ਨਵੀਂ ਦਿੱਲੀ: ਅਦਾਕਾਰਾ ਕੰਗਨਾ ਰਣੌਤ ਇਨ੍ਹਾਂ ਦਿਨਾਂ 'ਚ ਆਪਣੇ ਭਰਾ ਅਕਸ਼ਿਤ ਦੇ ਵਿਆਹ ਕਾਰਨ ਚਰਚਾ ਵਿੱਚ ਹੈ। ਅਦਾਕਾਰਾ ਵਿਆਹ 'ਚ ਕਾਫ਼ੀ ਮਜ਼ੇ ਕਰ ਰਹੀ ਹੈ ਤੇ ਆਪਣੇ ਫੈਨਸ ਨੂੰ ਵੀ ਵਿਆਹ ਨਾਲ ਜੁੜੇ ਅਪਡੇਟ ਦੇ ਰਹੀ ਹੈ। ਭਰਾ ਦੇ ਵਿਆਹ 'ਚ ਕੰਗਨਾ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ, ਜਿਸ 'ਚ ਕੰਗਨਾ ਪੂਰੇ ਪਹਾੜੀ ਸਟਾਈਲ 'ਚ ਫੈਮਿਲੀ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ।
ਹਾਲ ਹੀ 'ਚ ਅਦਾਕਾਰਾ ਨੇ ਆਪਣਾ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਲੋਕ ਗੀਤ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਅਦਾਕਾਰਾ ਦਾ ਪਹਾੜੀ ਅੰਦਾਜ਼ ਦਿਖਾਈ ਦੇ ਰਿਹਾ ਹੈ।
ਕੰਗਨਾ ਨੇ ਆਪਣਾ ਵੀਡੀਓ ਸ਼ੇਅਰ ਕਰਦੇ ਹੋਏ ਖੁਸ਼ੀ ਜ਼ਾਹਿਰ ਕੀਤੀ ਤੇ ਉਨ੍ਹਾਂ ਨੇ ਆਪਣੇ ਡਾਂਸ ਤੇ ਗਾਣੇ ਬਾਰੇ ਵੀ ਦੱਸਿਆ ਹੈ। ਇਸ ਵੀਡੀਓ 'ਚ ਅਦਾਕਾਰਾ ਨੇ ਸਾੜੀ ਦੇ ਨਾਲ ਹਿਮਾਚਲੀ ਟੋਪੀ ਤੇ ਸ਼ੌਲ ਵੀ ਪਾਇਆ ਹੋਇਆ ਹੈ।
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਹੈ, 'ਮੈਨੂੰ ਕਿਸੇ ਵੀ ਪਰੰਪਰਾ ਦਾ ਲੋਕ ਸੰਗੀਤ ਪਸੰਦ ਹੈ। ਮੇਰੇ ਭਰਾ ਦੇ ਧਾਮ 'ਚ ਇਹ ਪਹਾੜੀ ਕਲਾਕਾਰਾਂ ਵੱਲੋਂ ਗਾਇਆ ਗਿਆ ਇੱਕ ਕਾਂਗੜੀ ਗੀਤ ਹੈ, ਜਿਸ ਦਾ ਮਤਲਬ ਹੈ ਕਿ ਇੱਕ ਔਰਤ ਆਪਣੀ ਮਾਂ ਲਈ ਆਪਣੇ ਪਿਆਰ ਦਾ ਇਜ਼ਹਾਰ ਕਰ ਰਹੀ ਹੈ।'