ETV Bharat / sitara

'ਡਾਂਸ ਦਿਵਾਨੇ 3' ਦਾ ਹੋਵੇਗਾ ਆਨ-ਲਾਈਨ ਆਡੀਸ਼ਨ - ਆਨ-ਲਾਈਨ ਆਡੀਸ਼ਨ

ਕੋਰੋਨਾ ਵਾਇਰਸ ਦੇ ਚਲਦਿਆਂ ਟੀਵੀ ਰਿਐਲਿਟੀ ਸ਼ੋਅ 'ਡਾਂਸ ਦਿਵਾਨੇ 3' ਇੱਕ ਵਾਰ ਫਿਰ ਦਸਤਕ ਦੇਣ ਜਾ ਰਿਹਾ ਹੈ। ਇਸ ਵਾਰ ਇਸ ਵਿੱਚ ਸਾਰੇ ਪ੍ਰਤੀਯੋਗੀ Viacom 18 ਦੇ ਡਿਜੀਟਲ ਪਲੇਟਫਾਰਮ ਉੱਤੇ ਆਪਣਾ ਆਡੀਸ਼ਨ ਵੀਡੀਓ ਸ਼ੇਅਰ ਕਰਨਗੇ।

Dance Deewane 3 coming soon, audition will be virtually

author img

By

Published : May 6, 2020, 9:34 PM IST

ਮੁੰਬਈ: ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਵਿਚਕਾਰ ਟੀਵੀ ਇੰਡਸਟਰੀ ਠੱਪ ਪਈ ਹੈ। ਅਜਿਹੇ ਵਿੱਚ ਡਾਂਸ ਦੇ ਸ਼ੌਕੀਨ ਲੋਕਾਂ ਲਈ ਇੱਕ ਚੰਗੀ ਖ਼ਬਰ ਆਈ ਹੈ ਕਿ ਸੁਪਰਹਿੱਟ ਰਿਐਲਿਟੀ ਸ਼ੋਅ 'ਡਾਂਸ ਦਿਵਾਨੇ' ਦਾ ਤੀਸਰਾ ਸੀਜ਼ਨ ਜਲਦ ਹੀ ਦਸਤਕ ਦੇਣ ਲਈ ਤਿਆਰ ਹੈ।

ਖ਼ਬਰਾਂ ਆ ਰਹੀਆਂ ਹਨ ਕਿ ਡਾਂਸ ਕੁਈਨ ਮਾਧੁਰੀ ਦੀਕਸ਼ਿਤ ਇਸ ਵਾਰ ਵੀ ਸ਼ੋਅ ਨੂੰ ਜੱਜ ਕਰੇਗੀ। ਉਨ੍ਹਾਂ ਦੇ ਨਾਲ ਸ਼ਸ਼ਾਂਕ ਖੈਤਾਨ ਅਤੇ ਤੁਸ਼ਾਰ ਕਾਲਿਆ ਵੀ ਨਜ਼ਰ ਆਉਣਗੇ।

ਜਾਣਕਾਰੀ ਮੁਤਾਬਕ ਸ਼ੋਅ ਦੀ ਜੱਜ ਮਾਧੁਰੀ ਜਲਦ ਹੀ ਵਰਚੂਅਲ ਆਡੀਸ਼ਨ ਲੈਣਾ ਸ਼ੁਰੂ ਕਰੇਗੀ। ਕੁਝ ਸਮੇਂ ਪਹਿਲਾ ਹੀ ਮਾਧੁਰੀ ਨੇ ਡਾਂਸ ਦਿਵਾਨੇ 3 ਲਈ ਇੱਕ ਪ੍ਰੋਮੋ ਦੀ ਸ਼ੂਟਿੰਗ ਕੀਤੀ ਹੈ, ਜਿਸ ਵਿੱਚ ਉਹ ਸਾਰੇ ਪ੍ਰਤੀਯੋਗੀਆਂ ਨੂੰ Viacom 18 ਦੇ ਡਿਜੀਟਲ ਪਲੇਟਫਾਰਮ ਉੱਤੇ ਆਡੀਸ਼ਨ ਵੀਡੀਓ ਸ਼ੇਅਰ ਕਰਨ ਲਈ ਕਹਿ ਰਹੀ ਹੈ।

ਇਸ ਵਾਰ ਮਾਧੁਰੀ ਦਾ ਕਹਿਣਾ ਹੈ, "ਇਸ ਸਮੇਂ ਦੇਸ਼ ਭਿਆਨਕ ਸਥਿਤੀ ਵਿੱਚ ਗੁਜ਼ਰ ਰਿਹਾ ਹੈ। ਅਜਿਹੇ ਵਿੱਚ ਇਸ ਦੇਸ਼ ਦੇ ਕਰੋੜਾ ਲੋਕਾਂ ਨੂੰ ਡਾਂਸ ਹੀ ਤਣਾਅ ਤੋਂ ਦੂਰ ਰੱਖ ਸਕਦਾ ਹੈ। ਡਾਂਸ ਵੀ ਆਪਣੇ ਭਾਵਨਾਵਾਂ ਨੂੰ ਜ਼ਾਹਿਰ ਕਰਨ ਲਈ ਇੱਕ ਰਸਤਾ ਹੈ। ਮੈਂ ਬਹੁਤ ਉਤਸ਼ਾਹਿਤ ਹਾਂ ਕਿ ਅਸੀਂ ਇਸ ਸ਼ੋਅ ਦੇ ਇੱਕ ਨਵੇਂ ਸੀਜ਼ਨ ਨਾਲ ਅਜਿਹੇ ਕਠਿਨ ਸਮੇਂ ਵਿੱਚ ਵਾਪਸ ਆ ਰਹੇ ਹਾਂ।"

ETV Bharat Logo

Copyright © 2024 Ushodaya Enterprises Pvt. Ltd., All Rights Reserved.