ਮੁੰਬਈ: ਕੁਝ ਦਿਨ ਪਹਿਲਾਂ ਰਿਲੀਜ਼ ਹੋਈ ਹਾਲੀਵੁੱਡ ਐਨੀਮੇਟਿਡ ਮੂਵੀ 'ਦਿ ਲਾਇਨ ਕਿੰਗ''ਚ ਮੁਫ਼ਾਸਾ ਅਤੇ ਸਿੰਬਾ ਦੇ ਕਿਰਦਾਰਾਂ ਨੂੰ ਸ਼ਾਹਰੁਖ਼ ਖ਼ਾਨ ਅਤੇ ਆਰਿਯਨ ਖ਼ਾਨ ਨੇ ਆਪਣੀ ਅਵਾਜ਼ ਦਿੱਤੀ ਸੀ। ਹੁਣ ਐਸ਼ਵਰਿਆ ਰਾਏ ਬੱਚਨ ਹਾਲੀਵੁੱਡ ਫ਼ਿਲਮ 'ਮੈਲਫਿਸੇਂਟ:ਮਿਸਟ੍ਰੇਸ ਆਫ਼ ਏਵਿਲ' 'ਚ ਐਂਜਲੀਨਾ ਜੋਲੀ ਦੇ ਲੀਡ ਕਿਰਦਾਰ ਨੂੰ ਆਪਣੀ ਅਵਾਜ਼ ਦੇਵੇਗੀ। ਹਾਲ ਹੀ ਦੇ ਵਿੱਚ ਫ਼ਿਲਮ ਦੇ ਮੇਕਰਸ ਨੇ ਇਸਦਾ ਹਿੰਦੀ ਟੀਜ਼ਰ ਰਿਲੀਜ਼ ਕੀਤਾ ਹੈ ਜਿਸ 'ਚ ਐਸ਼ਵਰੀਆ ਖ਼ੁਦ ਐਂਜਲੀਨਾ ਜੋਲੀ ਦੇ ਮੈਲਫਿਸੇਂਟ ਵਾਲੀ ਦਿੱਖ 'ਚ ਨਜ਼ਰ ਆ ਰਹੀ ਹੈ।
ਜਿਵੇਂ ਹੀ ਇਸ ਫ਼ਿਲਮ ਦਾ ਹਿੰਦੀ ਟੀਜ਼ਰ ਰਿਲੀਜ਼ ਕੀਤਾ ਗਿਆ, ਐਸ਼ਵਰੀਆ ਦੇ ਫ਼ੈਨਜ਼ ਕਾਫ਼ੀ ਉਤਸ਼ਾਹਿਤ ਹਨ। ਐਸ਼ਵਰੀਆ ਦੀ ਡਬਿੰਗ ਕਾਫ਼ੀ ਪਸੰਦ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਪਤੀ ਅਭਿਸ਼ੇਕ ਬੱਚਨ ਨੂੰ ਵੀ ਉਨ੍ਹਾਂ ਦਾ ਕਿਰਦਾਰ ਪਸੰਦ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਟੀਜ਼ਰ ਵੀਡੀਓ ਨੂੰ ਸਾਂਝਾ ਕਰਦੇ ਹੋਏ ਐਸ਼ਵਰੀਆ ਦੀ ਸ਼ਲਾਘਾ ਕੀਤੀ ਹੈ। ਜ਼ਿਕਰਏਖ਼ਾਸ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਅਭਿਸ਼ੇਕ ਨੇ ਐਸ਼ ਦੀ ਸ਼ਲਾਘਾ ਕੀਤੀ ਹੋਵੇ ਅਕਸਰ ਹੀ ਇਹ ਕਪੱਲ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਦੀ ਤਾਰੀਫ਼ ਕਰਦੇ ਰਹਿੰਦੇ ਹਨ।