ETV Bharat / science-and-technology

WhatsApp ਯੂਜ਼ਰਸ ਨੂੰ ਜਲਦ ਮਿਲੇਗਾ ਸਰਚ ਦਾ ਆਪਸ਼ਨ, ਕੋਈ ਵੀ ਜਾਣਕਾਰੀ ਲੱਭਣ 'ਚ ਹੋਵੇਗੀ ਆਸਾਨੀ - ਵਟਸਐਪ ਦਾ ਅਪਡੇਟ ਟੈਬ ਫੀਚਰ

WhatsApp Update Tab Option: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਕੰਪਨੀ ਹੁਣ ਸਰਚ ਅਤੇ ਅਪਡੇਟ ਟੈਬ ਫੀਚਰ ਦੀ ਟੈਸਟਿੰਗ ਕਰ ਰਹੀ ਹੈ। ਇਸ ਫੀਚਰ ਨੂੰ ਯੂਜ਼ਰਸ ਦੇ ਹਿਸਾਬ ਨਾਲ ਡਿਜ਼ਾਈਨ ਕੀਤਾ ਗਿਆ ਹੈ।

WhatsApp Update Tab Option
WhatsApp Update Tab Option
author img

By ETV Bharat Punjabi Team

Published : Oct 3, 2023, 1:17 PM IST

ਹੈਦਰਾਬਾਦ: ਵਟਸਐਪ ਨੇ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਹਾਲ ਹੀ ਵਿੱਚ ਕਈ ਫੀਚਰ ਰੋਲਆਊਟ ਕੀਤੇ ਹਨ। ਹੁਣ Wabetainfo ਦੀ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ, ਮੈਸੇਜ਼ਿੰਗ ਐਪ ਵਟਸਐਪ ਨਵੇਂ ਸਰਚ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ। Wabetainfo ਦੀ ਰਿਪੋਰਟ ਅਨੁਸਾਰ, ਵਟਸਐਪ ਅਪਡੇਟ ਟੈਬ ਲਈ ਸਰਚ ਆਪਸ਼ਨ ਦੀ ਟੈਸਟਿੰਗ ਕਰ ਰਿਹਾ ਹੈ, ਤਾਂਕਿ ਯੂਜ਼ਰਸ ਜ਼ਰੂਰੀ ਸਟੇਟਸ ਨੂੰ ਆਸਾਨੀ ਨਾਲ ਸਰਚ ਕਰ ਸਕਣ। ਵਟਸਐਪ ਦਾ ਨਵਾਂ ਸਰਚ ਟੈਬ ਐਂਡਰਾਈਡ ਵਰਜ਼ਨ 2.23.20.16 ਬੀਟਾ ਵਰਜ਼ਨ 'ਚ ਰੋਲਆਊਟ ਹੋ ਗਿਆ ਹੈ। ਇਸ ਅਪਡੇਟ ਨੂੰ ਗੂਗਲ ਪਲੇ ਸਟੋਰ ਰਾਹੀ ਇੰਸਟਾਲ ਕੀਤਾ ਜਾ ਸਕਦਾ ਹੈ।

  • 📝 WhatsApp beta for Android 2.23.20.16: what's new?

    WhatsApp is working on a search feature for the Updates tab, making it possible to search for status updates and channels, and it will be available in a future update of the app!https://t.co/XVpt6XUAgD pic.twitter.com/6N5OjTTZb6

    — WABetaInfo (@WABetaInfo) September 28, 2023 " class="align-text-top noRightClick twitterSection" data=" ">

ਵਟਸਐਪ ਦਾ ਸਰਚ ਫੀਚਰ ਕੀ ਹੈ?: Wabetainfo ਦੀ ਰਿਪੋਰਟ ਅਨੁਸਾਰ, ਵਟਸਐਪ 'ਚ ਅਪਡੇਟ ਟੈਬ ਐਪ ਦੇ ਬਾਰ 'ਚ ਦਿੱਤਾ ਜਾਵੇਗਾ। ਇਸਦੇ ਅੰਦਰ ਸਰਚ ਬਟਨ ਦਿੱਤਾ ਜਾਵੇਗਾ। ਇਸ ਆਪਸ਼ਨ ਦੀ ਮਦਦ ਨਾਲ ਯੂਜ਼ਰਸ ਸਟੇਟਸ, ਫਾਲੋ ਕੀਤੇ ਗਏ ਚੈਨਲ ਅਤੇ ਵੈਰੀਫਾਈ ਚੈਨਲਾਂ ਨੂੰ ਸਰਚ ਕਰ ਸਕਣਗੇ।

ਵਟਸਐਪ ਦੇ ਸਰਚ ਆਪਸ਼ਨ ਨਾਲ ਯੂਜ਼ਰਸ ਨੂੰ ਫਾਇਦਾ: ਵਟਸਐਪ ਦਾ ਨਵਾਂ ਫੀਚਰ ਕਾਫ਼ੀ ਫਾਇਦੇਮੰਦ ਹੈ। ਇਸ ਫੀਚਰ ਨੂੰ ਯੂਜ਼ਰਸ ਦੇ ਹਿਸਾਬ ਨਾਲ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸਦਾ ਇਸਤੇਮਾਲ ਕਰਨਾ ਵੀ ਆਸਾਨ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਟਸਐਪ ਦੇ ਅਪਡੇਟ ਟੈਬ ਫੀਚਰ ਨਾਲ ਯੂਜ਼ਰਸ ਮੈਸੇਜ, ਫੋਟੋ, ਵੀਡੀਓ ਅਤੇ ਲਿੰਕ ਨੂੰ ਆਸਾਨੀ ਨਾਲ ਸਰਚ ਕਰ ਸਕਣਗੇ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਕੋਈ ਵੀ ਜਾਣਕਾਰੀ ਤੇਜ਼ੀ ਨਾਲ ਲੱਭ ਸਕਣਗੇ। ਇਸਦੇ ਨਾਲ ਹੀ ਯੂਜ਼ਰਸ ਮੈਸੇਜ ਅਤੇ ਕੋਈ ਵੀ ਜਣਕਾਰੀ 'ਤੇ ਨਜ਼ਰ ਰੱਖ ਸਕਣਗੇ। ਯੂਜ਼ਰਸ ਨੂੰ ਕੋਈ ਵੀ ਜਾਣਕਾਰੀ ਸਕ੍ਰੋਲ ਕਰਕੇ ਲੱਭਣ ਦੀ ਲੋੜ ਨਹੀਂ ਹੋਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.