ETV Bharat / sitara

ਬਿੱਗ ਬੀ ਨੇ ਰਿਸ਼ੀ ਕਪੂਰ ਨੂੰ ਇੱਕ ਵੀਡੀਓ ਰਾਹੀਂ ਦਿੱਤੀ ਸ਼ਰਧਾਂਜਲੀ

ਅਮਿਤਾਭ ਬੱਚਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਆਪਣੇ ਦੋਸਤ ਤੇ ਸਾਥੀ ਰਿਸ਼ੀ ਕਪੂਰ ਲਈ ਇੱਕ ਭਾਵੁਕ ਵੀਡੀਓ ਨੂੰ ਸਾਂਝਾ ਕੀਤਾ ਹੈ। ਬਿੱਗ ਬੀ ਨੇ ਕਲਾਸਿਕ ਗੀਤ 'ਵਕਤ ਨੇ ਕਿਆ ਹਸੀਨ ਸਿਤਮ' ਨੂੰ ਰੀਕ੍ਰਿਏਟ ਕਰਦੇ ਹੋਏ ਵੀਡੀਓ ਬਣਾਈ ਹੈ।

author img

By

Published : May 2, 2020, 4:48 PM IST

Big B emotional video tribute to friend and colleague Rishi

ਮੁੰਬਈ: ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਨੇ ਆਪਣੇ ਦੋਸਤ ਰਿਸ਼ੀ ਕਪੂਰ ਨੂੰ ਸ਼ਰਧਾਂਜਲੀ ਦਿੰਦੇ ਹੋਏ, ਇੱਕ ਕਲਾਸਿਕ ਵੀਡੀਓ ਨੂੰ ਸਾਂਝਾ ਕੀਤਾ ਹੈ।

ਇਸ ਦਾ ਉਪਯੋਗ '102 ਨਾਟ ਆਊਟ' ਵਿੱਚ ਕੀਤਾ ਗਿਆ ਸੀ। ਇਹ 2018 ਵਿੱਚ ਰਿਲੀਜ਼ ਹੋਈ ਉਨ੍ਹਾਂ ਦੀ ਅਮਿਤਾਭ ਨਾਲ ਆਖ਼ਰੀ ਫ਼ਿਲਮ ਸੀ। ਬਿੱਗ ਬੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ ਉਮੇਸ਼ ਸ਼ੁਕਲਾ ਦੇ ਨਿਰਦੇਸ਼ਨ 'ਚ ਇੱਕ ਲਿਰਿਕਸ ਮਿਊਜ਼ਿਕ ਵੀਡੀਓ ਨੂੰ ਸਾਂਝਾ ਕੀਤਾ। ਇਸ ਵਿੱਚ ਉਨ੍ਹਾਂ ਦੀ ਅਵਾਜ਼ ਨੂੰ ਕਲਾਸਿਕ ਗੀਤ ਨਾਲ ਰੀਕ੍ਰਿਏਟ ਕੀਤਾ ਹੈ।

ਇਹ ਕਲਾਸਿਕ ਗੀਤ ਅਸਲ 'ਚ ਲਤਾ ਨੇ ਗਾਇਆ ਹੈ, ਜੋ 1959 ਦੀ ਫ਼ਿਲਮ 'ਕਾਗਜ਼ ਕੇ ਫੁੱਲ' 'ਚ ਸੀ। ਸਾਂਝੀ ਕੀਤੀ ਇਸ ਵੀਡੀਓ ਦੇ ਕੈਪਸ਼ਨ 'ਚ ਬਿੱਗ ਬੀ ਨੇ ਲਿਖਿਆ,''ਵਕਤ...ਵਕਤ ਨੇ ਕੁੱਝ ਕਿਆ ਹੈ...ਹਸੀਨ ਸਿਤਮ, ਤੁਮ ਰਹੇ ਨਾ ਤੁਮ, ਹਮ ਨਾ ਰਹੇ ਹਮ।''

ਇਸ ਬਲੈਕ ਐਂਡ ਵਾਈਟ ਵੀਡੀਓ 'ਚ ਵਿਜ਼ੂਅਲ ਲਈ '102 ਨਾਟ ਆਊਟ' ਤੋਂ ਬਿੱਗ ਬੀ ਤੇ ਰਿਸ਼ੀ ਕਪੂਰ ਦੇ ਕਿਰਦਾਰ ਦਾ ਉਪਯੋਗ ਕੀਤਾ ਹੈ। ਇਹ 5 ਮਿੰਟ ਤੇ 16 ਸੈਂਕਟ ਦਾ ਵੀਡੀਓ ਹਨ, ਜੋ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.