ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਵਟਸਐਪ ਨੇ ਯੂਜ਼ਰਸ ਨੂੰ ਆਪਣੀਆਂ ਪਰਸਨਲ ਚੈਟਾਂ ਨੂੰ ਲੌਕ ਕਰਨ ਦਾ ਆਪਸ਼ਨ ਦਿੱਤਾ ਸੀ। ਹੁਣ ਇਸ ਫੀਚਰ ਦਾ ਅਪਗ੍ਰੇਡ ਮਿਲਣ ਜਾ ਰਿਹਾ ਹੈ। ਹੁਣ ਯੂਜ਼ਰਸ ਆਪਣੀਆਂ ਪਰਸਨਲ ਚੈਟਾਂ ਨੂੰ Secret ਕੋਡ ਦੀ ਮਦਦ ਨਾਲ ਲੌਕ ਕਰ ਸਕਣਗੇ। Secret ਕੋਡ ਭਰਨ 'ਤੇ ਹੀ ਤੁਹਾਡੀਆਂ ਚੈਟਾਂ ਓਪਨ ਹੋਣਗੀਆਂ। ਵਟਸਐਪ ਨੇ ਹਾਲ ਹੀ ਵਿੱਚ ਇੱਕ ਨਵਾਂ ਬੀਟਾ ਅਪਡੇਟ ਵਰਜ਼ਨ 2.23.24.20 ਜ਼ਾਰੀ ਕੀਤਾ ਹੈ। ਇਸ ਅਪਡੇਟ 'ਚ ਲੌਕ ਕੀਤੀਆਂ ਚੈਟਾਂ ਲਈ Secret ਕੋਡ ਦਾ ਆਪਸ਼ਨ ਦਿੱਤਾ ਗਿਆ ਹੈ ਅਤੇ ਬੀਟਾ ਟੈਸਟਰ ਇਸ ਫੀਚਰ ਦੀ ਵਰਤੋ ਕਰ ਸਕਦੇ ਹਨ।
-
WhatsApp news of the week: secret code feature for locked chats and channel username!
— WABetaInfo (@WABetaInfo) November 13, 2023 " class="align-text-top noRightClick twitterSection" data="
This weekly summary can help you catch up on our 7 stories about WhatsApp beta for Android, iOS, and Desktop!https://t.co/WfbiDJCUyg pic.twitter.com/jUvE0jP0bs
">WhatsApp news of the week: secret code feature for locked chats and channel username!
— WABetaInfo (@WABetaInfo) November 13, 2023
This weekly summary can help you catch up on our 7 stories about WhatsApp beta for Android, iOS, and Desktop!https://t.co/WfbiDJCUyg pic.twitter.com/jUvE0jP0bsWhatsApp news of the week: secret code feature for locked chats and channel username!
— WABetaInfo (@WABetaInfo) November 13, 2023
This weekly summary can help you catch up on our 7 stories about WhatsApp beta for Android, iOS, and Desktop!https://t.co/WfbiDJCUyg pic.twitter.com/jUvE0jP0bs
ਇਸ ਤਰ੍ਹਾਂ ਕੰਮ ਕਰੇਗਾ Secret ਕੋਡ ਫੀਚਰ: ਇਸ ਫੀਚਰ ਦੀ ਵਰਤੋ ਕਰਨ ਲਈ ਯੂਜ਼ਰਸ ਨੂੰ ਸਭ ਤੋਂ ਪਹਿਲਾ ਕੋਈ Secret ਕੋਡ ਰੱਖਣਾ ਪਵੇਗਾ। ਇਹ ਕੋਡ ਲੌਕ ਕੀਤੀਆਂ ਗਈਆਂ ਚੈਟਾਂ ਓਪਨ ਕਰਨ 'ਚ ਮਦਦ ਕਰੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਅਜੇ ਤੱਕ ਚੈਟਾਂ ਨੂੰ ਬਾਇਓਮੈਟ੍ਰਿਕ ਲੌਕ ਜਾਂ ਫ਼ੋਨ ਪਿੰਨ ਨਾਲ ਅਨਲੌਕ ਕੀਤਾ ਜਾਂਦਾ ਹੈ। ਤੁਹਾਨੂੰ Secret ਕੋਡ ਫੀਚਰ ਚੈਟ ਲੌਕ ਸੈਟਿੰਗ 'ਚ ਨਜ਼ਰ ਆਵੇਗਾ।
Secret ਕੋਡ ਫੀਚਰ ਨਾਲ ਯੂਜ਼ਰਸ ਨੂੰ ਮਿਲ ਰਹੇ ਨੇ ਇਹ ਆਪਸ਼ਨ: Secret ਕੋਡ ਫੀਚਰ ਦਾ ਸਕ੍ਰੀਨਸ਼ਾਰਟ ਵੀ ਸਾਹਮਣੇ ਆਇਆ ਹੈ। ਇਸ ਸਕ੍ਰੀਨਸ਼ਾਰਟ 'ਚ ਇਹ ਫੀਚਰ ਚੈਟ ਲੌਕ ਸੈਟਿੰਗ 'ਚ ਨਜ਼ਰ ਆ ਰਿਹਾ ਹੈ। ਇਸ 'ਚ ਨਜ਼ਰ ਆ ਰਿਹਾ ਹੈ ਕਿ ਪਹਿਲਾ ਆਪਸ਼ਨ ਯੂਜ਼ਰਸ ਨੂੰ ਲੌਕ ਕੀਤੀਆਂ ਚੈਟਾਂ ਨੂੰ ਹਾਈਡ ਕਰਨ ਦਾ ਦਿੱਤਾ ਗਿਆ ਹੈ ਅਤੇ ਇਸਦੇ ਥੱਲੇ ਹੀ Secret ਕੋਡ ਦਾ ਆਪਸ਼ਨ ਦਿੱਤਾ ਗਿਆ ਹੈ। ਇਸਦੇ ਨਾਲ ਹੀ ਯੂਜ਼ਰਸ ਨੂੰ ਪ੍ਰਾਈਵੇਸੀ ਸੈਟਿੰਗ 'ਚ ਜਾਣ ਤੋਂ ਬਾਅਦ ਆਪਣੀਆਂ ਲੌਕ ਕੀਤੀਆਂ ਗਈਆਂ ਚੈਟਾਂ ਨੂੰ ਹਟਾਉਣ ਦਾ ਆਪਸ਼ਨ ਵੀ ਦਿੱਤਾ ਗਿਆ ਹੈ। ਜੇਕਰ ਯੂਜ਼ਰਸ Secret ਕੋਡ ਭੁੱਲ ਜਾਣ, ਤਾਂ ਉਹ ਲੌਕ ਕੀਤੀਆਂ ਗਈਆਂ ਚੈਟਾਂ ਨੂੰ ਹਟਾਉਣ ਦਾ ਆਪਸ਼ਨ ਚੁਣ ਸਕਦੇ ਹਨ।