ਮੁੰਬਈ: ਹਿੰਦੀ ਫ਼ਿਲਮ ਇੰਡਸਟਰੀ ਦੇ ਇਤਿਹਾਸ ਦੇ ਪਹਿਲੇ ਸੁਪਰਸਟਾਰ ਰਾਜੇਸ਼ ਖੰਨਾ ਦਾ ਅੱਜ ਜਨਮਦਿਨ ਹੈ। ਰਾਜੇਸ਼ ਖੰਨਾ ਨੇ 'ਅਰਾਧਨਾ', 'ਦੋ ਦੋਸਤ', 'ਖ਼ਾਮੋਸ਼ੀ', 'ਸੱਚਾ ਝੂਠਾ', 'ਕਟੀ ਪਤੰਗ', 'ਸਫਰ', 'ਦਾਗ', 'ਪ੍ਰੇਮ ਨਗਰ' ਵਰਗੀਆਂ ਹੀਟ ਫ਼ਿਲਮਾਂ ਵਿੱਚ ਕੰਮ ਕੀਤਾ ਸੀ ਤੇ ਇਸ ਦੇ ਨਾਲ ਹੀ ਉਨ੍ਹਾਂ ਰਾਜਨੀਤੀ ਵਿੱਚ ਵੀ ਆਪਣਾ ਹੱਥ ਅਜ਼ਮਾਇਆ ਸੀ। ਆਓ ਤੁਹਾਨੂੰ ਰਾਜੇਸ਼ ਖੰਨਾ ਬਾਰੇ ਕੁਝ ਖ਼ਾਸ ਗ਼ੱਲਾ ਬਾਰੇ ਦੱਸਦੇ ਹਾਂ............
ਹੋਰ ਪੜ੍ਹੋ: ਮੇਘਨਾ ਗੁਲਜ਼ਾਰ ਦੀ 'ਛਪਾਕ ਫਿਲਮ 'ਚ ਨਜਰ ਆਉਣਗੀਆਂ ਅਸਲ ਐਸਿਡ-ਅਟੈਕ ਸਰਵਾਈਵਰ
1. ਰਾਜੇਸ਼ ਖੰਨਾ ਦਾ ਜਨਮ 29 ਦਸੰਬਰ 1942 ਨੂੰ ਅੰਮ੍ਰਿਤਸਰ ਵਿਖੇ ਹੋਇਆ।
2. ਰਾਜੇਸ਼ ਦਾ ਅਸਲੀ ਨਾਂਅ ਜਤੀਨ ਖੰਨਾ ਸੀ। ਉਨ੍ਹਾਂ ਦੇ ਅੰਕਲ ਕੇ ਕੇ ਤਲਵਾਰ ਨੇ ਫ਼ਿਲਮਾਂ ਵਿੱਚ ਆਉਂਣ ਤੋਂ ਪਹਿਲਾ ਉਨ੍ਹਾਂ ਦਾ ਨਾਂਅ ਰਾਜੇਸ਼ ਖੰਨਾ ਰੱਖ ਦਿੱਤਾ। ਇੰਡਸਟਰੀ ਵਿੱਚ ਪਿਆਰ ਨਾਲ ਰਾਜੇਸ਼ ਖੰਨਾ ਨੂੰ 'ਕਾਕਾ' ਨਾਲ ਬੁਲਾਉਂਦੇ ਸਨ।
3. ਪਰਿਵਾਰ ਦੇ ਨਾਲ ਮੁੰਬਈ ਸਿਫ਼ਟ ਹੋਣ ਤੋਂ ਬਾਅਦ ਰਾਜੇਸ਼ ਮੁੰਬਈ ਦੇ ਗਿਰਗਾਮ ਚੌਪੱਟੀ ਰਹਿਣ ਲੱਗੇ ਤੇ ਸਕੂਲ ਅਤੇ ਕਾਲਜ ਦੀ ਪੜਾਈ ਉੱਥੋਂ ਹੀ ਪੂਰੀ ਕੀਤੀ।
4. ਸਕੂਲ ਦੌਰਾਨ ਹੀ ਰਾਜੇਸ਼ ਖੰਨਾ ਦਾ ਸ਼ੌਕ ਥ੍ਰੀਏਟਰ ਵੱਲ ਸੀ ਤੇ ਉਨ੍ਹਾਂ ਨੇ ਕਈ ਨਾਟਕਾਂ ਵਿੱਚ ਹਿੱਸਾ ਲੈਂਦੇ ਸਨ ਤੇ ਕਈ ਸਾਰੇ ਇਨਾਮ ਵੀ ਜਿੱਤੇ ਸਨ।
5.ਰਾਜੇਸ਼ ਉਸ ਜ਼ਮਾਨੇ ਵਿੱਚ ਆਪਣੇ ਦੋਸਤ ਰਵੀ ਨੂੰ ਵੀ ਫ਼ਿਲਮਾਂ ਵਿੱਚ ਔਡੀਸ਼ਨ ਦੇ ਤਰੀਕੇ ਦੱਸਿਆ ਕਰਦੇ ਸਨ।
6.ਟੈਲੇਂਟ ਕਾਨਸੈਂਟ ਦੇ ਫਾਈਨਲਿਸਟ ਬਣਨ ਤੋਂ ਬਾਅਦ ਰਾਜੇਸ਼ ਨੇ ਆਪਣੀ ਪਹਿਲੀ ਫ਼ਿਲਮ 'ਆਖਿਰੀ ਖਤ' ਵਿੱਚ ਕੰਮ ਕੀਤਾ ਜਿਸ ਨੂੰ ਚੇਤਨ ਆਨੰਦ ਨੇ ਡਾਇਰੈਕਟ ਕੀਤਾ ਸੀ।
7.ਰਾਜੇਸ਼ ਖੰਨਾ ਨੇ ਫ਼ਿਲਮ ਅਰਾਧਨਾ, ਇਤੇਫਾਕ, ਬਹਾਰੋਂ ਕੇ ਸਪਨੇ ਅਤੇ ਔਰਤ ਵਰਗੀਆਂ ਵਿੱਚ ਫ਼ਿਲਮਾਂ ਵਿੱਚ ਕੰਮ ਕਰਨ ਤੋਂ ਬਾਅਦ ਕਾਫ਼ੀ ਪ੍ਰਸੰਸਾ ਬਟੋਰੀ।
8.ਰਾਜੇਸ਼ ਖੰਨਾ ਨੇ ਮਸ਼ਹੂਰ ਅਦਾਕਾਰਾ ਡਿੰਪਲ ਕਪਾੜੀਆਂ ਨਾਲ ਵਿਆਹ ਕਰਵਾਇਆ ਤੇ ਉਨ੍ਹਾਂ ਦੀਆਂ ਦੋ ਕੁੜੀਆਂ ਟਵਿੰਕਲ ਖੰਨਾ ਤੇ ਰਿੰਕੀ ਖੰਨਾ ਸਨ।
9.ਰਾਜੇਸ਼ ਖੰਨਾ ਨੂੰ 2013 ਵਿੱਚ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਣ ਨਾਲ ਸਮਾਨਿਤ ਕੀਤਾ ਗਿਆ।
ਫ਼ਿਲਮਾਂ ਤੋਂ ਇਲਾਵਾ ਉਨ੍ਹਾਂ ਨੇ ਰਾਜਨੀਤੀ ਵਿੱਚ ਵੀ ਕਦਮ ਰੱਖਿਆ ਸੀ ਤੇ ਕਾਂਗਰਸੀ ਆਗੂ ਬਣੇ ਸਨ। ਰਾਜੇਸ਼ ਖੰਨਾ ਸਾਲ 2012 ਵਿੱਚ ਕੁਝ ਸਮੇਂ ਤੋਂ ਬਾਅਦ ਹੀ ਬਿਮਾਰ ਚੱਲ ਰਹੇ ਸਨ ਤੇ 18 ਜੁਲਾਈ 2012 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ।