ਮੁੰਬਈ: ਬਾਲੀਵੁੱਡ ਅਦਾਕਾਰ ਬੌਬੀ ਦਿਓਲ ਨੇ ਕੋਵਿਡ-19 ਯੋਧਿਆਂ ਨੂੰ ਟ੍ਰਿਬਿਊਟ ਦਿੰਦਿਆਂ ਇੱਕ ਕਵਿਤਾ ਸਾਂਝੀ ਕੀਤੀ ਹੈ, ਜਿਸ ਨੂੰ ਸੰਜੇ ਮਾਸੂਮ ਨੇ ਲਿਖਿਆ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ ਗਿਆ ਹੈ, ਜੋ ਕੀ ਕਾਫ਼ੀ ਵਾਇਰਲ ਹੋ ਰਹੀ ਹੈ।
- " class="align-text-top noRightClick twitterSection" data="
">
ਬੌਬੀ ਨੇ ਇਸ 'ਚ ਕਿਹਾ, "ਇਸ ਸਕਰਾਤਮਕਤਾ ਦੇ ਨਾਲ ਮੈਨੂੰ ਜੁੜਣ ਦੀ ਕਾਫ਼ੀ ਖ਼ੁਸ਼ੀ ਹੈ ਤੇ ਇਸ ਸਥਿਤੀ ਵਿੱਚ ਅਸੀਂ ਜਿਸ ਤਰ੍ਹਾਂ ਨਾਲ ਮਿਲ ਕੇ ਅੱਗੇ ਆ ਰਹੇ ਹਾਂ, ਉਸ ਦੀ ਮੈਂ ਸ਼ਲਾਘਾ ਕਰਦਾ ਹਾਂ। ਕਿਸ ਨੂੰ ਪਤਾ ਸੀ ਕਿ ਸਮਾਜਿਕ ਦੂਰੀ ਲੋਕਾਂ ਨੂੰ ਨੇੜੇ ਲੈ ਆਵੇਗੀ, ਜਿੱਥੇ ਅਸੀਂ ਇੱਕ ਦੂਜੇ ਦੀ ਜਾਣਕਾਰੀ ਲੈ ਰਹੇ ਹਾਂ ਤੇ ਭਾਵਨਾਤਮਕ ਰੂਪ ਨਾਲ ਨਾਲ ਖੜ੍ਹੇ ਹੋਵਾਂਗੇ।"
ਇਸ ਤੋਂ ਇਲਾਵਾ ਪੁਲਿਸ ਕਰਮੀਆਂ, ਡਾਕਟਰਾਂ, ਨਰਸਾਂ ਤੇ ਜਵਾਨਾ ਬਾਰੇ ਉਨ੍ਹਾਂ ਕਿਹਾ, "ਹਾਲਾਂਕਿ ਇਸ ਸਮੇਂ ਪੂਰੀ ਦੁਨੀਆ ਇੱਕ ਮੁਸ਼ਕਲ ਸਮੇਂ ਦਾ ਸਾਹਮਣਾ ਕਰ ਰਹੀ ਹੈ, ਅਜਿਹੇ ਵਿੱਚ ਆਮ ਦੁਸ਼ਮਣ ਦੇ ਖ਼ਿਲਾਫ਼ ਲੋਕਾਂ ਨੂੰ ਲੜਦੇ ਹੋਏ ਦੇਖ ਕੇ ਦਿਲ ਖ਼ੁਸ਼ ਹੋ ਗਿਆ ਹੈ। ਅਸੀਂ ਸਿਰਫ਼ ਘਰ ਉੇੱਤੇ ਰਹਿ ਕੇ ਤੇ ਇਨ੍ਹਾਂ ਸਾਰਿਆਂ ਦਾ ਸਮਰਥਨ ਕਰ ਇਸ ਲੜਾਈ ਦਾ ਹਿੱਸਾ ਬਣ ਸਕਦੇ ਹਾਂ।"