ਮੁੰਬਈ: ਅਮਿਤਾਭ ਬੱਚਨ ਬਾਲੀਵੁੱਡ ਦੇ ਮਹਾਨ ਅਦਾਕਾਰ ਹਨ ਤੇ ਉਨ੍ਹਾਂ ਨੂੰ ਸਾਰੇ ਬਿੱਗ ਬੀ ਕਹਿੰਦੇ ਹਨ। ਲੋਕ ਅਮਿਤਾਭ ਬੱਚਨ ਦੀ ਸ਼ਖਸੀਅਤ ਤੇ ਆਵਾਜ਼ ਦੇ ਮੁਰੀਦ ਹਨ ਉੱਥੇ ਹੀ ਹੁਣ ਅਮਿਤਾਭ ਬੱਚਨ ਦੀ ਅਵਾਜ਼ ਗੂਗਲ ਮੈਪ 'ਤੇ ਵਾਇਸ ਨੇਵੀਗੇਸ਼ਨ 'ਚ ਸੁਣਨ ਨੂੰ ਮਿਲ ਸਕਦੀ ਹੈ।
ਗੂਗਲ ਨੇ ਆਪਣੇ ਮੈਪ ਲਈ ਅਮਿਤਾਭ ਬੱਚਨ ਦੀ ਆਵਾਜ਼ ਨੂੰ ਰਿਕਾਰਡ ਕਰਨ ਲਈ ਸੰਪਰਕ ਕੀਤਾ। ਇਸ ਦੇ ਨਾਲ ਹੀ ਗੂਗਲ ਨੇ ਇਸ ਲਈ ਚੰਗੀ ਰਕਮ ਦਾ ਵੀ ਆਫਰ ਕੀਤਾ। ਹੁਣ ਇਸ ਦਾ ਇੰਤਜ਼ਾਰ ਹੈ ਕਿ ਬਿੱਗ ਬੀ ਇਸ ਆਫਰ ਨੂੰ ਕਬੂਲ ਕਰਦੇ ਹਨ ਜਾਂ ਨਹੀਂ।
ਜੇਕਰ ਅਮਿਤਾਭ ਬੱਚਨ ਗੂਗਲ ਦੇ ਆਫਰ ਨੂੰ ਕਬੂਲ ਕਰਦੇ ਹਨ ਤਾਂ ਕੰਪਨੀ ਉਨ੍ਹਾਂ ਨੂੰ ਘਰ 'ਚ ਹੀ ਆਵਾਜ਼ ਰਿਕਾਰਡ ਕਰਨ ਦੀ ਵਿਸ਼ੇਸ਼ਤਾ ਉਪਲੱਬਧ ਕਰਵਾਏਗੀ। ਹਾਲਾਂਕਿ ਅਜਿਹੀਆਂ ਖਬਰਾਂ 'ਤੇ ਅਜੇ ਅਮਿਤਾਭ ਬੱਚਨ ਦੀ ਕੋਈ ਪ੍ਰਤੀਕ੍ਰਿਆ ਨਹੀਂ ਆਈ।
ਇਹ ਵੀ ਪੜ੍ਹੋ:ਡਾਂਸਰਾਂ ਦੀ ਮਦਦ ਕਰਨ ਲਈ ਅੱਗੇ ਆਏ ਅਦਾਕਾਰ ਸ਼ਾਹਿਦ ਕਪੂਰ
ਜ਼ਿਕਰਯੋਗ ਹੈ ਕਿ ਅਮਿਤਾਭ ਬੱਚਨ ਜਲਦ ਹੀ ਆਯੂਸ਼ਮਾਨ ਖੁਰਾਨਾ ਦੇ ਨਾਲ ਸ਼ੂਜੀਤ ਸਰਕਾਰ ਦੀ ਫਿਲਮ 'ਗੁਲਾਬੋ ਸਿਤਾਬੋ' ਵਿੱਚ ਨਜ਼ਰ ਆਉਣ ਵਾਲੇ ਹਨ। ਫਿਲਮ 12 ਜੂਨ, 2020 ਨੂੰ ਐਮਾਜ਼ੋਨ ਪ੍ਰਾਈਮ 'ਤੇ ਰਿਲੀਜ਼ ਹੋਵੇਗੀ। ਇਸ ਤੋਂ ਬਾਅਦ ਬਿੱਗ ਬੀ 'ਝੁੰਡ', 'ਬ੍ਰਹਮਾਸਤਰ' ਕਈ ਫਿਲਮਾਂ ਵਿੱਚ ਦਿਖਾਈ ਦੇਣਗੇ।