ਅੱਜ ਦੇ ਸਮੇਂ 'ਚ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਸੈਰ, ਕਸਰਤ ਕਰਨ ਅਤੇ ਸਹੀ ਖੁਰਾਕ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲ ਹੀ ਵਿੱਚ ਹੋਏ ਇੱਕ ਅਧਿਐਨ ਵਿੱਚ ਦਿਖਾਇਆ ਗਿਆ ਹੈ ਕਿ ਜੋ ਲੋਕ ਤੇਜ਼ ਚੱਲਦੇ ਹਨ, ਉਨ੍ਹਾਂ ਨੂੰ ਸ਼ੂਗਰ, ਕਾਰਡੀਓਵੈਸਕੁਲਰ ਅਤੇ ਮੈਟਾਬੋਲਿਕ ਰੋਗਾਂ ਦਾ ਖ਼ਤਰਾ ਘੱਟ ਹੁੰਦਾ ਹੈ। ਜਾਪਾਨ ਦੀ ਦੋਸ਼ੀਸ਼ਾ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਇੱਕ ਤਾਜ਼ਾ ਅਧਿਐਨ ਵਿੱਚ ਖੁਲਾਸਾ ਕੀਤਾ ਹੈ ਕਿ ਆਮ ਤੌਰ 'ਤੇ ਚੱਲਣ ਵਾਲੇ ਲੋਕਾਂ ਦੇ ਮੁਕਾਬਲੇ ਤੇਜ਼ੀ ਨਾਲ ਚੱਲਣ ਵਾਲੇ ਲੋਕਾਂ ਵਿੱਚ ਇਨ੍ਹਾਂ ਬਿਮਾਰੀਆਂ ਦਾ ਖਤਰਾ ਹੁੰਦਾ ਹੈ। ਇਸ ਸਬੰਧੀ ਇੱਕ ਲੇਖ ਸਾਇੰਟਿਫਿਕ ਰਿਪੋਰਟਸ ਜਰਨਲ ਵਿੱਚ ਪ੍ਰਕਾਸ਼ਿਤ ਹੋਇਆ ਹੈ।
ਖੋਜ 'ਚ ਕੀ ਹੋਇਆ ਖੁਲਾਸਾ?
ਵਿਗਿਆਨੀਆਂ ਨੇ 25,000 ਮੋਟੇ ਲੋਕਾਂ 'ਤੇ ਖੋਜ ਕੀਤੀ। ਇਸ ਅਧਿਐਨ 'ਚ ਤੇਜ਼ੀ ਨਾਲ ਚੱਲਣ ਵਾਲੇ ਲੋਕਾਂ 'ਚ ਸ਼ੂਗਰ ਦਾ ਖਤਰਾ 30 ਫੀਸਦੀ ਤੱਕ ਘੱਟ ਪਾਇਆ ਗਿਆ। ਇਹ ਵੀ ਸਾਹਮਣੇ ਆਇਆ ਹੈ ਕਿ ਹਾਈਪਰਟੈਨਸ਼ਨ ਅਤੇ ਡਿਸਲਿਪੀਡਮੀਆ ਦਾ ਖਤਰਾ ਵੀ ਘੱਟ ਹੈ। ਇਸਦੇ ਨਾਲ ਹੀ, ਵਿਗਿਆਨੀਆਂ ਨੇ ਤੇਜ਼ ਸੈਰ ਕਰਨ ਦੇ ਸਿਹਤ ਲਾਭਾਂ ਬਾਰੇ ਖੋਜ ਕੀਤੀ ਹੈ ਅਤੇ ਕਈ ਮਹੱਤਵਪੂਰਨ ਚੀਜ਼ਾਂ ਲੱਭੀਆਂ ਹਨ।
ਤੇਜ਼ ਤੁਰਨ ਦੇ ਫਾਇਦੇ
ਦੋਸ਼ੀਸ਼ਾ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਪ੍ਰਮੁੱਖ ਖੋਜਕਰਤਾ ਕੋਜੀਰੋ ਇਸ਼ੀ ਨੇ ਕਿਹਾ ਕਿ ਤੇਜ਼ ਤੁਰਨ ਵਾਲਿਆ ਦਾ ਅਕਸਰ ਦਿਲ ਸਿਹਤਮੰਦ ਰਹਿੰਦਾ ਹੈ। ਉਨ੍ਹਾਂ ਵਿੱਚ ਸੋਜ ਅਤੇ ਆਕਸੀਡੇਟਿਵ ਤਣਾਅ ਦਾ ਪੱਧਰ ਵੀ ਘੱਟ ਹੁੰਦਾ ਹੈ। ਇਹ ਅਧਿਐਨ ਮੋਟਾਪੇ ਅਤੇ ਪਾਚਨ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ 'ਤੇ ਕੀਤਾ ਗਿਆ ਸੀ। ਤੇਜ਼ ਸੈਰ ਕਰਨ ਵਾਲਿਆਂ 'ਚ ਬੀ.ਪੀ ਅਤੇ ਡਾਇਬਟੀਜ਼ ਵਰਗੀਆਂ ਬਿਮਾਰੀਆਂ ਦਾ ਖਤਰਾ ਘੱਟ ਪਾਇਆ ਗਿਆ।-ਦੋਸ਼ੀਸ਼ਾ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਪ੍ਰਮੁੱਖ ਖੋਜਕਰਤਾ ਕੋਜੀਰੋ ਇਸ਼ੀ
ਕੋਜੀਰੋ ਇਸ਼ੀ ਅਨੁਸਾਰ, ਇਹ ਅਧਿਐਨ ਜਪਾਨ ਦੇ ਸਿਹਤ ਅਤੇ ਕਿਰਤ ਭਲਾਈ ਮੰਤਰਾਲੇ ਦੇ ਮਿਆਰੀ ਪ੍ਰੋਟੋਕੋਲ ਵਿੱਚ ਸ਼ਾਮਲ ਕੀਤਾ ਗਿਆ ਸੀ। ਅਸੀਂ ਇਹ ਅਧਿਐਨ ਜਲਦੀ ਅਤੇ ਆਸਾਨੀ ਨਾਲ ਕੀਤਾ ਹੈ। ਤੇਜ਼ ਸੈਰ ਪਾਚਨ ਸੰਬੰਧੀ ਬਿਮਾਰੀਆਂ ਨੂੰ ਰੋਕ ਸਕਦੀ ਹੈ ਅਤੇ ਤੇਜ਼ ਸੈਰ ਮੋਟੇ ਲੋਕਾਂ ਲਈ ਵਧੀਆ ਕੰਮ ਕਰਦੀ ਹੈ।-ਕੋਜੀਰੋ ਇਸ਼ੀ
ਕੀ ਤੇਜ਼ ਸੈਰ ਕਰਨਾ ਸਿਹਤ ਲਈ ਚੰਗਾ ਹੈ?
ਖੋਜਕਾਰਾਂ ਨੇ ਸਿੱਟਾ ਕੱਢਿਆ ਹੈ ਕਿ ਤੇਜ਼ ਸੈਰ ਦਾ ਸਿਹਤ 'ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਆਮ ਸੈਰ ਕਰਨ ਵਾਲਿਆਂ ਦੇ ਮੁਕਾਬਲੇ ਤੇਜ਼ ਸੈਰ ਕਰਨ ਵਾਲਿਆਂ ਵਿੱਚ ਦਿਲ ਦੇ ਰੋਗ, ਪਾਚਨ ਰੋਗ ਅਤੇ ਸ਼ੂਗਰ ਦਾ ਖ਼ਤਰਾ ਘੱਟ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ।
ਇਹ ਵੀ ਪੜ੍ਹੋ:-
- ਬਿਨ੍ਹਾਂ ਦਵਾਈ ਦੇ ਇਨ੍ਹਾਂ 12 ਤਰੀਕਿਆਂ ਨਾਲ ਕੰਟਰੋਲ ਕੀਤੀ ਜਾ ਸਕਦੀ ਹੈ ਸ਼ੂਗਰ! ਫਾਇਦੇ ਲੈਣ ਲਈ ਹੁਣ ਹੀ ਅਜ਼ਮਾਉਣਾ ਕਰ ਦਿਓ ਸ਼ੁਰੂ
- ਕੱਚਾ ਪਪੀਤਾ ਖਾਣ ਨਾਲ ਇਸ ਜਾਨਲੇਵਾ ਬਿਮਾਰੀ ਦਾ ਖਤਰਾ ਹੋ ਸਕਦਾ ਹੈ ਘੱਟ, ਜਾਣ ਲਓ ਹੋਰ ਵੀ ਕਿਹੜੇ ਮਿਲਣਗੇ ਲਾਜਵਾਬ ਫਾਇਦੇ
- ਪੈਦਲ ਅਤੇ ਪੌੜੀਆਂ ਚੜ੍ਹਦੇ ਸਮੇਂ ਸਾਹ ਫੁੱਲ ਰਿਹਾ ਹੈ? ਇਨ੍ਹਾਂ 6 ਬਿਮਾਰੀਆਂ ਦਾ ਹੋ ਸਕਦਾ ਹੈ ਖਤਰਾ, ਜਾਣ ਲਓ ਬਚਾਅ ਲਈ ਕੀ ਕਰਨਾ ਹੈ?