ਮੁੰਬਈ: ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਕੋਵਿਡ-19 ਪਾਜ਼ੀਟਿਵ ਹੋ ਗਏ ਹਨ ਉਨ੍ਰਾ ਦੀ ਟੈਸਟ ਰਿਪੋਰਟ ਪੌਜ਼ੀਟਿਵ ਆਈ ਹੈ ਅਕਸ਼ੈ ਕੁਮਾਰ ਨੇ ਟਵਿੱਟ ਕਰਕੇ ਜਾਣਕਾਰੀ ਦਿੱਤੀ ਉਨ੍ਹਾਂ ਨੇ ਟਵਿੱਟ ਕਰਦੇ ਲਿਖਿਆ ਕਿ ਉਹ ਆਪਣੇ ਘਰ 'ਚ ਹੀ ਇਕਾਂਤਵਾਸ ਹਨ ਅਤੇ ਡਾਕਟਰਾ ਦੇ ਸੰਪਰਕ ਵਿੱਚ ਹਨ।
ਅਕਸ਼ੈ ਕੁਮਾਰ ਨੇ ਅੱਗੇ ਲਿਖਿਆ ਕਿ ਤੂਹਾਨੂੰ ਸਾਰਿਆ ਨੂੰ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਅੱਜ ਸਵੇਰੇ ਮੇਰੀ ਕੋਵਿਡ-19 ਰਿਪੋਕਟ ਪੌਜ਼ੀਟਿਵ ਆਈ ਹੈ ਸਾਰੇ ਪੋਟੋਕਾਲ ਦਾ ਪਾਲਣ ਕਰਦੇ ਹੋਏ ਮੈਂ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ, ਮੈ ਘਰ ਵਿੱਚ ਹੀ ਇਕਾਂਤਵਾਸ ਹਾਂ ਅਤੇ ਸਾਰੀ ਜਰੂਰੀ ਮੈਡੀਕਲ ਕੇਅਰ ਲੈ ਰਿਹਾ ਹਾਂ।
ਮੈ ਬੇਨਤੀ ਕਰਦਾ ਹਾਂ ਕਿ ਜੋ ਵੀ ਲੋਕ ਮੇਰੇ ਸੰਪਰਕ ਵਿੱਚ ਆਏ ਹਨ ਆਪਣਾ ਟੈਸਟ ਕਰਵਾ ਲੈਣ ਅਤੇ ਆਪਣਾ ਧਿਆਨ ਰੱਖਣ ਜਲਦ ਹੀ ਐਕਸ਼ਨ ਚ ਵਾਪਸ ਆਵਾਂਗਾ।
ਦੱਸ ਦੇਇਏ, ਕਿ ਫਿਲਮ ਅਤੇ ਟੀ ਵੀ ਅੰਡਸਟਰੀ ਚ ਵੀ ਕੋਰੋਨਾ ਵਾਇਰਸ ਦਾ ਕਹਿਰ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਇਕ ਤੋ ਬਾਅਦ ਇਕ ਕਈ ਸਟਾਸ ਵਾਇਰਸ ਦੀ ਚਪੇਟ 'ਚ ਆ ਗਏ ਹਨ। ਸੀਰੀਅਲ ਅਨੁਪਮ ਦੀ ਐਕਟਰਸ ਰੁਪਾਲੀ ਗੁਗੋਲੀ ਅਤੇ ਲੀਡ ਐਕਟਰ ਸੁਧਾਸ਼ੂ ਪਾਡੇਂ ਵੀ ਹਾਲ ਹੀ ਵਿੱਚ ਕੋਰੋਨਾ ਪੌਜ਼ੀਟਿਵ ਪਾਈ ਗਈ ਸੀ। ਇਸ ਤੋ ਇਲਾਵਾ ਕਾਰਤੀਕ ਆਰੀਅਨ, ਆਮਿਰ ਖਾਨ, ਪਰੇਸ਼ ਰਾਵਤ ਸੰਗ ਹੋਰ ਵੀ ਕੋਰੋਨਾ ਵਾਇਰਸ ਨਾਲ ਲੜਾਈ ਲੜ ਰਹੇ ਹਨ।