ਹੈਦਰਾਬਾਦ: ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਪਿਛਲੇ ਮਹੀਨੇ WhatsApp ਲਈ ਐਡਿਟ ਮੈਸੇਜ ਫੀਚਰ ਲਾਂਚ ਕੀਤਾ ਸੀ। ਹਾਲਾਂਕਿ ਉਦੋਂ ਸਾਰਿਆਂ ਨੂੰ ਇਹ ਨਹੀਂ ਮਿਲਿਆ ਸੀ। ਇਸ ਮਹੀਨੇ ਤੋਂ ਇਹ ਫੀਚਰ ਕੁਝ ਐਂਡਰਾਇਡ ਅਤੇ ਆਈਓਐਸ ਯੂਜਰਸ ਨੂੰ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਜੇਕਰ ਤੁਹਾਨੂੰ ਇਹ ਫੀਚਰ ਨਹੀਂ ਮਿਲਿਆ ਹੈ, ਤਾਂ ਪਲੇਅਸਟੋਰ ਅਤੇ ਐਪਸਟੋਰ 'ਤੇ ਜਾ ਕੇ ਇਕ ਵਾਰ ਐਪ ਨੂੰ ਅਪਡੇਟ ਕਰੋ। ਤੁਹਾਨੂੰ ਦੱਸ ਦਈਏ ਕਿ ਐਡਿਟ ਮੈਸੇਜ ਫੀਚਰ ਬਹੁਤ ਜ਼ਿਆਦਾ ਉਡੀਕਿਆ ਜਾ ਰਿਹਾ ਸੀ। ਇਸ ਫੀਚਰ ਦੇ ਲਾਈਵ ਹੋਣ ਤੋਂ ਬਾਅਦ ਲੋਕਾਂ ਨੂੰ ਪਰੇਸ਼ਾਨੀ ਤੋਂ ਛੁਟਕਾਰਾ ਮਿਲੇਗਾ ਕਿਉਂਕਿ ਕਈ ਵਾਰ ਲੋਕ ਜਲਦਬਾਜ਼ੀ 'ਚ ਗਲਤ ਮੈਸੇਜ ਭੇਜ ਦਿੰਦੇ ਸਨ।
ਸਿਰਫ ਇੰਨੇ ਸਮੇਂ ਤੱਕ ਕਰ ਸਕੋਗੇ ਮੈਸੇਜ ਐਡਿਟ: ਐਡਿਟ ਮੈਸੇਜ ਫੀਚਰ ਦੇ ਤਹਿਤ ਤੁਸੀਂ ਅਗਲੇ 15 ਮਿੰਟ ਲਈ ਭੇਜੇ ਗਏ ਮੈਸੇਜ ਨੂੰ ਐਡਿਟ ਕਰ ਸਕੋਗੇ। ਇਸ ਸਮਾਂ ਸੀਮਾ ਤੋਂ ਬਾਅਦ ਤੁਸੀਂ ਮੈਸੇਜ ਨੂੰ ਐਡਿਟ ਨਹੀਂ ਕਰ ਸਕੋਗੇ। ਕੰਪਨੀ ਨੇ ਇਹ ਸਮਾਂ ਸੀਮਾ ਇਸ ਲਈ ਲਗਾਈ ਹੈ ਕਿਉਂਕਿ ਜੇਕਰ ਕੋਈ ਸਮਾਂ ਸੀਮਾ ਨਹੀਂ ਹੋਵੇਗੀ, ਤਾਂ ਕੋਈ ਵੀ ਕਿਸੇ ਵੀ ਸਮੇਂ ਆਪਣੀ ਗੱਲ 'ਤੇ ਵਾਪਸ ਜਾ ਸਕਦਾ ਹੈ, ਜਿਸ ਕਾਰਨ ਯੂਜ਼ਰਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਸੀਂ ਜੋ ਵੀ ਮੈਸੇਜ ਐਡਿਟ ਕਰੋਗੇ, ਉਹ ਸਾਹਮਣੇ ਵਾਲੇ ਯੂਜ਼ਰਸ ਨੂੰ ਐਡਿਟ ਦੇ ਰੂਪ ਵਿੱਚ ਦਿਖਾਈ ਦੇਵੇਗਾ।
- WhatsApp Red Alert: ਮੁੰਬਈ ਪੁਲਿਸ ਨੇ ਐਂਡ੍ਰਾਇਡ ਯੂਜ਼ਰਸ ਲਈ ਰੈੱਡ ਅਲਰਟ ਕੀਤਾ ਜਾਰੀ
- Twitter New Update: ਟਵਿਟਰ ਯੂਜ਼ਰਸ ਹੁਣ ਕਰ ਪਾਉਣਗੇ ਲੰਬੇ-ਲੰਬੇ ਟਵੀਟਸ, ਇਨ੍ਹਾਂ ਯੂਜ਼ਰਸ ਨੂੰ ਮਿਲੇਗਾ ਫਾਇਦਾ
- HBD Elon Musk: ਦੁਨੀਆ ਦੇ ਸਭ ਤੋਂ ਅਮੀਰ ਆਦਮੀ ਐਲੋਨ ਮਸਕ ਦਾ ਅੱਜ ਜਨਮਦਿਨ, ਦਿਲਚਸਪ ਹੈ ਅਮੀਰ ਬਣਨ ਦੀ ਕਹਾਣੀ
ਇਸ ਤਰ੍ਹਾਂ ਕੀਤੀ ਜਾ ਸਕੇਗੀ ਫੀਚਰ ਦੀ ਵਰਤੋ:
- ਭੇਜੇ ਗਏ ਮੈਸੇਜ ਨੂੰ ਐਡਿਟ ਕਰਨ ਲਈ ਤੁਹਾਨੂੰ ਉਸ ਮੈਸੇਜ 'ਤੇ ਲੰਬਾ ਟੈਪ ਕਰਨਾ ਹੋਵੇਗਾ।
- ਅਜਿਹਾ ਕਰਨ ਤੋਂ ਬਾਅਦ ਤੁਹਾਨੂੰ ਐਡਿਟ ਦਾ ਵਿਕਲਪ ਦਿਖਾਈ ਦੇਵੇਗਾ। ਇਸ 'ਤੇ ਕਲਿੱਕ ਕਰੋ ਅਤੇ ਮੈਸੇਜ ਨੂੰ ਐਡਿਟ ਕਰੋ।
ਚੈਟ ਲਾਕ ਫੀਚਰ: ਵਟਸਐਪ ਨੇ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਹੋਰ ਬਿਹਤਰ ਬਣਾਉਣ ਲਈ ਕੁਝ ਸਮਾਂ ਪਹਿਲਾਂ 'ਚੈਟ ਲਾਕ' ਫੀਚਰ ਨੂੰ ਰੋਲਆਊਟ ਕੀਤਾ ਸੀ। ਇਸ ਦੀ ਮਦਦ ਨਾਲ ਯੂਜ਼ਰ ਆਪਣੀਆਂ ਚੈਟਸ ਨੂੰ ਲਾਕ ਕਰ ਸਕਦੇ ਹਨ। ਜਦੋਂ ਚੈਟ ਲਾਕ ਹੁੰਦੀ ਹੈ, ਤਾਂ ਕੋਈ ਵੀ ਇਸ ਤੱਕ ਪਹੁੰਚ ਨਹੀਂ ਕਰ ਸਕਦਾ ਹੈ ਅਤੇ ਨਾ ਹੀ ਇਸਦਾ ਕੰਟੇਟ ਬਾਹਰੀ ਸੂਚਨਾਵਾਂ ਵਿੱਚ ਦਿਖਾਈ ਦੇਵੇਗਾ। ਹਾਲਾਂਕਿ ਇਸ ਫੀਚਰ 'ਚ ਇਕ ਬੱਗ ਹੈ ਕਿ ਜੇਕਰ ਤੁਸੀਂ ਚੈਟ ਲੌਕ ਫੋਲਡਰ ਨੂੰ ਆਨ ਰੱਖਦੇ ਹੋ ਤਾਂ ਕੋਈ ਵੀ ਤੁਹਾਡੀ ਚੈਟ ਨੂੰ ਪੜ੍ਹ ਸਕਦਾ ਹੈ।