ਹੈਦਰਾਬਾਦ: ਐਲੋਨ ਮਸਕ ਨੇ X ਨੂੰ ਖਰੀਦਣ ਤੋਂ ਬਾਅਦ ਇਸ 'ਚ ਕਈ ਬਦਲਾਅ ਕੀਤੇ ਹਨ। ਮਸਕ X 'ਚ ਹਰ ਤਰ੍ਹਾਂ ਦੀ ਸੁਵਿਧਾ ਦੇਣਾ ਚਾਹੁੰਦੇ ਹਨ। ਇਸ ਲਈ ਕੰਪਨੀ ਲਗਾਤਾਰ X 'ਚ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਮਸਕ ਨੇ X ਲਈ 'Handle Marketplace' ਲਾਂਚ ਕਰ ਦਿੱਤਾ ਹੈ। ਇਸਦੀ ਮਦਦ ਨਾਲ ਕੋਈ ਵੀ ਯੂਜ਼ਰਸ ਕਿਸੇ ਵੀ X ਹੈਂਡਲ ਨੂੰ 50 ਹਜ਼ਾਰ ਡਾਲਰ ਦੇ ਕੇ ਖਰੀਦ ਸਕੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ X ਅਕਾਊਂਟ ਬੋਟ ਅਤੇ ਟਰੋਲ ਹੋਣਗੇ, ਜੋ ਅਕਾਊਂਟ ਕਾਫ਼ੀ ਦਿਨਾਂ ਤੋਂ X 'ਤੇ ਮੌਜ਼ੂਦ ਨਹੀਂ ਹਨ। ਐਕਸ ਨੂੰ ਖਰੀਦਣ ਤੋਂ ਪਹਿਲਾ ਹੀ ਮਸਕ ਨੇ ਕਿਹਾ ਸੀ ਕਿ ਉਹ ਇਸ ਪਲੇਟਫਾਰਮ 'ਤੇ ਕਈ ਬਦਲਾਅ ਕਰਨਗੇ।
ਫਾਲੋਅਰਜ਼ ਦੇ ਸੁਝਾਅ 'ਤੇ ਲਾਂਚ ਕੀਤਾ 'Handle Marketplace': ਐਲੋਨ ਮਸਕ ਨੇ 'Handle Marketplace' ਦੀ ਲਾਂਚਿੰਗ ਇੱਕ ਫਾਲੋਅਰਜ਼ ਦੇ ਸੁਝਾਅ 'ਤੇ ਕੀਤੀ ਹੈ। ਮਸਕ ਨੂੰ ਇੱਕ ਫਾਲੋਅਰ ਨੇ ਸੁਝਾਅ ਦਿੱਤਾ ਸੀ ਕਿ ਜਿਹੜੇ ਅਕਾਊਂਟ ਵਰਤੇ ਨਹੀਂ ਜਾ ਰਹੇ, ਉਨ੍ਹਾਂ ਨੂੰ 'Handle Marketplace' 'ਤੇ ਸੇਲ ਕੀਤਾ ਜਾਵੇ। ਇੱਥੇ ਪੈਸੇ ਦੇ ਕੇ ਕੋਈ ਵੀ ਵਿਅਕਤੀ ਇਸ ਅਕਾਊਂਟ ਨੂੰ ਖਰੀਦ ਸਕੇਗਾ।
ਐਲੋਨ ਮਸਕ ਸਪੈਮ ਨੂੰ ਖਤਮ ਕਰਨਾ ਚਾਹੁੰਦੇ: ਐਲੋਨ ਮਸਕ ਨੇ ਟਵਿੱਟਰ ਨੂੰ ਇਸ ਲਈ ਖਰੀਦਿਆਂ ਸੀ, ਤਾਂਕਿ ਉਹ ਸਪੈਮ ਅਕਾਊਂਟ ਨੂੰ ਖਤਮ ਕਰ ਸਕਣ। ਇਸ ਕਰਕੇ ਹੁਣ ਮਸਕ ਨੇ 'Handle Marketplace' ਲਾਂਚ ਕਰ ਦਿੱਤਾ ਹੈ। ਇਸ ਸਾਲ ਦੀ ਸ਼ੁਰੂਆਤੀ ਰਿਪੋਰਟ 'ਚ ਸੁਝਾਅ ਦਿੱਤਾ ਗਿਆ ਸੀ ਕਿ 1.5 ਬਿਲੀਅਨ ਲੋਕ ਆਪਣੇ ਅਕਾਊਂਟਸ ਬੰਦ ਕਰਨ ਦੀ ਯੋਜਨਾ ਬਣਾ ਰਹੇ ਹਨ। ਮਈ 'ਚ X ਨੇ ਆਪਣੇ ਪਲੇਟਫਾਰਮ ਤੋਂ ਉਨ੍ਹਾਂ ਲੋਕਾਂ ਦੇ ਅਕਾਊਂਟਸ ਹਟਾਉਣੇ ਸ਼ੁਰੂ ਕਰ ਦਿੱਤੇ ਸੀ, ਜਿਹੜੇ ਲੋਕ ਆਪਣੇ ਅਕਾਊਟ 'ਤੇ ਐਕਟਿਵ ਨਹੀਂ ਸੀ।