ਪੌਜ਼ੀਟਿਵ ਆਇਆ ਸੀ।
ਦੱਸ ਦੇਈਏ ਕਿ ਦਲੀਪ ਕੁਮਾਰ ਦੇ ਛੋਟੇ ਭਰਾ ਅਹਿਸਾਨ ਖ਼ਾਨ ਤੇ ਅਸਲਮ ਖ਼ਾਨ ਦੋਨਾਂ ਦੀ ਕੋਵਿਡ ਰਿਪੋਰਟ ਪੌਜ਼ੀਟਿਵ ਆਈ ਸੀ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ।
-
Aslam Khan, younger brother of veteran actor Dilip Kumar passed away early morning today. He had diabetes, hypertension and ischaemic heart disease and had tested positive for #COVID19: Lilavati Hospital, Mumbai #Maharashtra
— ANI (@ANI) August 21, 2020 " class="align-text-top noRightClick twitterSection" data="
">Aslam Khan, younger brother of veteran actor Dilip Kumar passed away early morning today. He had diabetes, hypertension and ischaemic heart disease and had tested positive for #COVID19: Lilavati Hospital, Mumbai #Maharashtra
— ANI (@ANI) August 21, 2020Aslam Khan, younger brother of veteran actor Dilip Kumar passed away early morning today. He had diabetes, hypertension and ischaemic heart disease and had tested positive for #COVID19: Lilavati Hospital, Mumbai #Maharashtra
— ANI (@ANI) August 21, 2020
ਅਸਲਮ ਖ਼ਾਨ ਤੇ ਅਹਿਸਾਨ ਖ਼ਾਨ ਦੋਨਾਂ ਨੂੰ ਹੀ ਸਾਹ ਲੈਣ ਵਿੱਚ ਪਰੇਸ਼ਾਨੀ ਆ ਰਹੀ ਸੀ। ਇਸ ਤੋਂ ਬਾਅਦ ਹੀ ਡਾਕਟਰਾਂ ਨੇ ਉਨ੍ਹਾਂ ਹਸਪਤਾਲ ਵਿੱਚ ਭਰਤੀ ਕਰਨ ਦੀ ਸਲਾਹ ਦਿੱਤੀ ਸੀ। ਦੋਨਾਂ ਨੂੰ ਵੇਟੀਂਲੇਟਰ ਸਪੋਰਟ 'ਤੇ ਰੱਖਿਆ ਗਿਆ ਸੀ।
ਸੂਤਰਾਂ ਮੁਤਾਬਕ ਅਹਿਸਾਨ ਖ਼ਾਨ ਦੀ ਹਾਲਤ ਗੰਭੀਰ ਹੈ ਤੇ ਉਨ੍ਹਾਂ ਨੂੰ ਅਜੇ ਵੀ ਵੇਟੀਂਲੇਟਰ 'ਤੇ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਅਦਾਕਾਰ ਦਲੀਪ ਕੁਮਾਰ 97 ਸਾਲ ਦੇ ਹਨ।
ਇਹ ਵੀ ਪੜ੍ਹੋ:ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ ਦੀ ਜਾਂਚ ਲਈ ਮੁੰਬਈ ਜਾਏਗੀ ਸੀਬੀਆਈ ਟੀਮ