ETV Bharat / science-and-technology

WhatsApp Edit Message Feature: WhatsApp ਵਿੱਚ ਮਿਲ ਰਹੀ ਮੈਸੇਜ ਐਡਿਟ ਕਰਨ ਦੀ ਸੁਵਿਧਾ, ਇਹ ਯੂਜ਼ਰਸ ਕਰ ਸਕਦੇ ਇਸ ਫ਼ੀਚਰ ਦੀ ਵਰਤੋ

WhatsApp ਵੈੱਬ 'ਤੇ ਬੀਟਾ ਵਰਜ਼ਨ ਦੀ ਵਰਤੋਂ ਕਰਨ ਵਾਲੇ ਯੂਜ਼ਰਸ ਨੂੰ 'ਐਡਿਟ ਮੈਸੇਜ' ਦਾ ਵਿਕਲਪ ਮਿਲਣਾ ਸ਼ੁਰੂ ਹੋ ਗਿਆ ਹੈ। ਇਹ ਫ਼ੀਚਰ ਜਲਦ ਹੀ ਐਂਡਰਾਇਡ ਬੀਟਾ ਟੈਸਟਰਾਂ ਲਈ ਵੀ ਉਪਲਬਧ ਹੋਵੇਗਾ।

WhatsApp Edit Message Feature
WhatsApp Edit Message Feature
author img

By

Published : May 9, 2023, 3:18 PM IST

Updated : May 9, 2023, 5:19 PM IST

ਹੈਦਰਾਬਾਦ: ਮੈਟਾ ਨੇ ਵਟਸਐਪ ਵੈੱਬ ਦੇ ਬੀਟਾ ਵਰਜ਼ਨ ਦੀ ਵਰਤੋਂ ਕਰਨ ਵਾਲੇ ਯੂਜ਼ਰਸ ਨੂੰ ਮੈਸੇਜਾਂ ਨੂੰ ਐਡਿਟ ਕਰਨ ਦਾ ਵਿਕਲਪ ਦਿੱਤਾ ਹੈ। ਇਸ ਦੇ ਤਹਿਤ ਯੂਜ਼ਰਸ ਭੇਜੇ ਗਏ ਮੈਸੇਜ ਨੂੰ ਐਡਿਟ ਕਰ ਸਕਣਗੇ। ਮੈਸੇਜ ਨੂੰ ਐਡਿਟ ਕਰਕੇ ਭੇਜਣ ਤੋਂ ਬਾਅਦ ਸਾਹਮਣੇ ਵਾਲਾ ਵਿਅਕਤੀ ਇਸ ਨੂੰ ਐਡਿਟ ਕੀਤੇ ਮੈਸੇਜ ਦੇ ਤੌਰ 'ਤੇ ਦੇਖੇਗਾ। ਹਾਲਾਂਕਿ, ਇਸਦੇ ਲਈ ਸਾਹਮਣੇ ਵਾਲਾ ਵਿਅਕਤੀ ਵੀ ਬੀਟਾ ਵਰਜ਼ਨ ਦੀ ਵਰਤੋਂ ਕਰਦਾ ਹੋਣਾ ਚਾਹੀਦਾ ਹੈ। ਵਰਤਮਾਨ ਵਿੱਚ ਇਹ ਫ਼ੀਚਰ ਸਿਰਫ਼ WhatsApp ਵੈੱਬ 'ਤੇ ਕੁਝ ਬੀਟਾ ਟੈਸਟਰਾਂ ਲਈ ਜਾਰੀ ਕੀਤਾ ਗਿਆ ਹੈ, ਜੋ ਜਲਦ ਹੀ ਐਂਡਰਾਇਡ ਯੂਜ਼ਰਸ ਲਈ ਵੀ ਉਪਲਬਧ ਹੋਵੇਗਾ।

ਮੈਸੇਜ ਐਡਿਟ ਕਰਨ ਦਾ ਆਪਸ਼ਨ ਅਜੇ ਐਂਡ੍ਰਾਇਡ 'ਤੇ ਨਹੀਂ ਉਪਲੱਬਧ: wabetainfo ਦੇ ਮੁਤਾਬਕ, WhatsApp ਜਲਦ ਹੀ ਇਸ ਐਡਿਟ ਮੈਸੇਜ ਫੀਚਰ ਨੂੰ ਐਂਡਰਾਇਡ 'ਤੇ ਵੀ ਲਿਆਵੇਗਾ। ਫਿਲਹਾਲ ਜੇਕਰ ਕੋਈ ਵੈੱਬ ਯੂਜ਼ਰ ਕੋਈ ਮੈਸੇਜ ਐਡਿਟ ਕਰਕੇ ਭੇਜਦਾ ਹੈ ਅਤੇ ਸਾਹਮਣੇ ਵਾਲਾ ਵਿਅਕਤੀ ਐਂਡ੍ਰਾਇਡ ਸਮਾਰਟਫੋਨ 'ਤੇ ਵਟਸਐਪ ਬੀਟਾ ਦੀ ਵਰਤੋਂ ਕਰ ਰਿਹਾ ਹੈ, ਤਾਂ ਉਹ ਇਸ ਐਡਿਟ ਕੀਤੇ ਮੈਸੇਜ ਨੂੰ ਦੇਖ ਸਕੇਗਾ। ਹਾਲਾਂਕਿ ਮੈਸੇਜ ਐਡਿਟ ਕਰਨ ਦਾ ਆਪਸ਼ਨ ਅਜੇ ਤੱਕ ਐਂਡ੍ਰਾਇਡ 'ਤੇ ਨਹੀਂ ਆਇਆ ਹੈ। ਵੈੱਬਸਾਈਟ ਮੁਤਾਬਕ ਜਲਦ ਹੀ ਇਹ ਆਪਸ਼ਨ ਐਂਡ੍ਰਾਇਡ ਬੀਟਾ ਟੈਸਟਰਾਂ ਲਈ ਵੀ ਉਪਲਬਧ ਹੋਵੇਗਾ। ਯੂਜ਼ਰਸ ਮੈਸੇਜ ਭੇਜਣ ਦੇ 15 ਮਿੰਟ ਦੇ ਅੰਦਰ ਇਸ ਨੂੰ ਐਡਿਟ ਕਰ ਸਕਣਗੇ। ਐਡਿਟ ਮੈਸੇਜ ਦਾ ਵਿਕਲਪ ਵਿਅਕਤੀਗਤ ਅਤੇ ਸਮੂਹ ਚੈਟ ਦੋਵਾਂ ਵਿੱਚ ਉਪਲਬਧ ਹੋਵੇਗਾ।

  1. True Caller Identification Service: Truecaller ਵਟਸਐਪ ਲਈ ਲਾਂਚ ਕਰੇਗਾ ਇਹ ਨਵਾਂ ਫ਼ੀਚਰ, ਜਾਣੋ ਖ਼ਾਸੀਅਤ
  2. WhatsApp New Feature: ਯੂਜ਼ਰਸ ਲਈ ਹੁਣ ਵਟਸਐਪ ਲੈਕੇ ਆਇਆ ਨਵਾਂ ਪੋਲ ਫੀਚਰ, ਜਾਣੋਂ ਕੀ ਹੈ ਖ਼ਾਸ ?
  3. Twitter ਦੇ ਸਭ ਤੋਂ ਪੁਰਾਣੇ ਗਾਹਕਾਂ ਵਿੱਚੋਂ ਅੱਧੇ ਤੋਂ ਵੱਧ ਬਲੂ ਟਿੱਕ ਲਈ ਨਹੀਂ ਕਰ ਰਹੇ ਭੁਗਤਾਨ

ਮੈਟਾ ਇਕ ਹੋਰ ਫ਼ੀਚਰ 'ਤੇ ਕਰ ਰਿਹਾ ਕੰਮ: ਮੈਟਾ ਇਕ ਹੋਰ ਫ਼ੀਚਰ 'ਤੇ ਕੰਮ ਕਰ ਰਿਹਾ ਹੈ ਜੋ WhatsApp 'ਤੇ iOS ਯੂਜ਼ਰਸ ਲਈ ਪਹਿਲਾਂ ਹੀ ਉਪਲਬਧ ਹੈ। ਦਰਅਸਲ, ਆਈਓਐਸ 'ਤੇ ਮਿਸਡ ਕਾਲਾਂ ਨੂੰ ਕਾਲ ਸੈਕਸ਼ਨ ਵਿੱਚ ਲਾਲ ਰੰਗ ਵਿੱਚ ਦਿਖਾਇਆ ਜਾਂਦਾ ਹੈ, ਜਿਸ ਨਾਲ ਕਾਲਾਂ ਦੀ ਪਛਾਣ ਕਰਨਾ ਆਸਾਨ ਹੋ ਜਾਂਦਾ ਹੈ। ਜਲਦ ਹੀ ਕੰਪਨੀ ਇਸ ਫ਼ੀਚਰ ਨੂੰ ਐਂਡ੍ਰਾਇਡ 'ਤੇ ਵੀ ਲਿਆਉਣ ਜਾ ਰਹੀ ਹੈ।

ਵਟਸਐਪ ਯੂਜ਼ਰਸ ਨੂੰ ਜਲਦ ਹੀ ਇੱਕ ਹੋਰ ਫ਼ੀਚਰ ਮਿਲੇਗਾ: ਵਟਸਐਪ ਯੂਜ਼ਰਸ ਨੂੰ ਜਲਦ ਹੀ ਐਪ 'ਤੇ ਚੈਟ ਲਾਕ ਫੀਚਰ ਵੀ ਮਿਲੇਗਾ। ਜਿਸ ਦੀ ਮਦਦ ਨਾਲ ਯੂਜ਼ਰਸ ਆਪਣੀ ਨਿੱਜੀ ਚੈਟ ਨੂੰ ਲਾਕ ਕਰ ਸਕਣਗੇ। ਯੂਜ਼ਰਸ ਚੈਟ ਨੂੰ ਲਾਕ ਕਰਨ ਲਈ ਪਾਸਕੋਡ ਜਾਂ ਫਿੰਗਰਪ੍ਰਿੰਟ ਦੀ ਵਰਤੋਂ ਕਰ ਸਕਦੇ ਹਨ।

Last Updated : May 9, 2023, 5:19 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.