ਮੁੰਬਈ :ਕਾਨਸ ਫ਼ਿਲਮ ਫੈਸਟੀਵਲ 2019 'ਚ ਦੀਪਿਕਾ-ਪ੍ਰਿਯੰਕਾ ਤੋਂ ਬਾਅਦ ਐਸ਼ਵਰਿਆ ਰਾਏ ਰੈੱਡ ਕਾਰਪੇਟ 'ਤੇ ਜਲਵੇ ਬਿਖੇਰਦੀ ਨਜ਼ਰ ਆਈ। ਐਸ਼ਵਰਿਆ ਦੀ ਐਂਟਰੀ ਦੇ ਨਾਲ ਹੀ ਸਭ ਦੀਆਂ ਨਿਗਾਹਾਂ ਉਸ 'ਤੇ ਹੀ ਟਿਕੀਆਂ ਹੋਈਆਂ ਸਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਦੇ ਲੁਕਸ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਦੱਸ ਦਈਏ ਕਿ ਐਸ਼ਵਰਿਆ ਨੇ ਗੋਲਡਨ ਕਲਰ ਦਾ ਗਾਊਨ ਪਾਇਆ ਹੋਇਆ ਸੀ ਜਿਸ ਨੂੰ Jean-Louis Sabaji ਨੇ ਡਿਜ਼ਾਈਨ ਕੀਤਾ ਸੀ। ਲੁਕਸ ਦੇ ਨਾਲ-ਨਾਲ ਐਸ਼ਵਰਿਆ ਦਾ ਮੇਕਅੱਪ ਵੀ ਪ੍ਰਫ਼ੈਕਟ ਸੀ।
ਜ਼ਿਕਰਯੋਗ ਹੈ ਕਿ ਐਸ਼ਵਰਿਆ ਨੇ ਪਹਿਲੀ ਵਾਰ ਸਾਲ 2002 'ਚ ਕਾਨਸ ਫ਼ਿਲਮ ਫ਼ੈਸਟੀਵਲ 'ਚ ਸ਼ਿਰਕਤ ਕੀਤੀ ਸੀ। ਉਹ ਫ਼ਿਲਮ 'ਦੇਵਦਾਸ' ਦੇ ਪ੍ਰਮੋਸ਼ਨ ਲਈ ਕਾਨਸ ਗਈ ਸੀ।
Cannes Film Festival 2019: ਮਰਮੇਡ ਲੁੱਕ 'ਚ ਨਜ਼ਰ ਆਈ ਐਸ਼ਵਰਿਆ - aish
14 ਮਈ ਤੋਂ ਲੈ ਕੇ 25 ਮਈ ਤੱਕ ਚੱਲ ਰਹੇ ਕਾਨਸ ਫ਼ਿਲਮ ਫ਼ੈਸਟੀਵਲ 2019 'ਚ ਵੱਖ-ਵੱਖ ਬਾਲੀਵੁੱਡ ਸਿਤਾਰੇ ਸ਼ਿਰਕਤ ਕਰ ਰਹੇ ਹਨ। ਇਸ ਦੇ ਚਲਦਿਆਂ ਅਦਾਕਾਰਾ ਐਸ਼ਵਰਿਆ ਰਾਏ ਦਾ ਲੁੱਕ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।