ਮੁਂਬਈ : ਬੌਂਬੇ ਹਾਈਕੋਰਟ (Bombay High Court) ਨੇ ਅਦਾਕਾਰਾ ਕੰਗਨਾ ਰਨੌਤ (Kangna Ranaut) ਦੀ ਉਹ ਮੰਗ ਖਾਰਜ ਕਰ ਦਿੱਤੀ ਹੈ , ਜਿਸ ਵਿੱਚ ਗੀਤਕਾਰ ਜਾਵੇਦ ਅਖਤਰ (Javed Akhtar) ਦੀ ਸ਼ਿਕਾਇਤ ਉੱਤੇ ਸ਼ੁਰੂ ਕੀਤੀ ਗਈ ਹਤਕ ਦੀ ਕਾਰਵਾਈ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਗਈ ਸੀ। ਕੋਰਟ ਨੇ ਰਨੌਤ ਦੀ ਮੰਗ ਉੱਤੇ ਇੱਕ ਸਤੰਬਰ ਨੂੰ ਫੈਸਲਾ ਰਾਖਵਾਂ ਰੱਖ ਲਿਆ ਸੀ।
ਇੰਟਰਵਿਊ ਵਿੱਚ ਅਖਤਰ ਵਿਰੁੱਧ ਟਿੱਪਣੀ
ਗੀਤਕਾਰ ਜਾਵੇਦ ਅਖਤਰ ਨੇ 19 ਜੁਲਾਈ , 2020 ਨੂੰ ਇੱਕ ਟੀਵੀ ਚੈਨਲ ਨੂੰ ਦਿੱਤੇ ਰਨੌਤ ਦੇ ਇੰਟਰਵਿਊ ਵਿੱਚ ਅਦਾਕਾਰ ਮਰਹੂਮ ਸੁਸ਼ਾਂਤ ਸਿੰਘ ਰਾਜਪੂਤ (Sushant Singh Rajput) ਦੀ ਮੌਤ ਵਿੱਚ ਉਨ੍ਹਾਂ ਦਾ ਨਾਮ ਘੜੀਸਣ ਕਾਰਨ ਰਨੌਤ ਉੱਤੇ ਉਨ੍ਹਾਂ ਦੇ ਬੇਦਾਗ ਅਕਸ਼ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਸੀ।
ਪੁਲਿਸ ਨੂੰ ਕੰਗਨਾ ‘ਤੇ ਦੋਸ਼ ਦੀ ਜਾਂਚ ਦਾ ਹੈ ਹੁਕਮ
ਅਦਾਕਾਰਾ ਨੇ ਧਾਰਾ 482 ਸੀਆਰਪੀਸੀ ਦੇ ਤਹਿਤ ਆਪਣੀ ਮੰਗ ਵਿੱਚ ਮਜਿਸਟਰੇਟ ਦੇ ਉਸ ਹੁਕਮ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ, ਜਿਸ ਵਿੱਚ ਅਦਾਲਤ ਨੇ ਪੁਲਿਸ ਨੂੰ ਜਾਵੇਦ ਅਖਤਰ ਦੀ ਸ਼ਿਕਾਇਤ ਅਤੇ ਇਸ ਤੋਂ ਬਾਅਦ ਦੇ ਸਾਰੇ ਦੋਸ਼ਾਂ ਦੀ ਜਾਂਚ ਕਰਨ ਦੀ ਹਦਾਇਤ ਕੀਤੀ ਗਈ ਸੀ। ਇਸ ਵਿੱਚ ਧਾਰਾ 204 ਦੇ ਤਹਿਤ ਕੰਗਨਾ ਖਿਲਾਫ ਹੁਕਮ ਜਾਰੀ ਕਰਨ ਦੀ ਪ੍ਰਕਿਰਿਆ ਅਤੇ ਪੇਸ਼ ਹੋਣ ਲਈ ਜਾਰੀ ਸੰਮਨ ਸ਼ਾਮਲ ਵੀ ਸੀ।
ਹਾਈਕੋਰਟ ਵਿੱਚ ਦਿੱਤੀ ਚੁਣੌਤੀ ਹੋਈ ਰੱਦ
ਇਸੇ ਹੁਕਮ ਨੂੰ ਰਨੌਤ ਨੇ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਸੀ ਪਰ ਹਾਈਕੋਰਟ ਨੇ ਰਨੌਤ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ, ਜਿਸ ਨਾਲ ਉਸ ਵਿਰੁੱਧ ਹੁਣ ਮਜਿਸਟਰੇਟ ਦੀ ਅਦਾਲਤ ਵਿੱਚ ਮਾਨਹਾਨੀ ਦਾ ਕੇਸ ਚੱਲਣ ਦਾ ਰਾਹ ਸਾਫ ਹੋ ਗਿਆ ਹੈ। ਜਾਵੇਦ ਅਖਤਰ ਨੇ ਪਿਛਲੇ ਸਾਲ ਨਵੰਬਰ ਵਿੱਚ ਅੰਧੇਰੀ ਮੈਟਰੋ ਪਾਲੀਟਨ ਮਜਿਸਟਰੇਟ ਦੀ ਅਦਾਲਤ ਵਿੱਚ ਸ਼ਿਕਾਇਤ ਦਾਖਰ ਕਰਕੇ ਕੰਗਨਾ ਰਨੌਤ ਵੱਲੋਂ ਇਕ ਟੈਲੀਵੀਜਨ ਇੰਟਰਵਿਊ ਵਿੱਚ ਉਨ੍ਹਾਂ (ਜਾਵੇਦ ਅਖਤਰ) ਬਾਰੇ ਵਿਰੁੱਧ ਕਥਿਤ ਤੌਰ ‘ਤੇ ਇਤਰਾਜਯੋਗ ਟਿੱਪਣੀ ਕਰਨ ਦਾ ਦੋਸ਼ ਲਗਾਇਆ ਸੀ।
ਜਾਵੇਦ ਨੇ ਦੋਸ਼ ਅਧਾਰ ਹੀਣ ਦੱਸੇ
ਅਖਤਰ ਨੇ ਸ਼ਿਕਾਇਤ ਵਿੱਚ ਕਿਹਾ ਸੀ ਕਿ ਇਹ ਦੋਸ਼ ਅਧਾਰ ਹੀਣ ਹਨ। ਉਨ੍ਹਾਂ ਰਨੌਤ ਵਿਰੁੱਧ ਹਤਕ (Defamation)ਦੀ ਕਾਰਵਾਈ ਦੀ ਮੰਗ ਕੀਤੀ ਸੀ। ਦਸੰਬਰ ਵਿੱਚ ਅਦਾਲਤ ਨੇ ਜੁਹੂ ਪੁਲਿਸ ਨੂੰ ਅਖ਼ਤਰ ਵੱਲੋਂ ਰਨੌਤ ਵਿਰੁੱਧ ਸ਼ਿਕਾਇਤ ਦੀ ਜਾਂਚ ਕਰਨ ਦੀ ਹਦਾਇਤ ਕੀਤੀ ਸੀ ਤੇ ਨਾਲ ਹੀ ਅਪਰਾਧਕ ਕਾਰਵਾਈ ਸ਼ੁਰੂ ਕਰਕੇ ਇਸ ਸਾਲ ਫਰਵਰੀ ਮਹੀਨੇ ਵਿੱਚ ਰਨੌਤ ਨੂੰ ਸੰਮਨ ਜਾਰੀ ਕੀਤਾ ਸੀ।
ਕੰਗਨਾ ਰਨੌਤ ਦੇ ਵਕੀਲ ਰਿਜਵਾਨ ਸੱਦੀਕੀ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਅੰਧੇਰੀ ਮੇਟਰੋ ਪਾਲਿਟਨ ਮਜਿਸਟਰੇਟ ਨੇ ਬਿਨਾ ਕਾਰਨ ਦੱਸੇ CRPC ਦੀ ਧਾਰਾ 202 (1) ਦੇ ਤਹਿਤ ਉਨ੍ਹਾਂ ਦੇ ਖਿਲਾਫ ਹੁਕਮ ਜਾਰੀ ਕਰਦਿਆਂ ਧਿਆਨ ਨਹੀੰ ਦਿੱਤਾ ਸੀ। ਉਨ੍ਹਾਂ ਨੇ ਕਿਹਾ, ਹਲਫਨਾਮੇ ਉੱਤੇ ਜਾਵੇਦ ਅਖਤਰ ਵੱਲੋਂ ਦਰਜ ਕੀਤੇ ਗਏ ਗਵਾਹਾਂ ਦੀ ਵੀ ਜਾਂਚ ਨਹੀਂ ਕੀਤੀ ਸੀ।