ਚੰਡੀਗੜ੍ਹ: ਪੰਜਾਬੀ ਇੰਡਸਟਰੀ ਤੋਂ ਬਾਅਦ ਬਾਲੀਵੁੱਡ ਵਿੱਚ ਧਮਾਲਾਂ ਪਾਉਣ ਤੋਂ ਬਾਅਦ ਹੁਣ ਐਮੀ ਵਿਰਕ ਇੱਕ ਵਾਰ ਫਿਰ ਆਪਣਾ ਨਵਾਂ ਗਾਣਾ ਲੈ ਕੇ ਆ ਰਹੇ ਹਨ। ਇਸ ਗਾਣੇ ਦਾ ਨਾਂਅ 'ਮਿੱਤਰਾ' ਹੈ। ਇਸ ਗਾਣੇ ਦੇ ਪੋਸਟਰ ਤੋਂ ਇਸ ਗਾਣੇ ਦਾ ਅੰਦਾਜ਼ ਲਗਾਇਆ ਜਾ ਸਕਦਾ ਹੈ, ਐਮੀ ਦਾ ਇਹ ਗਾਣਾ ਇੱਕ ਵਾਰ ਫਿਰ ਤੋਂ ਸਾਰਿਆ ਨੂੰ ਭੰਗੜਾ ਪਾਉਣ ਲਈ ਮਜ਼ਬੂਰ ਕਰ ਦੇਵੇਗਾ। ਇਸ ਗਾਣੇ ਨੂੰ ਸਿਮਰ ਦੋਰਾਹਾ ਵੱਲੋਂ ਲਿਖਿਆ ਗਿਆ ਹੈ ਤੇ ਜਤਿੰਦਰ ਸ਼ਾਹ ਵੱਲੋਂ ਇਸ ਗਾਣੇ ਨੂੰ ਨਿਰਦੇਸ਼ਿਤ ਕੀਤਾ ਗਿਆ ਹੈ। ਇਹ ਗਾਣਾ 13 ਨਵੰਬਰ ਨੂੰ ਰਿਲੀਜ਼ ਹੋਵੇਗਾ।
ਹੋਰ ਪੜ੍ਹੋ: ਹਰਜੀਤ ਹਰਮਨ ਦੀ ਨਵੀਂ ਫ਼ਿਲਮ ‘ਤੂੰ ਮੇਰਾ ਕੀ ਲੱਗਦਾ’ ਦਾ ਟ੍ਰੇਲਰ ਜਾਰੀ
ਇਸ ਤੋਂ ਇਲਾਵਾ ਐਮੀ ਬਾਲੀਵੁੱਡ ਵਿੱਚ ਐਂਟਰੀ ਫ਼ਿਲਮ '83' ਰਾਹੀਂ ਕਰਨ ਜਾ ਰਹੇ ਹਨ, ਜਿਸ ਵਿੱਚ ਰਣਵੀਰ ਸਿੰਘ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਹ ਫ਼ਿਲਮ ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਦੇ ਜੀਵਨ ਉੱਤੇ ਨਿਰਧਾਰਿਤ ਹੈ। ਇਸ ਫ਼ਿਲਮ ਵਿੱਚ ਪੰਜਾਬੀ ਗਾਇਕ ਹਾਰੜੀ ਸੰਧੂ ਤੇ ਐਮੀ ਵਿਰਕ ਵੀ ਇੱਕ ਖਿਡਾਰੀ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਇਸ ਤੋਂ ਇਲ਼ਾਵਾ ਹਾਲ ਹੀ ਵਿੱਚ ਰਿਲੀਜ਼ ਹੋਏ ਅਕਸ਼ੇ ਦੇ ਪਹਿਲੇ ਮਿਊਜ਼ਿਕ ਵੀਡੀਓ 'ਫ਼ਿਲਹਾਲ' ਵਿੱਚ ਵੀ ਐਮੀ ਨਜ਼ਰ ਆਏ ਸਨ।