ਚੰਡੀਗੜ੍ਹ: ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ਵਿੱਚ ਛਾਇਆ ਹੋਇਆ ਹੈ। ਇਸ ਨਾਲ ਨਜਿੱਠਣ ਲਈ ਹਰ ਕੋਈ ਯਤਨ ਕਰ ਰਿਹਾ ਹੈ। ਚਾਹੇ ਉਹ ਸੂਬਾ ਸਰਕਾਰ ਹੋਵੇ ਦਾਂ ਕੇਂਦਰ ਸਰਕਾਰ। ਕੋਰੋਨਾ ਪ੍ਰਤੀ ਜਾਗਰੂਕ ਕਰਨ ਲਈ ਬਾਲੀਵੁੱਡ ਤੇ ਪੰਜਾਬੀ ਕਲਾਕਾਰ ਵੀ ਆਪਣਾ ਯੋਗਦਾਨ ਪਾ ਰਹੇ ਹਨ ਤਾਂ ਜੋ ਲੋਕ ਆਪਣੇ ਘਰਾਂ ਵਿੱਚ ਸੁਰੱਖਿਅਤ ਰਹਿ ਸਕਣ।
-
Happy to see the short video tweeted by you @Aapkadharam, an old friend & a proud son of Punjab. Hope you are doing fine and in good health in these challenging times of #Covid19. Stay Safe, Stay Healthy! https://t.co/gq2BejVVym
— Capt.Amarinder Singh (@capt_amarinder) April 17, 2020 " class="align-text-top noRightClick twitterSection" data="
">Happy to see the short video tweeted by you @Aapkadharam, an old friend & a proud son of Punjab. Hope you are doing fine and in good health in these challenging times of #Covid19. Stay Safe, Stay Healthy! https://t.co/gq2BejVVym
— Capt.Amarinder Singh (@capt_amarinder) April 17, 2020Happy to see the short video tweeted by you @Aapkadharam, an old friend & a proud son of Punjab. Hope you are doing fine and in good health in these challenging times of #Covid19. Stay Safe, Stay Healthy! https://t.co/gq2BejVVym
— Capt.Amarinder Singh (@capt_amarinder) April 17, 2020
ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰ ਧਰਮਿੰਦਰ ਦਿਓਲ ਨੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਨੂੰ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਲੋਕਾਂ ਨੂੰ ਕੋਰੋਨਾ ਪ੍ਰਤੀ ਜਾਗਰੂਕ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਵਿੱਚ ਉਨ੍ਹਾਂ ਕਿਹਾ, "ਕੋਰੋਨਾ ਨੇ ਤਾਂ ਦੁਨੀਆ ਭਰ ਦੀ ਨੱਕ ਵਿੱਚ ਦਮ ਕਰ ਰੱਖਿਆ ਹੈ। ਮੈਂ ਲੌਕਡਾਊਨ ਤੋਂ ਇੱਕ ਦਿਨ ਪਹਿਲਾਂ ਹੀ ਆਪਣੇ ਫਾਰਮ ਹਾਊਸ ਆ ਗਿਆ ਸੀ। ਰੋਜ਼ ਖ਼ਬਰਾਂ ਸੁਣਦਾ ਰਹਿੰਦਾ ਹਾਂ ਤਾਂ ਦੁੱਖ ਹੁੰਦਾ ਹੈ। ਮੈਂ ਦੁਆ ਕਰਦਾ ਹੈ ਕਿ ਇਹ ਬਿਮਾਰੀ ਜਲਦ ਖ਼ਤਮ ਹੋ ਜਾਵੇ। ਤੁਸੀਂ ਸਾਰੇ ਆਪਣੇ ਖ਼ਿਆਲ ਰੱਖਣਾ।"
ਪੰਜਾਬ ਦੇ ਮੁੱਖ ਮੰਤਰੀ ਨੇ ਇਸ ਵੀਡੀਓ ਨੂੰ ਰੀ-ਟਵੀਟ ਕਰਦਿਆਂ ਲਿਖਿਆ ਹੈ, "ਮੈਂ ਤੁਹਾਡੀ ਵੀਡੀਓ ਦੇਖ ਕੇ ਖ਼ੁਸ਼ ਹਾਂ, ਮੇਰੇ ਪੁਰਾਣੇ ਦੋਸਤ ਤੇ ਪੰਜਾਬ ਦੇ ਪੁੱਤਰ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਮੁਸ਼ਕਿਲ ਘੜੀ ਵਿੱਚ ਸਹੀ ਸਲਾਮਤ ਹੋਵੋਗੇ। #Covid19।"
ਦੱਸ ਦੇਈਏ ਕਿ ਹੁਣ ਤੱਕ ਪੰਜਾਬ ਵਿੱਚ ਕੋਰੋਨਾ ਮਰੀਜ਼ਾ ਦੀ ਗਿਣਤੀ ਤਕਰੀਬਨ 208 ਹੋ ਚੁੱਕੀ ਹੈ ਤੇ ਇਹ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ।