ETV Bharat / science-and-technology

Xiaomi 14 ਸੀਰੀਜ਼ ਜਲਦ ਹੋ ਸਕਦੀ ਲਾਂਚ, 14 ਪ੍ਰੋ ਸਮਾਰਟਫੋਨ ਦੇ ਫੀਚਰਸ ਹੋਏ ਲੀਕ

author img

By ETV Bharat Punjabi Team

Published : Oct 13, 2023, 4:55 PM IST

Features of Xiaomi 14 Pro leaked: Xiaomi ਜਲਦ ਹੀ Xiaomi 14 ਸੀਰੀਜ਼ ਲਾਂਚ ਕਰ ਸਕਦਾ ਹੈ। ਇਸ ਸੀਰੀਜ਼ 'ਚ Xiaomi 14, Xiaomi 14 ਪ੍ਰੋ ਅਤੇ Xiaomi 14 ਅਲਟ੍ਰਾ ਸ਼ਾਮਲ ਹੈ। ਸਮਾਰਟਫੋਨ ਦੇ ਲਾਂਚ ਤੋਂ ਪਹਿਲਾ ਹੀ Xiaomi 14 ਪ੍ਰੋ ਦੇ ਕੁਝ ਫੀਚਰਸ ਆਨਲਾਈਨ ਸਾਹਮਣੇ ਆ ਗਏ ਹਨ।

Features of Xiaomi 14 Pro leaked
Features of Xiaomi 14 Pro leaked

ਹੈਦਰਾਬਾਦ: Xiaomi 14 ਅਗਲੇ ਮਹੀਨੇ Xiaomi 14 ਸੀਰੀਜ਼ ਲਾਂਚ ਕਰ ਸਕਦਾ ਹੈ। ਰਿਪੋਰਟ ਦੀ ਮੰਨੀਏ, ਤਾਂ Xiaomi 14 ਸੀਰੀਜ਼ 'ਚ Xiaomi 14, Xiaomi 14 ਪ੍ਰੋ ਅਤੇ Xiaomi 14 ਅਲਟ੍ਰਾ ਸ਼ਾਮਲ ਹੋਣਗੇ। ਇਸ ਸਮਾਰਟਫੋਨ ਦੇ ਲਾਂਚ ਤੋਂ ਪਹਿਲਾ ਹੀ Xiaomi 14 ਪ੍ਰੋ ਦੇ ਕੁਝ ਫੀਚਰਸ ਆਨਲਾਈਨ ਲੀਕ ਹੋ ਗਏ ਹਨ।

Xiaomi 14 ਪ੍ਰੋ ਦਾ ਡਿਜ਼ਾਈਨ ਆਇਆ ਸਾਹਮਣੇ: ਇੱਕ ਰਿਪੋਰਟ 'ਚ ਸ਼ੇਅਰ ਕੀਤੇ ਗਏ ਵੀਡੀਓ ਅਨੁਸਾਰ, Xiaomi 14 ਪ੍ਰੋ 5K ਰੇਂਡਰ ਦੇ ਆਧਾਰ 'ਤੇ ਲਾਂਚ ਹੋਣ ਵਾਲਾ ਨਵਾਂ ਸਮਾਰਟਫੋਨ Xiaomi 13 ਪ੍ਰੋ ਦੇ ਮੁਕਾਬਲੇ ਕਈ ਵੱਡੇ ਅਪਗ੍ਰੇਡ ਦੇ ਨਾਲ ਆਵੇਗਾ। ਇਹ ਸਮਾਰਟਫੋਨ ਮੋਟਾ ਹੋਵੇਗਾ ਅਤੇ ਇਸਦਾ ਕੈਮਰਾ ਮੋਡੀਊਲ ਬਹੁਤ ਵੱਡਾ ਦਿਖਾਈ ਦੇਵੇਗਾ।

Xiaomi 14 ਪ੍ਰੋ ਦੇ ਫੀਚਰਸ: Xiaomi 14 ਪ੍ਰੋ 'ਚ 6.6 ਇੰਚ ਦੀ ਫਲੈਟ 2.5D ਡਿਸਪਲੇ ਮਿਲੇਗੀ, ਜੋ 2K Resolution ਅਤੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ ਅਤੇ ਸੈਂਟਰ 'ਚ ਇੱਕ ਪੰਚ ਹੋਲ ਕੈਮਰਾ ਹੋਵੇਗਾ। ਆਉਣ ਵਾਲੇ Xiaomi ਫੋਨ 'ਚ ਕੁਝ ਹੋਰਨਾਂ ਸੈਂਸਰ ਦੇ ਨਾਲ ਚਾਰ ਕੈਮਰੇ ਮਿਲ ਸਕਦੇ ਹਨ। ਇਸ 'ਚ ਦੋਹਰੇ ਸਪੀਕਰ ਦੀ ਸੁਵਿਧਾ ਵੀ ਦਿੱਤੀ ਜਾਵੇਗੀ। ਇਸ ਸਮਾਰਟਫੋਨ 'ਚ ਸਨੈਪਡ੍ਰੈਗਨ 8 ਜੇਨ 3 ਚਿਪਸੈੱਟ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਬਾਰੇ ਅਜੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪਰ ਕਿਹਾ ਜਾ ਰਿਹਾ ਹੈ ਕਿ Xiaomi 14 ਪ੍ਰੋ 'ਚ 50MP ਦਾ ਪ੍ਰਾਈਮਰੀ ਸੈਂਸਰ ਮਿਲ ਸਕਦਾ ਹੈ। ਇਸ ਸਮਾਰਟਫੋਨ 'ਚ 4,860mAh ਦੀ ਬੈਟਰੀ ਦਿੱਤੀ ਗਈ ਹੈ, ਜੋ 120 ਵਾਟ ਫਾਸਟ ਚਾਰਜਿੰਗ ਅਤੇ 50 ਵਾਟ ਵਾਈਰਲੈਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.