ਹੈਦਰਾਬਾਦ:ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਉਨ੍ਹਾਂ ਕਲਾਕਾਰਾਂ ਚੋਂ ਇੱਕ ਹਨ, ਜੋ ਹਮੇਸ਼ਾ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ। ਉਹ ਸੋਸ਼ਲ ਮੀਡੀਆ 'ਤੇ ਬੇਹਦ ਐਕਟਿਵ ਰਹਿੰਦੇ ਹਨ।
- " class="align-text-top noRightClick twitterSection" data="
">
ਧਰਮਿੰਦਰ ਆਪਣੇ ਪ੍ਰਸ਼ੰਸਕਾਂ ਲਈ ਖ਼ਾਸ ਤਸਵੀਰਾਂ ਤੇ ਵੀਡੀਓ ਵੀ ਸਾਂਝਾ ਕਰਦੇ ਰਹਿੰਦੇ ਹਨ। ਅਜਿਹੇ 'ਚ ਧਰਮਿੰਦਰ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਧਰਮਿੰਦਰ ਅਕਸਰ ਹੀ ਆਪਣੇ ਸਹਿ-ਕਲਾਕਾਰਾਂ ਨੂੰ ਯਾਦ ਕਰਦਿਆਂ ਭਾਵੁਕ ਹੋ ਜਾਂਦੇ ਹੈ ਤੇ ਕਵੀ-ਮਿਜਾਜ਼ ਅਦਾਕਾਰ ਸ਼ੇਅਰ ਵੀ ਲਿਖਦਾ ਦਿੰਦੇ ਹਨ। ਇਸ ਵਾਰ ਧਰਮਿੰਦਰ ਨੇ ਬੇਮਿਸਾਲ ਅਦਾਕਾਰਾ ਸਾਧਨਾ ਨੂੰ ਯਾਦ ਕੀਤਾ। ਧਰਮਿੰਦਰ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਯਾਦ ਕਰਦਿਆਂ ਇੱਕ ਪੋਸਟ ਲਿਖੀ।
ਸਾਧਨਾ ਦੇ ਨਾਲ ਇੱਕ ਰੋਮੈਂਟਿਕ ਫੋਟੋ ਸ਼ੇਅਰ ਕਰਦਿਆਂ ਧਰਮਿੰਦਰ ਨੇ ਦੱਸਿਆ ਕਿ ਇੱਕ ਫਿਲਮ ਦੇ ਲਈ ਉਨ੍ਹਾਂ ਨੂੰ ਆਡੀਸ਼ਨ ਵਿੱਚ ਰਿਜੈਕਟ ਕਰ ਦਿੱਤਾ ਗਿਆ ਸੀ। ਇਹ ਗੱਲ ਸਾਲ 1960 ਦੀ ਹੈ ਤੇ ਫਿਲਮ ਸੀ " ਲਵ ਇਨ ਸ਼ਿਮਲਾ "। ਇਸ ਫਿਲਮ ਵਿੱਚ ਸਾਧਨਾ ਦੇ ਨਾਲ ਜੌਅਯ ਮੁਖਰਜ਼ੀ ਨਜ਼ਰ ਆਏ ਸੀ, ਧਰਮਿੰਦਰ ਨੂੰ ਇਸ ਫਿਲਮ ਲਈ ਮਿਲੀ ਰਿਜੈਕਸ਼ਨ ਦਾ ਹੁਣ ਤੱਕ ਅਫਸੋਸ ਹੈ।
ਉਨ੍ਹਾਂ ਪੋਸਟ 'ਚ ਲਿਖਿਆ, ਸਾਧਨਾ ਇੱਕ ਬੇਹਤਰੀਨ ਕਲਾਕਾਰ, ਇੱਕ ਪਿਆਰੀ ਇਨਸਾਨ ਸੀ। ਲਵ ਇਨ ਸ਼ਿਮਲਾ ਵਿੱਚ ਉਨ੍ਹਾਂ ਨਾਲ ਕੰਮ ਕਰਨ ਦੇ ਲਈ ਮੈਂ ਸਕ੍ਰੀਨ ਟੈਸਟ ਵੀ ਦਿੱਤਾ ਸੀ, ਪਰ ....ਰਿਜੈਕਟ ਕਰ ਦਿੱਤਾ ਗਿਆ। ਅੱਗੇ ਉਨ੍ਹਾਂ ਇੱਕ ਸ਼ੇਅਰ ਲਿਖਿਆ, ਪੀਤੇ ਪੀਤੇ ਇਸ ਮੈਖਾਨੇ ਮੇਂ ਜਾਮ ਬਦਲ ਜਾਤੇ ਹੈਂ, ਹਾਲਾਂਕਿ ਫੈਨਜ਼ ਦੀ ਫਰਮਾਇਸ਼ 'ਤੇ ਅਦਾਕਾਰ ਨੇ ਗੀਤ ਗਾਉਂਦੇ ਹੋਏ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ ਅਤੇ ਕਦੇ ਫਾਰਮ ਹਾਊਸ ਦੀਆਂ ਤਸਵੀਰਾਂ ਪੋਸਟ ਕਰਦੇ ਹਨ। ਧਰਮਿੰਦਰ ਹੀ ਹਰ ਪੋਸਟ ਨੂੰ ਉਨ੍ਹਾਂ ਦੇ ਫੈਨਜ਼ ਬੇਹਦ ਪਸੰਦ ਕਰਦੇ ਹਨ।
ਇਹ ਵੀ ਪੜ੍ਹੋ : Happy Birthday: Kaur B ਨੂੰ ਪੰਜਾਬੀ ਇੰਡਸਟਰੀ ਨੇ ਦਿੱਤੀਆਂ ਵਧਾਈਆਂ