ਹੈਦਰਾਬਾਦ: ਨਵਾਂ ਸਾਲ ਸ਼ੁਰੂ ਹੋ ਚੁੱਕਾ ਹੈ। ਇਸ ਮੌਕੇ ਐਪਲ ਨੇ ਆਪਣੀ ਸੇਲ ਸ਼ੁਰੂ ਕੀਤੀ ਹੈ, ਜੋ ਕਿ 7 ਜਨਵਰੀ ਨੂੰ ਖਤਮ ਹੋ ਜਾਵੇਗੀ। 31 ਦਸੰਬਰ ਤੋਂ ਇਸ ਸੇਲ ਦਾ ਆਯੋਜਨ ਕੀਤਾ ਗਿਆ ਸੀ, ਜਿਸਦਾ ਨਾਮ Apple Days ਸੇਲ ਹੈ। ਇਸ ਸੇਲ 'ਚ ਯੂਜ਼ਰਸ ਨੂੰ ਐਪਲ ਦੇ ਕਈ ਪ੍ਰੋਡਕਟਸ 'ਤੇ ਡਿਸਕਾਊਂਟ ਮਿਲ ਰਿਹਾ ਹੈ।
-
Vijay Sales Apple Days Sale is back, offering incredible deals on the entire Apple lineup. From iPhones to MacBooks, get ready to experience the joy of unbeatable savings!
— Vijay Sales (@VijaySales) December 30, 2023 " class="align-text-top noRightClick twitterSection" data="
Click Here:- https://t.co/fQHsGIrnKL#HotDeals #AppleDays #VijaySalesAppleDays #AppleDeals #TechSavings pic.twitter.com/TIrv0HL0K9
">Vijay Sales Apple Days Sale is back, offering incredible deals on the entire Apple lineup. From iPhones to MacBooks, get ready to experience the joy of unbeatable savings!
— Vijay Sales (@VijaySales) December 30, 2023
Click Here:- https://t.co/fQHsGIrnKL#HotDeals #AppleDays #VijaySalesAppleDays #AppleDeals #TechSavings pic.twitter.com/TIrv0HL0K9Vijay Sales Apple Days Sale is back, offering incredible deals on the entire Apple lineup. From iPhones to MacBooks, get ready to experience the joy of unbeatable savings!
— Vijay Sales (@VijaySales) December 30, 2023
Click Here:- https://t.co/fQHsGIrnKL#HotDeals #AppleDays #VijaySalesAppleDays #AppleDeals #TechSavings pic.twitter.com/TIrv0HL0K9
Apple Days ਸੇਲ 'ਚ ਮਿਲ ਰਹੇ ਆਫ਼ਰਸ:
iPhone 15 ਸੀਰੀਜ਼ 'ਤੇ ਆਫ਼ਰ: ਇਸ ਸੇਲ 'ਚ ਤੁਸੀਂ ਆਈਫੋਨ 15 ਨੂੰ ਸਸਤੇ 'ਚ ਖਰੀਦ ਸਕਦੇ ਹੋ। Apple Days ਸੇਲ 'ਚ ਆਈਫੋਨ 15 ਦੀ ਕੀਮਤ 70,990 ਰੁਪਏ ਹੈ ਅਤੇ ਯੂਜ਼ਰਸ HDFC ਬੈਂਕ ਕਾਰਡ ਦੇ ਰਾਹੀ 4,000 ਰੁਪਏ ਦਾ ਡਿਸਕਾਊਂਟ ਪਾ ਸਕਦੇ ਹਨ। ਇਸ ਡਿਸਕਾਊਂਟ ਤੋਂ ਬਾਅਦ ਆਈਫੋਨ 15 ਦੀ ਕੀਮਤ 66,990 ਰੁਪਏ ਰਹਿ ਜਾਵੇਗੀ।
iPhone 15 ਪਲੱਸ 'ਤੇ ਆਫ਼ਰ: ਸੇਲ ਦੌਰਾਨ ਤੁਸੀਂ iPhone 15 ਪਲੱਸ ਨੂੰ 79,820 ਰੁਪਏ 'ਚ ਖਰੀਦ ਸਕਦੇ ਹੋ, ਪਰ ਜੇਕਰ ਤੁਸੀਂ HDFC ਬੈਂਕ ਕਾਰਡ ਦਾ ਇਸਤੇਮਾਲ ਕਰਦੇ ਹੋ, ਤਾਂ ਤੁਹਾਨੂੰ 4,000 ਰੁਪਏ ਦਾ ਡਿਸਕਾਊਂਟ ਮਿਲ ਸਕਦਾ ਹੈ। ਇਸ ਤੋਂ ਬਾਅਦ iPhone 15 ਪਲੱਸ ਦੀ ਕੀਮਤ 75,820 ਰੁਪਏ ਰਹਿ ਜਾਵੇਗੀ।
iPhone 15 Pro 'ਤੇ ਆਫ਼ਰ: ਸੇਲ 'ਚ iPhone 15 ਪ੍ਰੋ 'ਤੇ ਵੀ ਡਿਸਕਾਊਂਟ ਮਿਲ ਰਿਹਾ ਹੈ। ਸੇਲ ਦੌਰਾਨ ਇਸ ਫੋਨ ਨੂੰ 1,22,900 ਰੁਪਏ 'ਚ ਲਿਸਟ ਕੀਤਾ ਗਿਆ ਹੈ, ਪਰ ਬੈਕ ਆਫ਼ਰ ਰਾਹੀ ਤੁਸੀਂ ਇਸ ਫੋਨ ਨੂੰ 3,000 ਰੁਪਏ ਘਟ 'ਚ ਖਰੀਦ ਸਕਦੇ ਹੋ।
iPhone 15 Pro Max 'ਤੇ ਮਿਲ ਰਹੇ ਆਫ਼ਰਸ: Apple Days ਸੇਲ 'ਚ iPhone 15 ਪ੍ਰੋ ਮੈਕਸ ਨੂੰ ਤੁਸੀਂ ਘਟ ਕੀਮਤ 'ਚ ਖਰੀਦ ਸਕਦੇ ਹੋ। ਇਸ ਫੋਨ ਨੂੰ 1,49,240 ਰੁਪਏ 'ਚ ਲਿਸਟ ਕੀਤਾ ਗਿਆ ਹੈ। 3,000 ਰੁਪਏ ਦੇ ਬੈਂਕ ਡਿਸਕਾਊਂਟ ਤੋਂ ਬਾਅਦ ਇਸ ਫੋਨ ਦੀ ਕੀਮਤ 1,46,240 ਰੁਪਏ ਰਹਿ ਜਾਵੇਗੀ। ਆਈਫੋਨ 15 ਤੋਂ ਇਲਾਵਾ, ਆਈਫੋਨ 13 ਸਮੇਤ ਐਪਲ ਦੇ ਹੋਰ ਆਈਫੋਨਾਂ 'ਤੇ ਵੀ ਡਿਸਕਾਊਂਟ ਆਫ਼ਰ ਕੀਤੇ ਜਾ ਰਹੇ ਹਨ।
iPad 9th Gen 'ਤੇ ਮਿਲ ਰਿਹਾ ਆਫ਼ਰ: Apple Days ਸੇਲ 'ਚ ਆਈਫੋਨ ਤੋਂ ਇਲਾਵਾ iPad 'ਤੇ ਵੀ ਆਫ਼ਰਸ ਦਿੱਤੇ ਜਾ ਰਹੇ ਹਨ। ਇਸ ਸੇਲ 'ਚ ਯੂਜ਼ਰਸ iPad 9th Gen ਨੂੰ 27,900 ਰੁਪਏ 'ਚ ਖਰੀਦ ਸਕਦੇ ਹਨ। iPad 'ਤੇ 2,000 ਰੁਪਏ ਦਾ ਬੈਂਕ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ।
iPad 10th Gen 'ਤੇ ਮਿਲ ਰਹੇ ਆਫ਼ਰਸ: ਇਸ ਸੇਲ 'ਚ iPad 10th Gen ਨੂੰ ਆਫ਼ਰਸ ਦੇ ਨਾਲ 33,430 ਰੁਪਏ 'ਚ ਲਿਸਟ ਕੀਤਾ ਗਿਆ ਹੈ। ਇਸ iPad 'ਤੇ 3,000 ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ।
iPad Air 5th Gen 'ਤੇ ਮਿਲ ਰਹੇ ਆਫ਼ਰ: ਇਸ ਸੇਲ 'ਚ iPad Air 5th Gen ਦੀ ਕੀਮਤ 54,680 ਰੁਪਏ ਹੈ। 4,000 ਰੁਪਏ ਦੇ ਬੈਂਕ ਡਿਸਕਾਊਂਟ ਤੋਂ ਬਾਅਦ ਤੁਸੀਂ iPad Air 5th Gen ਨੂੰ 50,680 ਰੁਪਏ 'ਚ ਖਰੀਦ ਸਕਦੇ ਹੋ।
MacBook Air M1 Chip 'ਤੇ ਮਿਲ ਰਿਹਾ ਡਿਸਕਾਊਂਟ: Apple Days ਸੇਲ 'ਚ ਮੈਕਬੁੱਕ 'ਤੇ ਵੀ ਸ਼ਾਨਦਾਰ ਡਿਸਕਾਊਂਟ ਦਿੱਤਾ ਜਾ ਰਿਹਾ ਹੈ। MacBook Air M1 Chip 'ਤੇ 5,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਅਤੇ ਡਿਸਕਾਊਂਟ ਤੋਂ ਬਾਅਦ ਤੁਸੀਂ ਇਸਨੂੰ 74,900 ਰੁਪਏ 'ਚ ਖਰੀਦ ਸਕਦੇ ਹੋ।
MacBook Air M2 Chip 'ਤੇ ਮਿਲ ਰਿਹਾ ਡਿਸਕਾਊਂਟ: MacBook Air M2 Chip 'ਤੇ 5,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਡਿਸਕਾਊਂਟ ਤੋਂ ਬਾਅਦ ਇਸ ਮੈਕਬੁੱਕ ਨੂੰ ਤੁਸੀਂ 96,960 ਰੁਪਏ 'ਚ ਖਰੀਦ ਸਕਦੇ ਹੋ।
ਇਨ੍ਹਾਂ MacBooks 'ਤੇ ਮਿਲ ਰਿਹਾ ਡਿਸਕਾਊਂਟ: MacBook Pro M2 Chip ਨੂੰ ਸੇਲ ਦੌਰਾਨ ਤੁਸੀਂ 1,10,270 ਰੁਪਏ 'ਚ ਖਰੀਦ ਸਕਦੇ ਹੋ। MacBook Pro M3 Chip ਨੂੰ 1,47,910 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸਦੇ ਨਾਲ ਹੀ MacBook Pro M3 Chip 1,74,910 ਰੁਪਏ 'ਚ ਖਰੀਦਣ ਲਈ ਉਪਲਬਧ ਹੈ।