ਹੈਦਰਾਬਾਦ: ਵਟਸਐਪ ਨੇ ਆਪਣੇ ਯੂਜ਼ਰਸ ਨੂੰ ਇੱਕ ਸ਼ਾਨਦਾਰ ਫੀਚਰ ਦਿੱਤਾ ਹੈ। ਹੁਣ ਤੱਕ ਤੁਸੀਂ ਐਪ 'ਚ ਲਿੱਖ ਕੇ ਜਾਂ ਬੋਲ ਕੇ ਹੀ ਮੈਸੇਜ ਭੇਜ ਪਾ ਰਹੇ ਸੀ ਪਰ ਹੁਣ ਤੁਸੀਂ ਵੀਡੀਓ ਮੈਸੇਜ ਵੀ ਭੇਜ ਸਕੋਗੇ। ਦਰਅਸਲ ਮੇਟਾ ਨੇ ਇੱਕ ਨਵੇਂ ਫੀਚਰ ਦਾ ਐਲਾਨ ਕੀਤਾ ਹੈ, ਜੋ ਜਲਦ ਹੀ ਵਟਸਐਪ 'ਤੇ ਉਪਲਬਧ ਹੋਣ ਵਾਲਾ ਹੈ। ਮੇਟਾ ਦੇ ਸੀਈਓ ਮਾਰਕ ਨੇ ਆਪਣੇ ਫੇਸਬੁੱਕ ਅਕਾਊਟ 'ਤੇ ਇੱਕ ਪੋਸਟ ਸ਼ੇਅਰ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਵਟਸਐਪ ਨੂੰ ਇੱਕ ਨਵਾਂ ਵੀਡੀਓ ਮੈਸੇਜ ਫੀਚਰ ਮਿਲੇਗਾ। ਇਹ ਫੀਚਰ ਯੂਜ਼ਰਸ ਨੂੰ ਛੋਟੇ ਵੀਡੀਓ ਮੈਸੇਜ ਸ਼ੇਅਰ ਕਰਨ ਅਤੇ ਉਨ੍ਹਾਂ ਨੂੰ ਵਿਅਕਤੀਗਤ ਚੈਟ ਅਤੇ ਗਰੁੱਪਾਂ ਵਿੱਚ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸ਼ੇਅਰ ਕਰਨ ਦੀ ਸੁਵਿਧਾ ਦੇਵੇਗਾ। ਮੇਟਾ ਦੇ ਸੀਈਓ ਨੇ ਪੋਸਟ 'ਚ ਲਿਖਿਆ," ਅਸੀ ਤੁਹਾਡੇ ਵਟਸਐਪ ਚੈਟ ਵਿੱਚ ਇੱਕ ਵੀਡੀਓ ਮੈਸੇਜ ਨੂੰ ਤਰੁੰਤ ਰਿਕਾਰਡ ਕਰਨ ਅਤੇ ਸ਼ੇਅਰ ਕਰਨ ਦੀ ਸਮਰੱਥਾ ਜੋੜ ਰਹੇ ਹਾਂ। ਇਹ ਵਾਇਸ ਮੈਸੇਜ ਭੇਜਣ ਜਿੰਨਾ ਆਸਾਨ ਹੋਵੇਗਾ।"
ਇਸ ਤਰ੍ਹਾਂ ਕੰਮ ਕਰੇਗਾ ਵਟਸਐਪ ਦਾ ਵੀਡੀਓ ਮੈਸੇਜ ਫੀਚਰ: ਕੰਪਨੀ ਨੇ ਇੱਕ ਪੋਸਟ ਵਿੱਚ ਦੱਸਿਆਂ ਕਿ ਨਵਾਂ ਵੀਡੀਓ ਮੈਸੇਜ ਫੀਚਰ ਵਾਇਸ ਮੈਸੇਜ ਫੀਚਰ ਦਾ ਹੀ ਵੀਡੀਓ ਫਾਰਮੈਂਟ ਹੈ, ਜੋ ਪਹਿਲਾ ਤੋਂ ਹੀ ਵਟਸਐਪ ਦੇ ਪਲੇਟਫਾਰਮ 'ਤੇ ਉਪਲਬਧ ਹੈ। ਹੁਣ ਤੱਕ ਵਟਸਐਪ ਯੂਜ਼ਰਸ ਟੈਕਸਟ ਮੈਸੇਜ ਅਤੇ ਵਾਇਸ ਮੈਸੇਜ ਦੇ ਰੂਪ 'ਚ ਮੈਸੇਜ ਭੇਜ ਸਕਦੇ ਹਨ। ਜਲਦ ਹੀ ਯੂਜ਼ਰਸ ਵੀਡੀਓ ਫਾਰਮੈਂਟ ਵਿੱਚ ਵੀ ਮੈਸੇਜ ਭੇਜ ਸਕਣਗੇ। ਜਲਦ ਹੀ ਯੂਜ਼ਰਸ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਛੋਟੇ ਵੀਡੀਓ ਸ਼ੇਅਰ ਕਰ ਸਕਣਗੇ।
- " class="align-text-top noRightClick twitterSection" data="">
ਵੀਡੀਓ ਸ਼ੇਅਰਿੰਗ ਫੀਚਰ ਅਤੇ ਵੀਡੀਓ ਮੈਸੇਜ ਫੀਚਰ 'ਚ ਅੰਤਰ: ਪਲੇਟਫਾਰਮ 'ਤੇ ਵੀਡੀਓ ਸ਼ੇਅਰਿੰਗ ਫੀਚਰ ਅਤੇ ਵੀਡੀਓ ਮੈਸੇਜ ਫੀਚਰ ਦੇ ਵਿਚਕਾਰ ਬਹੁਤ ਵੱਡਾ ਅੰਤਰ ਹੈ। ਵਟਸਐਪ 'ਤੇ ਪਹਿਲਾ ਤੋਂ ਹੀ ਉਪਲਬਧ ਵੀਡੀਓ ਸ਼ੇਅਰਿੰਗ ਫੀਚਰ ਯੂਜ਼ਰਸ ਨੂੰ 16MB ਤੱਕ ਸਾਈਜ਼ ਵਾਲੇ ਵੀਡੀਓ ਸ਼ੇਅਰ ਕਰਨ ਦੀ ਸੁਵਿਧਾ ਦਿੰਦਾ ਹੈ। ਮਤਲਬ ਇੱਕ ਵੀਡੀਓ 90 ਸਕਿੰਟ ਤੋਂ 3 ਮਿੰਟ ਤੱਕ ਲੰਬਾ ਹੋ ਸਕਦਾ ਹੈ। ਦੂਜੇ ਪਾਸੇ ਵੀਡੀਓ ਮੈਸੇਜ ਫੀਚਰ ਯੂਜ਼ਰਸ ਨੂੰ 60 ਸਕਿੰਟ ਤੱਕ ਦੇ ਵੀਡੀਓ ਮੈਸੇਜ ਸ਼ੇਅਰ ਕਰਨ ਦੀ ਸੁਵਿਧਾ ਦਿੰਦਾ ਹੈ। ਮੇਟਾ ਨੇ ਇੱਕ ਪੋਸਟ 'ਚ ਲਿਖਿਆ ਹੈ ਕਿ," ਵੀਡੀਓ ਮੈਸੇਜ ਚੈਟ ਦਾ ਅਸਲੀ ਟਾਈਮ ਵਿੱਚ ਜਵਾਬ ਦੇਣ ਦਾ ਇੱਕ ਤਰੀਕਾ ਹੈ, ਜੋ ਤੁਸੀਂ 60 ਸਕਿੰਟ ਵਿੱਚ ਕਹਿਣਾ ਅਤੇ ਦਿਖਾਉਣਾ ਚਾਹੁੰਦੇ ਹੋ।" ਕੰਪਨੀ ਨੇ ਕਿਹਾ," ਸਾਨੂੰ ਲੱਗਦਾ ਹੈ ਕਿ ਇਸ ਵੀਡੀਓ ਤੋਂ ਆਉਣ ਵਾਲੀਆਂ ਭਾਵਨਾਵਾਂ ਦੇ ਨਾਲ ਪਲਾਂ ਨੂੰ ਸ਼ੇਅਰ ਕਰਨ ਦਾ ਇੱਕ ਮਜ਼ੇਦਾਰ ਤਰੀਕਾ ਹੋਵੇਗਾ। ਚਾਹੇ ਕਿਸੇ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇਣਾ ਹੋਵੇ, ਕਿਸੇ ਚੁਟਕਲੇ 'ਤੇ ਹੱਸਣਾ ਹੋਵੇ ਜਾਂ ਕੋਈ ਖੁਸ਼ਖਬਰੀ ਦੇਣਾ ਹੋਵੇ।"
ਇਸ ਤਰ੍ਹਾਂ ਕੀਤੀ ਜਾ ਸਕੇਗੀ ਵਟਸਐਪ ਦੇ ਵੀਡੀਓ ਮੈਸੇਜ ਫੀਚਰ ਦੀ ਵਰਤੋ: ਇਸ ਫੀਚਰ ਦਾ ਇਸਤੇਮਾਲ ਕਰਨਾ ਬਹੁਤ ਆਸਾਨ ਹੈ। ਇੱਕ ਵਾਰ ਜਦੋ ਤੁਸੀਂ ਆਪਣੇ ਐਂਡਰਾਇਡ ਫੋਨ ਜਾਂ ਆਈਫ਼ੋਨ 'ਤੇ ਵਟਸਐਪ ਦਾ ਨਵਾਂ ਵਰਜ਼ਨ ਡਾਊਨਲੋਡ ਕਰ ਲੈਂਦੇ ਹੋ, ਤਾਂ ਤੁਹਾਨੂੰ ਵੀਡੀਓ ਮੋਡ 'ਤੇ ਸਵਿੱਚ ਕਰਨ ਲਈ ਟੈਪ ਕਰਨਾ ਹੋਵੇਗਾ ਅਤੇ ਵੀਡੀਓ ਰਿਕਾਰਡ ਕਰਨ ਲਈ ਹੋਲਡ ਕਰਨਾ ਹੋਵੇਗਾ। ਇਸ ਤੋਂ ਇਲਾਵਾ ਤੁਸੀਂ ਵੀਡੀਓ ਨੂੰ ਲਾਕਿੰਗ ਅਤੇ ਹੈਂਡਸ-ਫ੍ਰੀ ਰਿਕਾਰਡ ਕਰਨ ਲਈ ਉੱਪਰ ਵੱਲ ਸਵਾਈਪ ਵੀ ਕਰ ਸਕਦੇ ਹੋ। ਮੇਟਾ ਦਾ ਇਹ ਵੀ ਕਹਿਣਾ ਹੈ ਕਿ ਚੈਟ ਵਿੱਚ ਖੋਲ੍ਹੇ ਜਾਣ 'ਤੇ ਵੀਡੀਓ ਮਿਊਟ ਹੋ ਕੇ ਆਪਣੇ ਆਪ ਚੱਲਣ ਲੱਗੇਗੀ ਅਤੇ ਵੀਡੀਓ 'ਤੇ ਟੈਪ ਕਰਨ 'ਤੇ ਆਵਾਜ਼ ਸ਼ੁਰੂ ਹੋ ਜਾਵੇਗੀ।
ਕਦੋ ਆਵੇਗਾ ਵਟਸਐਪ ਦਾ ਵੀਡੀਓ ਮੈਸੇਜ ਫੀਚਰ?: ਮੈਟਾ ਨੇ ਪਹਿਲਾ ਹੀ ਸਾਰੇ ਵਟਸਐਪ ਯੂਜ਼ਰਸ ਲਈ ਇਹ ਫੀਚਰ ਰੋਲਆਊਟ ਕਰ ਦਿੱਤਾ ਹੈ ਅਤੇ ਆਉਣ ਵਾਲੇ ਕੁਝ ਹਫਤਿਆਂ 'ਚ ਇਹ ਫੀਚਰ ਵਿਸ਼ਵ ਪੱਧਰ 'ਤੇ ਸਾਰਿਆਂ ਲਈ ਰੋਲਆਊਟ ਹੋਵੇਗਾ।