ਮੁੰਬਈ: ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਤੇ 'ਲਕਸ਼ਮੀ ਬੰਬ' ਦੇ ਨਿਰਦੇਸ਼ਕ ਰਾਘਵ ਲਾਰੈਂਸ ਨੇ ਚੇਨਈ 'ਚ ਟਰਾਂਸਜੈਂਡਰਾਂ ਲਈ ਇੱਕ ਘਰ ਬਣਾਉਣ ਦਾ ਫ਼ੈਸਲਾ ਕੀਤਾ ਹੈ। ਸੈਲੀਬ੍ਰਿਟੀ ਫ਼ੋਟੋਗ੍ਰਾਫਰ ਵੀਰਲ ਭਿਆਨੀ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਮੁਤਾਬਕ, ਅਕਸ਼ੇ ਨੇ ਚੇਨਈ 'ਚ ਟਰਾਂਸਜੈਂਡਰਾਂ ਦੇ ਘਰ ਲਈ 1.5 ਕਰੋੜ ਰੁਪਏ ਦਾਨ ਦਿੱਤਾ ਹੈ।
- " class="align-text-top noRightClick twitterSection" data="
">
ਰਾਘਵ ਨੇ ਸੋਸ਼ਲ ਮੀਡੀਆ 'ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਤੇ ਅਕਸ਼ੇ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਅਕਸ਼ੇ ਕੁਮਾਰ ਆਪਣੀ ਨਵੀਂ ਆਉਣ ਵਾਲੀ ਫ਼ਿਲਮ 'ਲਕਸ਼ਮੀ ਬੰਬ' 'ਚ ਇੱਕ ਟਰਾਂਸਜੈਂਡਰ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ।
ਹੋਰ ਪੜ੍ਹੋ: ਇਵਾਂਕਾ ਟਰੰਪ ਹੋਈ ਦਿਲਜੀਤ ਦੋਸਾਂਝ ਦੀ ਫ਼ੈਨ, ਮਿਲਿਆ ਲੁਧਿਆਣੇ ਆਉਣ ਦਾ ਸੱਦਾ...!
ਬੀਤੇ ਦਿਨੀਂ ਅਕਸ਼ੇ ਨੇ ਸੋਸ਼ਲ ਮੀਡੀਆ 'ਤੇ ਆਪਣੀ ਆਉਣ ਵਾਲੀ ਨਵੀਂ ਫ਼ਿਲਮ ਦਾ ਲੁੱਕ ਸਾਂਝਾ ਕੀਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇੱਕ ਅਜਿਹਾ ਕਿਰਦਾਰ ਹੈ ਜਿਸ ਨੂੰ ਲੈ ਕੇ ਉਹ ਕਾਫ਼ੀ ਉਤਸ਼ਾਹਿਤ ਵੀ ਹਨ ਤੇ ਨਰਵਸ ਵੀ।