ਹੈਦਰਾਬਾਦ: ਟਵਿੱਟਰ, ਜੋ ਵਰਤਮਾਨ ਵਿੱਚ ਖੁਦ ਨੂੰ X ਦੇ ਨਾਮ ਨਾਲ ਰੀਬ੍ਰਾਂਡ ਕਰ ਰਿਹਾ ਹੈ, ਨੇ ਆਪਣੇ ਸੈਨ ਫਰਾਂਸਿਸਕੋ ਹੈੱਡਕੁਆਰਟਰ 'ਤੇ ਰੱਖੇ ਗਏ X ਲੋਗੋ ਨੂੰ ਹਟਾ ਦਿੱਤਾ ਹੈ। ਮੀਡੀਆਂ ਰਿਪੋਰਟਾਂ ਅਨੁਸਾਰ, ਸੈਨ ਫਰਾਂਸਿਸਕੋ ਹੈੱਡਕੁਆਰਟਰ 'ਤੇ ਰੱਖੇ ਗਏ X ਲੋਗ ਦੀ ਸ਼ਿਕਾਇਤ ਸੈਨ ਫਰਾਂਸਿਸਕੋ ਨੂੰ ਮਿਲੀ ਸੀ। ਜਿਸ ਤੋਂ ਬਾਅਦ ਵਰਕਰਾਂ ਨੂੰ X ਲੋਗੋ ਹਟਾਉਣਾ ਪਿਆ। ਸੈਨ ਫਰਾਂਸਿਸਕੋ ਸ਼ਹਿਰ ਦੇ ਪ੍ਰਸ਼ਾਸਨ ਦੇ ਸੂਤਰਾਂ ਅਨੁਸਾਰ, ਇਸ ਤੋਂ ਪਹਿਲਾ ਟਵਿੱਟਰ ਨੇ ਵਾਰ-ਵਾਰ ਛੱਤ ਤੱਕ ਪਹੁੰਚ ਦੀ ਮੰਗ ਕਰਨ ਵਾਲੇ ਇੰਸਪੈਕਟਰਾਂ ਨੂੰ ਇਹ ਸਮਝਾ ਕੇ ਮਨ੍ਹਾਂ ਕਰ ਦਿੱਤਾ ਸੀ ਕਿ X ਲੋਗ ਅਸਥਾਈ ਤੌਰ 'ਤੇ ਲਗਾਇਆ ਗਿਆ ਹੈ।
-
X / Twitter won't let city building inspectors check out the giant X logo on the roof of their HQ
— Matt Binder (@MattBinder) July 30, 2023 " class="align-text-top noRightClick twitterSection" data="
inspectors have been denied access for the past two days upon visiting to inspect the structure https://t.co/bqc1JXuUbn pic.twitter.com/93R0bieIfs
">X / Twitter won't let city building inspectors check out the giant X logo on the roof of their HQ
— Matt Binder (@MattBinder) July 30, 2023
inspectors have been denied access for the past two days upon visiting to inspect the structure https://t.co/bqc1JXuUbn pic.twitter.com/93R0bieIfsX / Twitter won't let city building inspectors check out the giant X logo on the roof of their HQ
— Matt Binder (@MattBinder) July 30, 2023
inspectors have been denied access for the past two days upon visiting to inspect the structure https://t.co/bqc1JXuUbn pic.twitter.com/93R0bieIfs
24 ਸ਼ਿਕਾਇਤਾ ਮਿਲੀਆਂ: ਸੈਨ ਫਰਾਂਸਿਸਕੋ ਬਿਲਡਿੰਗ ਇੰਸਪੈਕਸ਼ਨ ਅਤੇ ਸਿਟੀ ਪਲੈਨਿੰਗ ਵਿਭਾਗ ਦੇ ਸੰਚਾਰ ਨਿਰਦੇਸ਼ਕ ਪੈਟਰਿਕ ਹੈਨਨ ਨੇ ਮੀਡੀਆ ਨੂੰ ਦਿੱਤੇ ਆਪਣੇ ਬਿਆਨ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਸ ਇਮਾਰਤ ਦੇ ਮਾਲਕ ਨੂੰ ਉਲੰਘਨਾ ਦਾ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਵਿੱਚ X ਦਾ ਹੈੱਡਕੁਆਰਟਰ ਹੈ ਅਤੇ ਹਫਤੇ ਦੇ ਅੰਤ ਵਿੱਚ ਬਿਲਡਿੰਗ ਇੰਸਪੈਕਸ਼ਨ ਅਤੇ ਸਿਟੀ ਪਲੈਨਿੰਗ ਵਿਭਾਗ ਨੂੰ ਅਣਅਧਿਕਾਰਤ ਢਾਂਚੇ ਬਾਰੇ 24 ਸ਼ਿਕਾਇਤਾ ਮਿਲੀਆਂ। ਜਿਸ ਵਿੱਚ ਇਸਦੀ ਢਾਂਚਾਗਤ ਸੁਰੱਖਿਆ ਅਤੇ ਰੋਸ਼ਨੀ ਬਾਰੇ ਚਿੰਤਾਵਾਂ ਵੀ ਸ਼ਾਮਲ ਸੀ। ਉਨ੍ਹਾਂ ਨੇ ਕਿਹਾ ਕਿ ਲੋਗੋ ਨੂੰ ਹਟਾਉਣ ਲਈ ਕੋਈ ਪਰਮਿਟ ਨਹੀਂ ਮੰਗਿਆ ਗਿਆ ਸੀ, ਪਰ ਸੁਰੱਖਿਆਂ ਚਿੰਤਾਵਾਂ ਦੇ ਕਾਰਨ ਲੋਗੋ ਨੂੰ ਹਟਾਉਣ ਤੋਂ ਬਾਅਦ ਪਰਮਿਟ ਸੁਰੱਖਿਅਤ ਕੀਤਾ ਜਾ ਸਕਦਾ ਹੈ।
-
Imagine no more. This is my life now. https://t.co/k5QfAm8yuG pic.twitter.com/e7ECCM2NUD
— Christopher J. Beale (@realchrisjbeale) July 29, 2023 " class="align-text-top noRightClick twitterSection" data="
">Imagine no more. This is my life now. https://t.co/k5QfAm8yuG pic.twitter.com/e7ECCM2NUD
— Christopher J. Beale (@realchrisjbeale) July 29, 2023Imagine no more. This is my life now. https://t.co/k5QfAm8yuG pic.twitter.com/e7ECCM2NUD
— Christopher J. Beale (@realchrisjbeale) July 29, 2023
ਕਰਮਚਾਰੀਆਂ ਨੇ X ਲੋਗੋ ਨੂੰ ਹਟਾਇਆ: ਪੈਟਰਿਕ ਹੈਨਨ ਨੇ ਕਿਹਾ ਕਿ ਵਿਭਾਗ ਇਮਾਰਤ ਦੇ ਮਾਲਕ 'ਤੇ ਬਣਤਰ ਦੀ ਸਥਾਪਨਾ ਅਤੇ ਲੋਗੋ ਨੂੰ ਹਟਾਉਣ ਲਈ ਭਵਨ ਪਰਮਿਟ ਅਤੇ ਵਿਭਾਗ ਦਾ ਨਿਰੀਖਣ ਅਤੇ ਜਾਂਚ ਦੀ ਲਾਗਤ ਨੂੰ ਕਵਰ ਕਰਨ ਲਈ ਜੁਰਮਾਨਾ ਲਗਾਵੇਗਾ। X ਲੋਗੋ ਨੂੰ ਇਸ ਲਈ ਹਟਾਇਆ ਗਿਆ ਕਿਉਕਿ ਇਸਦੀ ਤੇਜ਼ ਰੌਸ਼ਨੀ ਨਾਲ ਲੋਕ ਪਰੇਸ਼ਾਨ ਹੋ ਰਹੇ ਸੀ। ਇੱਕ ਵੀਡੀਓ ਵਿੱਚ ਕਰਮਚਾਰੀਆਂ ਨੂੰ ਇਮਾਰਤ ਤੋਂ X ਲੋਗੋ ਨੂੰ ਹਟਾਉਦੇ ਹੋਏ ਵੀ ਦੇਖਿਆ ਜਾ ਸਕਦਾ ਹੈ।
X ਲੋਗੋ ਲਈ ਪਰਮਿਟ ਜ਼ਰੂਰੀ: X ਲੋਗੋ ਦੀ ਸਥਾਪਨਾ ਤੋਂ ਬਾਅਦ ਸ਼ਹਿਰ ਦੇ ਅਧਿਕਾਰੀਆਂ ਨੇ ਪਿੱਛਲੇ ਹਫ਼ਤੇ ਦੇ ਅੰਤ 'ਚ ਕੰਪਨੀ ਦੇ ਹੈੱਡਕੁਆਰਟਰ ਵਿੱਚ ਇੱਕ ਜਾਂਚ ਸ਼ੁਰੂ ਕੀਤੀ। ਨਿਰਮਾਣ ਨਿਰੀਖਣ ਵਿਭਾਗ ਦੇ ਪੈਟਰਿਕ ਹੈਨਨ ਅਨੁਸਾਰ ਇਹ ਜਾਣਨ ਲਈ ਕਿ X ਲੋਗੋ ਮਜ਼ਬੂਤ ਹੈ ਅਤੇ ਵਧੀਆਂ ਤਰੀਕੇ ਨਾਲ ਸਥਾਪਿਤ ਹੈ, ਬਿਲਡਿੰਗ ਪਰਮਿਟ ਜ਼ਰੂਰੀ ਹੈ। ਇਸ ਤੋਂ ਇਲਾਵਾ ਪਿਛਲੇ ਸ਼ੁੱਕਰਵਾਰ ਨੂੰ ਕੀਤੀ ਗਈ ਸ਼ਿਕਾਇਤ ਵਿੱਚ ਦਾਅਵਾ ਕੀਤਾ ਗਿਆ ਕਿ ਇਮਾਰਤ ਦੇ ਕਿਨਾਰੇ 'ਤੇ ਪੁਰਾਣਾ ਟਵਿੱਟਰ ਦਾ ਲੋਗੋ, ਜਿਸ ਲੋਗੋ ਨੂੰ ਪੁਲਿਸ ਕਰਮਚਾਰੀਆਂ ਨੂੰ ਹਟਾਉਣ ਤੋਂ ਰੋਕਿਆ ਗਿਆ ਸੀ, ਅਸੁਰੱਖਿਅਤ ਸਥਿਤੀ ਵਿੱਚ ਸੀ।