ETV Bharat / science-and-technology

WhatsApp 'ਤੇ ਚੈਟਾਂ ਨੂੰ ਕਰ ਸਕੋਗੇ ਲੌਕ, ਜਾਣੋ ਕਿਵੇਂ ਕਰਨੀ ਹੈ ਚੈਟ ਲੌਕ ਫੀਚਰ ਦੀ ਵਰਤੋ

WhatsApp Chat Lock Feature: ਵਟਸਐਪ ਨੇ ਹਾਲ ਹੀ ਵਿੱਚ ਚੈਟ ਲੌਕ ਫੀਚਰ ਪੇਸ਼ ਕੀਤਾ ਸੀ। ਇਸ ਫੀਚਰ ਰਾਹੀ ਤੁਸੀਂ ਆਪਣੀਆਂ ਪਰਸਨਲ ਚੈਟਾਂ ਨੂੰ ਲੌਕ ਕਰ ਸਕੋਗੇ।

WhatsApp Chat Lock Feature
WhatsApp Chat Lock Feature
author img

By ETV Bharat Tech Team

Published : Nov 22, 2023, 9:34 AM IST

ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ 'ਚ ਕਈ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਵਟਸਐਪ ਨੇ ਯੂਜ਼ਰਸ ਦੀ ਪ੍ਰਾਈਵੇਸੀ ਲਈ ਚੈਟ ਲੌਕ ਫੀਚਰ ਪੇਸ਼ ਕੀਤਾ ਸੀ। ਇਸ ਫੀਚਰ ਨੂੰ ਐਕਟਿਵ ਕਰਨ ਤੋਂ ਬਾਅਦ ਵਟਸਐਪ ਯੂਜ਼ਰਸ ਆਪਣੀ ਪਰਸਨਲ ਚੈਟ ਨੂੰ ਵੀ ਲੌਕ ਕਰ ਸਕਣਗੇ। ਇਸ ਫੀਚਰ ਨਾਲ ਤੁਸੀਂ ਆਪਣੀ ਚੈਟ ਨੂੰ ਇੱਕ ਅਲੱਗ ਫੋਲਡਰ 'ਚ ਰੱਖ ਸਕੋਗੇ। ਚੈਟ ਲੌਕ ਕਰਨ ਤੋਂ ਬਾਅਦ ਤੁਸੀਂ ਸਿਰਫ਼ ਡਿਵਾਈਸ ਪਾਸਵਰਡ ਜਾਂ ਬਾਇਓਮੈਟ੍ਰਿਕ ਪ੍ਰਮਾਣਿਕਤਾ ਰਾਹੀ ਚੈਟ ਨੂੰ ਖੋਲ੍ਹ ਸਕੋਗੇ।

ਵਟਸਐਪ ਚੈਟ ਲੌਕ ਫੀਚਰ ਦਾ ਇਸ ਤਰ੍ਹਾਂ ਕਰੋ ਇਸਤੇਮਾਲ: ਇਸ ਫੀਚਰ ਦੀ ਵਰਤੋ ਕਰਨ ਲਈ ਸਭ ਤੋਂ ਪਹਿਲਾ ਆਪਣੇ ਐਂਡਰਾਈਡ ਜਾਂ IOS ਡਿਵਾਈਸ 'ਤੇ ਵਟਸਐਪ ਦੇ ਨਵੇਂ ਵਰਜ਼ਨ ਨੂੰ ਡਾਊਨਲੋਡ ਕਰੋ। ਇਸ ਤੋਂ ਬਾਅਦ ਵਟਸਐਪ ਨੂੰ ਖੋਲ੍ਹੋ ਅਤੇ ਉਸ ਚੈਟ 'ਤੇ ਜਾਓ, ਜਿਸਨੂੰ ਤੁਸੀਂ ਲੌਕ ਕਰਨਾ ਚਾਹੁੰਦੇ ਹੋ। ਇਸ ਲਈ ਉਸ ਚੈਟ ਦੇ Contacts ਜਾਂ ਗਰੁੱਪ ਦੇ ਪ੍ਰੋਫਾਈਲ ਫੋਟੋ 'ਤੇ ਕਲਿੱਕ ਕਰੋ। ਉਸ ਤੋਂ ਬਾਅਦ Disappearing ਮੈਸੇਜ ਦੇ ਥੱਲੇ ਤੁਹਾਨੂੰ ਚੈਟ ਲੌਕ ਫੀਚਰ ਨਜ਼ਰ ਆਵੇਗਾ। ਇਸ 'ਤੇ ਟੈਪ ਕਰੋ ਅਤੇ ਚੈਟ ਲੌਕ ਫੀਚਰ ਨੂੰ ਇਨੇਬਲ ਕਰੋ। ਇਸ ਲਈ ਆਪਣੇ ਫੋਨ ਦੇ ਪਾਸਵਰਡ ਜਾਂ ਬਾਇਓਮੈਟ੍ਰਿਕ ਦੀ ਵਰਤੋ ਕਰੋ।

ਵਟਸਐਪ 'ਤੇ ਲੌਕ ਕੀਤੀਆਂ ਚੈਟਾਂ ਨੂੰ ਇਸ ਤਰ੍ਹਾਂ ਖੋਲ੍ਹੋ: ਵਟਸਐਪ 'ਤੇ ਲੌਕ ਕੀਤੀਆਂ ਚੈਟਾਂ ਨੂੰ ਖੋਲ੍ਹਣ ਲਈ ਸਭ ਤੋਂ ਪਹਿਲਾ ਵਟਸਐਪ ਨੂੰ ਖੋਲ੍ਹੋ ਅਤੇ ਆਪਣੇ ਹੋਮ ਪੇਜ 'ਤੇ ਜਾਓ। ਇਸ ਤੋਂ ਬਾਅਦ ਸਾਰੀਆਂ ਲੌਕ ਕੀਤੀਆਂ ਚੈਟਾਂ ਲਈ ਥੱਲੇ ਵੱਲ ਸਵਾਈਪ ਕਰੋ। ਫਿਰ ਉਸ ਲੌਕ ਹੋਈ ਚੈਟ 'ਤੇ ਟੈਪ ਕਰੋ, ਜਿਸਨੂੰ ਤੁਸੀਂ ਖੋਲ੍ਹਣਾ ਚਾਹੁਦੇ ਹੋ। ਇਸ ਤੋਂ ਬਾਅਦ ਚੈਟ ਨੂੰ ਅਨਲੌਕ ਕਰਨ ਲਈ ਫੋਨ ਦਾ ਪਾਸਵਰਡ ਜਾਂ ਬਾਇਓਮੈਟ੍ਰਿਕ ਦੀ ਵਰਤੋ ਕਰੋ। ਇਸ ਤਰ੍ਹਾਂ ਤੁਹਾਡੀਆਂ ਲੌਕ ਕੀਤੀਆਂ ਚੈਟਾਂ ਖੁਲ੍ਹ ਜਾਣਗੀਆਂ।

ਵਟਸਐਪ ਕਰ ਰਿਹਾ 'ਫਿਲਟਰ ਸਟੇਟਸ ਅਪਡੇਟ' ਫੀਚਰ 'ਤੇ ਕੰਮ: ਇਸਦੇ ਨਾਲ ਹੀ ਵਟਸਐਪ ਇੱਕ ਹੋਰ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਆਪਣੇ Contacts ਦੇ ਸਟੇਟਸ ਚੈਕ ਕਰਨਾ ਤੁਹਾਡੇ ਲਈ ਆਸਾਨ ਹੋ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕਈ ਵਾਰ ਜ਼ਿਆਦਾ Contacts ਹੋਣ ਕਰਕੇ ਸਾਰਿਆਂ ਦੇ ਸਟੇਟਸ ਦੇਖਣ 'ਚ ਮੁਸ਼ਕਿਲ ਹੁੰਦੀ ਹੈ। ਇਸ ਮੁਸ਼ਕਿਲ ਨੂੰ ਖਤਮ ਕਰਨ ਲਈ ਵਟਸਐਪ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। Wabetainfo ਦੀ ਰਿਪੋਰਟ ਅਨੁਸਾਰ, Contacts ਦੇ ਸਟੇਟਸ ਹੁਣ ਵਟਸਐਪ ਯੂਜ਼ਰਸ ਨੂੰ ਚਾਰ ਸ਼੍ਰੈਣੀਆਂ 'ਚ ਨਜ਼ਰ ਆਉਣਗੇ। ਇਨ੍ਹਾਂ ਚਾਰ ਸ਼੍ਰੈਣੀਆਂ 'ਚ All, Recent, Viewed ਅਤੇ Muted ਸ਼ਾਮਲ ਹਨ। All ਸ਼੍ਰੈਣੀ 'ਚ ਵਟਸਐਪ ਯੂਜ਼ਰਸ ਸਾਰੇ ਸਟੇਟਸ ਨੂੰ ਚੈਕ ਕਰ ਸਕਦੇ ਹਨ। ਜੇਕਰ ਯੂਜ਼ਰਸ ਸਾਰੇ ਸਟੇਟਸ ਨਹੀਂ ਦੇਖਣਾ ਚਾਹੁੰਦੇ, ਤਾਂ ਉਹ ਹੋਰ ਸ਼੍ਰੈਣੀ ਨੂੰ ਚੁਣ ਸਕਦੇ ਹਨ। Recent ਸ਼੍ਰੈਣੀ 'ਚ ਯੂਜ਼ਰਸ ਨੂੰ ਉਹ ਸਟੇਟਸ ਨਜ਼ਰ ਆਉਣਗੇ, ਜੋ ਕੁਝ ਹੀ ਸਮੇਂ ਪਹਿਲਾ ਅਪਡੇਟ ਕੀਤੇ ਗਏ ਹਨ। Viewed ਸ਼੍ਰੈਣੀ 'ਚ ਉਹ ਸਟੇਟਸ ਨਜ਼ਰ ਆਉਣਗੇ, ਜੋ ਯੂਜ਼ਰਸ ਪਹਿਲਾ ਤੋਂ ਹੀ ਦੇਖ ਚੁੱਕੇ ਹਨ ਅਤੇ Muted ਸ਼੍ਰੈਣੀ 'ਚ Mute ਕੀਤੇ ਹੋਏ ਸਟੇਟਸ ਨਜ਼ਰ ਆਉਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.