ਸ੍ਰੀਨਗਰ : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਵੀਰਵਾਰ ਨੂੰ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਤੁਲੈਲ ਇਲਾਕੇ ਦਾ ਦੌਰਾ ਕੀਤਾ।
ਅਦਾਕਾਰ ਅਕਸ਼ੈ ਕੁਮਾਰ ਸੁਰੱਖਿਆ ਬਲਾਂ ਦੇ ਕੈਂਪਾਂ ਦਾ ਦੌਰਾ ਕਰਨ ਲਈ ਹੈਲੀਕਾਪਟਰ ਰਾਹੀਂ ਦੁਪਹਿਰ 12 ਵਜੇ ਨੀਰੂ ਪਿੰਡ ਪੁੱਜੇ। ਉਨ੍ਹਾਂ ਨੇ ਫੌਜੀਆਂ ਦਾ ਮਨੋਬਲ ਵਧਾਉਣ ਲਈ ਨੀਰੂ ਪਿੰਡ ਵਿੱਚ ਫੌਜੀਆਂ ਤੇ ਬੀਐਸਐਫ ਦੇ ਜਵਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਉਥੇ ਤਾਇਨਾਤ ਬੀਐਸਐਫ ਯੂਨਿਟ ਵੱਲੋਂ ਆਯੋਜਤ ਕੀਤੇ ਗਏ ਇੱਕ ਸਮਾਗਮ ਵਿੱਚ ਸਥਾਨਕ ਲੋਕਾਂ ਨਾਲ ਡਾਂਸ ਵੀ ਕੀਤਾ।
ਅਕਸ਼ੈ ਕੁਮਾਰ ਨੇ ਨੀਰੂ ਪਿੰਡ ਵਿੱਚ ਇੱਕ ਸਕੂਲ ਭਵਨ ਦੀ ਊਸਾਰੀ ਦੇ ਲਈ 1 ਕਰੋੜ ਰੁਪਏ ਦਾਨ ਕੀਤੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬੀਐਸਐਫ ਦੇ ਸੀਨੀਅਰ ਅਧਿਕਾਰੀ ਰਾਕੇਸ਼ ਅਸਥਾਨਾ ਦੇ ਨਾਲ ਡਿਊਟੀ ਦੌਰਾਨ ਸ਼ਹੀਦੀ ਦੇਣ ਵਾਲੇ ਸੀਮਾ ਪ੍ਰਹਰੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਅਨੁਭਵ
ਅਦਾਕਾਰ ਅਕਸ਼ੈ ਕੁਮਾਰ ਨੇ ਸੋਸ਼ਲ ਮੀਡੀਆ 'ਤੇ ਆਪਣੇ ਇਸ ਦੌਰੇ ਦਾ ਅਨੁਭਵ ਵੀ ਕੀਤਾ। ਟਵੀਟ ਕਰ ਉਨ੍ਹਾਂ ਨੇ ਆਪਣੇ ਇਸ ਅਨੁਭਵ ਨੂੰ ਬੇਹਦ ਸ਼ਾਨਦਾਰ, ਗੌਰਵਮਈ ਤੇ ਦਿਲ ਭਰ ਦੇਣ ਵਾਲਾ ਦੱਸਿਆ।
ਦੱਸਣਯੋਗ ਹੈ ਕਿ ਅਕਸ਼ੈ ਕੁਮਾਰ ਦੀ ਆਗਮੀ ਫਿਲਮ ਬੈਲ ਬੌਟਮ "Bell Bottom" ਅਗਲੇ ਮਹੀਨੇ ਰਿਲੀਜ਼ ਹੋਣ ਵਾਲੀ ਹੈ।