ਮੁੰਬਈ: ਅਕਸ਼ੇ ਦੀ ਫ਼ਿਲਮ 'ਹਾਊਸਫੁੱਲ 4' ਰਿਲੀਜ਼ਗ ਤੋਂ ਹੀ ਪਹਿਲਾਂ ਕਾਫ਼ੀ ਸੁਰਖੀਆਂ 'ਚ ਰਹੀ ਹੈ, ਪਰ ਰਿਲੀਜ਼ ਤੋਂ ਬਾਅਦ ਫ਼ਿਲਮ, ਇਸ ਦੇ ਸੰਗ੍ਰਹਿ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਬਣੀ ਹੋਈ ਹੈ। 25 ਅਕਤੂਬਰ ਨੂੰ ਰਿਲੀਜ਼ ਹੋਈ 'ਹਾਊਸਫੁੱਲ 4' ਨੇ 4 ਦਿਨਾਂ ਵਿੱਚ ਲਗਭਗ 85 ਕਰੋੜ ਦੀ ਕਮਾਈ ਕਰ ਲਈ ਹੈ। ਹਾਲਾਂਕਿ, ਕੁਝ ਲੋਕਾਂ ਨੂੰ ਇਹ ਅੰਕੜਾ ਸਹੀ ਨਹੀਂ ਲੱਗਦੇ ਅਤੇ ਉਨ੍ਹਾਂ ਨੇ ਇਸ ਨੂੰ ਜਾਅਲੀ ਕਿਹਾ ਹੈ। ਇਸ 'ਤੇ ਫ਼ਿਲਮ 'ਚ ਮੁੱਖ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਅਕਸ਼ੇ ਕੁਮਾਰ ਦਾ ਜਵਾਬ ਵੀ ਆਇਆ ਹੈ।
ਹੋਰ ਪੜ੍ਹੋ: 'ਪਤੀ, ਪਤਨੀ ਔਰ ਵੋ' ਦੇ ਸੈੱਟ 'ਤੇ ਮਨਾਇਆ ਅੰਨਨਿਆਂ ਦਾ ਜਨਮਦਿਨ
ਅਕਸ਼ੇ ਨੇ ਟਵੀਟ ਕੀਤਾ, 'ਸਾਡੇ ਨਾਲ ਪਿਆਰ ਕਰਨ ਅਤੇ ਸਾਡੇ ਨਾਲ ਹੱਸਣ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ। ਅੱਜ ਅਸੀਂ ਜਿੱਥੇ ਵੀ ਹਾਂ ਤੁਹਾਡੇ ਸਾਰਿਆਂ ਦੇ ਪਿਆਰ ਕਾਰਨ ਹੈ। ਮੈਂ ਆਪਣੇ ਪ੍ਰਸ਼ੰਸਕਾਂ ਅਤੇ ਦਰਸ਼ਕਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਬਿਨਾਂ ਸ਼ਰਤ 'ਹਾਊਸਫੁੱਲ 4' ਨੂੰ ਇੰਨਾ ਪਿਆਰ ਦਿੱਤਾ। ਸਾਨੂੰ ਇਹ ਦਰਸਾਉਣ ਲਈ ਤੁਹਾਡਾ ਬਹੁਤ ਧੰਨਵਾਦ, ਇਸ ਦੁਨੀਆਂ ਵਿੱਚ ਨਫ਼ਰਤ ਸਿਰਫ਼ ਪਿਆਰ ਵਾਲਿਆਂ ਨੂੰ ਹੀ ਮਿਲਦੀ ਹੈ।’
-
Thank you for loving us and laughing with us. It is because of your love we are where we are today. Thanks to all my fans and audiences who have poured unconditional love on #HouseFull4. Thank you for showing us that nothing beats hate more than love. pic.twitter.com/AY0dC8ZdY2
— Akshay Kumar (@akshaykumar) October 29, 2019 " class="align-text-top noRightClick twitterSection" data="
">Thank you for loving us and laughing with us. It is because of your love we are where we are today. Thanks to all my fans and audiences who have poured unconditional love on #HouseFull4. Thank you for showing us that nothing beats hate more than love. pic.twitter.com/AY0dC8ZdY2
— Akshay Kumar (@akshaykumar) October 29, 2019Thank you for loving us and laughing with us. It is because of your love we are where we are today. Thanks to all my fans and audiences who have poured unconditional love on #HouseFull4. Thank you for showing us that nothing beats hate more than love. pic.twitter.com/AY0dC8ZdY2
— Akshay Kumar (@akshaykumar) October 29, 2019
ਦੱਸਣਯੋਗ ਹੈ ਕਿ, ਟ੍ਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ ਫ਼ਿਲਮ ਨੂੰ ਭਾਰੀ ਪ੍ਰਮੋਸ਼ਨ ਮਿਲੀ, ਪਰ ਜਦ ਫ਼ਿਲਮ ਰਿਲੀਜ਼ ਕੀਤੀ ਗਈ ਤਾਂ ਫ਼ਿਲਮ ਆਲੋਚਕਾਂ ਨੇ ਇਸ ਨੂੰ ਬਹੁਤ ਮਾੜੀਆਂ ਸਮੀਖਿਆਵਾਂ ਦਿੱਤੀਆਂ, ਪਰ ਇਸ ਤਰ੍ਹਾਂ ਦੇ ਜਵਾਬ ਤੋਂ ਬਾਅਦ ਵੀ ਫ਼ਿਲਮ ਨੇ ਕਾਫ਼ੀ ਕਮਾਈ ਕਰ ਰਹੀ ਹੈ ਤੇ ਬਾਕਸ ਆਫਿਸ ‘ਤੇ ਕਾਇਮ ਹੈ। ਅਕਸ਼ੇ ਨੇ ਆਪਣੀ ਟਵੀਟ ਦੇ ਜ਼ਰੀਏ ਇਸ ਨਕਾਰਾਤਮਕਤਾ ਦਾ ਜਵਾਬ ਵੀ ਦਿੱਤਾ ਹੈ।
ਅਕਸ਼ੇ ਤੋਂ ਇਲਾਵਾ ਰਿਤੇਸ਼ ਦੇਸ਼ਮੁੱਖ, ਕ੍ਰਿਤੀ ਸੇਨਨ, ਕ੍ਰਿਤੀ ਖਰਬੰਦਾ, ਬੌਬੀ ਦਿਓਲ, ਚੰਕੀ ਪਾਂਡੇ, ਪੂਜਾ ਹੇਗੜੇ ਅਤੇ ਬੋਮਨ ਇਰਾਨੀ ਵੀ ਫ਼ਿਲਮ 'ਚ ਨਜ਼ਰ ਆਏ ਸਨ। ਇਸ ਫ਼ਿਲਮ ਦਾ ਨਿਰਦੇਸ਼ਨ ਫਰਹਾਦ ਸੰਜੀ ਨੇ ਕੀਤਾ ਹੈ।