ਮੁੰਬਈ: ਟੀਵੀ ਤੇ ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਸਰਗੁਣ ਮਹਿਤਾ ਦਾ ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਸਰਗੁਣ ਆਪਣੇ ਪਤੀ ਰਵੀ ਦੁਬੇ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਕਾਫ਼ੀ ਯੂਜ਼ਰਾਂ ਵੱਲੋਂ ਪਸੰਦ ਕੀਤਾ ਦਾ ਚੁੱਕਿਆ ਹੈ। ਇਸ ਵੀਡੀਓ 'ਚ ਕੁਝ ਲੋਕ ਸਰਗੁਣ ਮਹਿਤਾ ਦੇ ਪਤੀ ਰਵੀ ਦਾ ਸਮਾਨ ਖੋਂਹਦੇ ਹੋਏ ਨਜ਼ਰ ਆ ਰਹੇ ਹਨ ਤੇ ਬਾਅਦ ਉਹ ਰਵੀ ਨੂੰ ਹੀ ਚੁੱਕ ਕੇ ਲੈ ਜਾਂਦੇ ਹਨ।
- " class="align-text-top noRightClick twitterSection" data="
">
ਇਸ ਵੀਡੀਓ ਨੂੰ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਸਰਗੁਣ ਨੇ ਕੈਪਸ਼ਨ ਵੀ ਲਿਖਿਆ,"ਸਮਝ ਆਇਆ ਜਾਂ ਨਹੀਂ? ਜਿੱਤਣ ਗਈ ਸੀ, ਜੂਏ 'ਚ ਰਵੀ ਹਾਰ ਗਿਆ.."। ਦੱਸਣਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਸਰਗੁਣ ਦੀ ਇਸ ਵੀਡੀਓ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਹੋਰ ਪੜ੍ਹੋ: ਫ਼ਿਲਮ 'ਸ਼ੂਟਰ' ਦੇ ਮੁੱਦੇ 'ਤੇ ਹੋਈ ਸੁਣਵਾਈ, ਮੁੜ ਤੋਂ ਫ਼ਾਇਲ ਕਰਨੀ ਪਵੇਗੀ ਪਟੀਸ਼ਨ
ਇਸ ਦੇ ਨਾਲ ਹੀ ਸਰਗੁਣ ਤੇ ਰਵੀ ਪੰਜਾਬੀ ਫ਼ਿਲਮਾਂ ਨੂੰ ਪ੍ਰੋਡਿਊਸ ਵੀ ਕਰ ਰਹੇ ਹਨ। ਸਰਗੁਣ ਨੇ ਹੁਣ ਤੱਕ ਕਈ ਪੰਜਾਬੀ ਦਿੱਤੀਆਂ ਹਨ। ਇਸ ਸਾਲ ਵੀ ਉਨ੍ਹਾਂ ਦੀਆਂ ਦੋ ਪੰਜਾਬੀ ਫ਼ਿਲਮਾਂ ਰਿਲੀਜ਼ ਲਈ ਤਿਆਰ ਹਨ।