ਮੁੁੰਬਈ: ਹਰ ਸਾਲ ਦੀ ਤਰ੍ਹਾਂ ਅਗਲੇ ਸਾਲ ਵੀ ਬਾਲੀਵੁੱਡ ਵਿੱਚ ਕੁਝ ਕਲਾਕਾਰ ਆਪਣੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਹਨ। ਇਸ ਸਾਲ ਅਦਾਕਾਰ ਚੰਕੀ ਪਾਂਡੇ ਦੀ ਬੇਟੀ ਅੰਨਨਿਆ ਪਾਂਡੇ ਨੇ ਫ਼ਿਲਮ ਦੀ ਸਟੂਡੈਂਟ ਆਫ ਦਿ ਈਅਰ 2 'ਨਾਲ ਬਾਲੀਵੁੱਡ ਡੈਬਿਓ ਕੀਤਾ ਸੀ, ਹਾਲਾਂਕਿ ਇਹ ਫ਼ਿਲਮ ਬਾਕਸ ਆਫਿਸ 'ਤੇ ਜ਼ਿਆਦਾ ਕਮਾਈ ਨਹੀਂ ਕਰ ਸਕੀ, ਪਰ ਅੰਨਨਿਆਂ ਦੀ ਦੂਜੀ ਫ਼ਿਲਮ 'ਪਤੀ ਪਤਨੀ ਔਰ ਵੌ' ਵਿੱਚ ਅੰਨਨਿਆਂ ਨੂੰ ਚੰਗਾ ਰਿਸਪੌਸ ਮਿਲਿਆ। ਫ਼ਿਲਮ 'ਚ ਉਨ੍ਹਾਂ ਦੀ ਤੇ ਕਾਰਤਿਕ ਆਰੀਅਨ ਦੀ ਕੈਮਿਸਟਰੀ ਦੇਖਣ ਨੂੰ ਮਿਲੀ ਸੀ।
ਹੁਣ ਦੇਖਦੇ ਹਾਂ ਕਿ ਅਗਲੇ ਸਾਲ ਇਸ ਕਿਹੜੇ ਨਵੇਂ ਕਲਾਕਾਰ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਦੇ ਹਨ।
1.ਮਾਨੁਸ਼ੀ ਛਿੱਲਰ: ਸਾਲ 2017 ਵਿੱਚ ਮਿਸ ਯੂਨੀਵਰਸ ਦਾ ਖਿਤਾਬ ਹਾਸਲ ਕਰ ਚੁੱਕੀ ਮਾਨੁਸ਼ੀ ਛਿੱਲਰ ਅਗਲੇ ਸਾਲ ਬਾਲੀਵੁੱਡ ਵਿੱਚ ਡੈਬਿਓ ਕਰਨ ਜਾ ਰਹੀ ਹੈ। ਉਹ ਚੰਦਰਪ੍ਰਕਾਸ਼ ਦਿਵੇਦੀ ਦੀ ਇਤਿਹਾਸਕ ਪਿਛੋਕੜ ਉੱਤੇ ਆਧਾਰਿਤ ਫ਼ਿਲਮ ਪ੍ਰਿਥਵੀਰਾਜ ਨਾਲ ਬਾਲੀਵੁੱਡ ਵਿੱਚ ਡੈਬਿਓ ਕਰੇਗੀ।
2. ਇਜ਼ਾਬੇਲ ਕੈਫ: ਕੈਟਰੀਨਾ ਕੈਫ ਦੀ ਭੈਣ ਇਜ਼ਾਬਲ ਕੈਫ ਅਗਲੇ ਸਾਲ ਕਰਨ ਭੁਟਾਨੀ ਦੀ ਫ਼ਿਲਮ '' ਕਥਾ '' ਤੋਂ ਆਪਣਾ ਬਾਲੀਵੁੱਡ ਡੈਬਿਓ ਕਰੇਗੀ। ਫੌਜੀ ਪਿਛੋਕੜ 'ਤੇ ਅਧਾਰਤ ਇਸ ਫ਼ਿਲਮ 'ਚ ਸਲਮਾਨ ਖ਼ਾਨ ਦਾ ਜੀਜਾ ਆਯੂਸ਼ ਸ਼ਰਮਾ ਵੀ ਨਜ਼ਰ ਆਉਂਣਗੇ।
3. ਅਹਾਨ ਸ਼ੈੱਟੀ: ਸੁਨੀਲ ਸ਼ੈੱਟੀ ਦੇ ਬੇਟੇ ਅਹਾਨ ਸ਼ੈੱਟੀ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਤੇਲਗੂ ਫ਼ਿਲਮ 'ਆਰਐਕਸ 100' ਦੇ ਹਿੰਦੀ ਰੀਮੇਕ ਨਾਲ ਕਰਨ ਜਾ ਰਹੇ ਹਨ। ਮਿਲਨ ਲੂਥਰੀਆ ਵੱਲੋਂ ਨਿਰਦੇਸਿਤ, ਫ਼ਿਲਮ ਵਿੱਚ ਅਹਾਨ ਨਾਲ ਤਾਰਾ ਸੁਤਾਰੀਆ ਵੀ ਨਜ਼ਰ ਆਵੇਗੀ।
4. ਅਹਾਨ ਪਾਂਡੇ: ਚੰਕੀ ਪਾਂਡੇ ਦੇ ਭਤੀਜੇ ਅਤੇ ਅਨਨਿਆ ਪਾਂਡੇ ਦੀ ਚਚੇਰੀ ਭੈਣ ਅਹਾਨ ਪਾਂਡੇ ਯਸ਼ ਰਾਜ ਫਿਲਮਜ਼ ਦੇ ਬੈਨਰ ਹੇਠ ਬਣੀ ਇਕ ਐਕਸ਼ਨ ਫਿਲਮ ਵਿਚ ਡੈਬਿ. ਕਰਨ ਜਾ ਰਹੇ ਹਨ।
5.ਕੀਰਤੀ ਸੁਰੇਸ਼: ਰਾਸ਼ਟਰੀ ਪੁਰਸਕਾਰ ਜੇਤੂ ਅਦਾਕਾਰਾ ਕੀਰਤੀ ਅਜੇ ਦੇਵਗਨ ਸਟਾਰਰ ਫ਼ਿਲਮ ਮੈਦਾਨ ਨਾਲ ਬਾਲੀਵੁੱਡ 'ਚ ਡੈਬਿਓ ਕਰਨ ਜਾ ਰਹੀ ਹੈ। ਅਮਿਤ ਸ਼ਰਮਾ ਵੱਲੋਂ ਨਿਰਦੇਸ਼ਤ ਇਹ ਫ਼ਿਲਮ ਫੁੱਟਬਾਲ ਕੋਚ ਸਯਦ ਅਬਦੁੱਲ ਰਹੀਮ 'ਤੇ ਅਧਾਰਿਤ ਹੈ।
6.ਕ੍ਰਿਸਟਲ ਡੀਸੂਜ਼ਾ: ਟੈਲੀਵਿਜ਼ਨ ਅਦਾਕਾਰਾ ਕ੍ਰਿਸਟਲ ਅਗਲੇ ਸਾਲ ਅਮਿਤਾਭ ਬੱਚਨ ਅਤੇ ਇਮਰਾਨ ਹਾਸ਼ਮੀ ਨਾਲ ਫ਼ਿਲਮ 'ਫੇਸਜ਼' ਤੋਂ ਫਿਲਮਾਂ 'ਚ ਡੈਬਿਓ ਕਰਨ ਜਾ ਰਹੀ ਹੈ। ਰੂਮੀ ਜਾਫ਼ਰੀ ਇਸ ਫ਼ਿਲਮ ਦੀ ਡਾਇਰੈਕਟਰ ਹਨ।