ਚੰਡੀਗੜ੍ਹ: ਕਰਨ ਔਜਲਾ, ਦਿਲਜੀਤ ਦੁਸਾਂਝ ਅਤੇ ਏਪੀ ਢਿੱਲੋਂ ਇਸ ਸਮੇਂ ਆਪਣੇ ਲਾਈਵ ਸ਼ੋਅਜ਼ ਨੂੰ ਲੈ ਕੇ ਲਗਾਤਾਰ ਸੁਰਖ਼ੀਆਂ ਬਟੋਰ ਰਹੇ ਹਨ, ਇਸੇ ਤਰ੍ਹਾਂ ਹਾਲ ਹੀ ਵਿੱਚ ਪੰਜਾਬੀ ਗਾਇਕ ਕਰਨ ਔਜਲਾ ਨੇ ਮੁੰਬਈ ਵਿੱਚ ਆਪਣਾ ਸ਼ੋਅ ਕੀਤਾ, ਜਿੱਥੇ ਗਾਇਕ ਇਮੋਸ਼ਨਲ ਹੁੰਦੇ ਨਜ਼ਰੀ ਪਏ।
ਜੀ ਹਾਂ...ਗਾਇਕ ਕਰਨ ਔਜਲਾ ਦੇ ਤਾਜ਼ਾ ਮੁੰਬਈ ਸ਼ੋਅ ਵਿੱਚ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਨਜ਼ਰ ਆਇਆ, ਦੋਵਾਂ ਸਿਤਾਰਿਆਂ ਨੇ ਮਿਲ ਕੇ ਡਾਂਸ ਕੀਤਾ ਅਤੇ ਆਪਣੇ ਹਿੱਟ ਗੀਤ 'ਤੌਬਾ ਤੌਬਾ' ਨੂੰ ਵੀ ਮਿਲ ਕੇ ਗਾਇਆ। ਇਸ ਦੇ ਨਾਲ ਹੀ ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਕਰਨ ਔਜਲਾ ਦੀ ਤਾਰੀਫ਼ ਕਰ ਰਹੇ ਹਨ ਅਤੇ ਕਹਿ ਰਹੇ ਹਨ, 'ਕਰਨ ਮੇਰਾ ਭਰਾ ਮੇਰੇ ਤੋਂ ਉਮਰ ਵਿੱਚ ਥੋੜ੍ਹਾ ਛੋਟਾ ਹੈ, ਪਰ ਮੇਰੇ ਨਾਲੋਂ ਬਹੁਤ ਜਿਆਦਾ ਜ਼ਿੰਦਗੀ ਦੇਖੀ ਹੈ ਇਹਨੇ, ਜਿਸ ਤਰ੍ਹਾਂ ਦੀ ਇਸ ਦੀ ਯਾਤਰਾ ਰਹੀ ਹੈ, ਇਹ ਯਕੀਨੀ ਤੌਰ ਉਤੇ ਇਸਦੇ ਲਾਈਕ ਹੈ ਅਤੇ ਮੈਨੂੰ ਇਸ ਉਤੇ ਮਾਣ ਹੈ।'
ਫਿਰ ਅਦਾਕਾਰ ਵਿੱਕੀ ਕੌਸ਼ਲ ਗਾਇਕ ਕਰਨ ਔਜਲਾ ਨੂੰ ਲਗੇ ਨਾਲ ਲਗਾਉਂਦੇ ਹਨ ਅਤੇ ਕਹਿੰਦੇ ਹਨ, 'ਵੀਰੇ ਤੇਰੇ ਮਾਂ-ਪਿਓ ਇੱਥੇ ਹੀ ਆ, ਉਹ ਤੈਨੂੰ ਦੁਆਵਾਂ ਦਿੰਦੇ ਹਨ ਅਤੇ ਮੁੰਬਈ-ਪੰਜਾਬ ਤੈਨੂੰ ਪਿਆਰ ਕਰਦਾ ਹੈ।' ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਾਇਕ ਕਾਫੀ ਰੋ ਰਹੇ ਹਨ।
ਹੁਣ ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕਾਂ ਦੀਆਂ ਵੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ, ਇੱਕ ਨੇ ਲਿਖਿਆ, 'ਮੇਰੀ ਮਨਪਸੰਦ ਬਲਾਕਬਸਟਰ ਪੰਜਾਬੀ ਜੋੜੀ।' ਇੱਕ ਹੋਰ ਨੇ ਲਿਖਿਆ, 'ਇਹ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ ਕਿ ਹੁਣ ਕਰਨ ਭਾਰਤੀ ਸੰਗੀਤ ਉਦਯੋਗ ਦੇ ਬਾਦਸ਼ਾਹ ਹਨ।' ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਪ੍ਰਸ਼ੰਸਕ ਲਾਲ ਦਿਲ ਦਾ ਇਮੋਜੀ ਸਾਂਝਾ ਕਰ ਰਹੇ ਹਨ।
ਇਹ ਵੀ ਪੜ੍ਹੋ:
- ਨਵੀਂ ਫਿਲਮ 'ਚੋਰਾਂ ਨਾਲ ਯਾਰੀਆਂ' ਦੀ ਪਹਿਲੀ ਝਲਕ ਰਿਲੀਜ਼, ਲੀਡ ਭੂਮਿਕਾ 'ਚ ਨਜ਼ਰ ਆਉਣਗੇ ਆਰਿਆ ਬੱਬਰ
- ਆਪਸ 'ਚ ਭਿੜੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਅਤੇ ਏਪੀ ਢਿੱਲੋਂ, 'ਬ੍ਰਾਊਨ ਮੁੰਡੇ' ਨੇ 'ਬੌਰਨ ਨੂੰ ਸ਼ਾਈਨ' ਬਾਰੇ ਕਹੀ ਇਹ ਵੱਡੀ ਗੱਲ, ਬੋਲੇ-ਪਹਿਲਾਂ ਅਨਬਲੌਕ ਕਰ...
- ਪੱਗ ਬੰਨ੍ਹ ਕੇ ਦਿਲਜੀਤ ਦੁਸਾਂਝ ਦੇ ਸ਼ੋਅ 'ਚ ਪਹੁੰਚੀ ਔਰਤ, ਗਾਇਕ ਨੇ ਆਪਣੀ ਮਹਿੰਗੀ ਚੀਜ਼ ਦੇ ਕੇ ਕੀਤਾ ਸੁਆਗਤ