ETV Bharat / science-and-technology

Vivo Y28 5G ਸਮਾਰਟਫੋਨ ਹੋਇਆ ਲਾਂਚ, ਜਾਣੋ ਕੀਮਤ ਅਤੇ ਫੀਚਰਸ ਬਾਰੇ

Vivo Y28 5G Launch: Vivo ਨੇ ਆਪਣੇ ਗ੍ਰਾਹਕਾਂ ਲਈ Vivo Y28 5G ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤਾ ਗਿਆ ਹੈ।

Vivo Y28 5G Launch
Vivo Y28 5G Launch
author img

By ETV Bharat Punjabi Team

Published : Jan 8, 2024, 4:46 PM IST

ਹੈਦਰਾਬਾਦ: Vivo ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Vivo Y28 5G ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ Vivo Y27 ਦਾ ਅਪਗ੍ਰੇਡ ਵਰਜ਼ਨ ਹੈ। Vivo Y28 5G ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ।

Vivo Y28 5G ਸਮਾਰਟਫੋਨ ਦੇ ਫੀਚਰਸ: Vivo Y28 5G ਸਮਾਰਟਫੋਨ 'ਚ 6.56 ਇੰਚ ਦੀ LCD ਡਿਸਪਲੇ ਦਿੱਤੀ ਗਈ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimensity 6020 SoC ਚਿਪਸੈੱਟ ਦਿੱਤੀ ਜਾਵੇਗੀ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਬੈਕ 'ਚ ਦੋ ਕੈਮਰਾ ਸੈਟਅੱਪ ਮਿਲੇਗਾ, ਜਿਸਦਾ ਪ੍ਰਾਈਮਰੀ ਕੈਮਰਾ 50MP ਦਾ ਹੋਵੇਗਾ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਕੰਪਨੀ ਨੇ ਇਸ ਫੋਨ 'ਚ 8MP ਦਾ ਕੈਮਰਾ ਦਿੱਤਾ ਹੈ। Vivo Y28 5G ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 15 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।।

Vivo Y28 5G ਸਮਾਰਟਫੋਨ ਦੀ ਵਿਕਰੀ: Vivo Y28 5G ਸਮਾਰਟਫੋਨ ਨੂੰ ਵਿਕਰੀ ਲਈ ਉਪਲਬਧ ਕਰਵਾ ਦਿੱਤਾ ਗਿਆ ਹੈ। ਯੂਜ਼ਰਸ ਐਮਾਜ਼ਾਨ, ਰਿਲਾਇੰਸ ਡਿਜੀਟਲ, ਕਰੋਮਾ ਅਤੇ ਜਿਓਮਾਰਟ ਸਮੇਤ ਦੇਸ਼ ਭਰ ਦੇ ਕਈ ਹੋਰ ਰਿਟੇਲ ਆਊਟਲੇਟਾਂ ਤੋਂ ਇਸ ਸਮਾਰਟਫੋਨ ਨੂੰ ਖਰੀਦ ਸਕਦੇ ਹਨ।

Vivo Y28 5G ਸਮਾਰਟਫੋਨ ਦੀ ਕੀਮਤ: Vivo Y28 5G ਸਮਾਰਟਫੋਨ ਦੇ 4GB ਰੈਮ+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 13,999 ਰੁਪਏ, 6GB ਰੈਮ + 128GB ਸਟੋਰੇਜ ਵਾਲੇ ਮਾਡਲ ਦੀ ਕੀਮਤ 15,999 ਰੁਪਏ ਅਤੇ 8GB ਰੈਮ+128GB ਸਟੋਰੇਜ ਦੀ ਕੀਮਤ 16,999 ਰੁਪਏ ਰੱਖੀ ਗਈ ਹੈ।

Motorola Razr 40 Ultra ਦੀ ਪਹਿਲੀ ਸੇਲ: ਇਸ ਤੋਂ ਇਲਾਵਾ, Motorola ਨੇ ਹਾਲ ਹੀ ਵਿੱਚ ਆਪਣੇ ਯੂਜ਼ਰਸ ਲਈ Motorola Razr 40 Ultra ਫੋਨ ਨੂੰ ਨਵੇਂ Peach ਕਲਰ ਆਪਸ਼ਨ 'ਚ ਪੇਸ਼ ਕੀਤਾ ਸੀ। ਹੁਣ ਕੰਪਨੀ ਭਾਰਤੀ ਗ੍ਰਾਹਕਾਂ ਨੂੰ Motorola Razr 40 Ultra ਸਮਾਰਟਫੋਨ ਨੂੰ ਨਵੇਂ ਕਲਰ 'ਚ ਖਰੀਦਣ ਦਾ ਮੌਕਾ ਦੇ ਰਹੀ ਹੈ। ਕੰਪਨੀ ਨੇ Motorola Razr 40 Ultra ਫੋਨ ਦੇ Peach ਕਲਰ ਮਾਡਲ ਦੀ ਪਹਿਲੀ ਸੇਲ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਇਸ ਸਮਾਰਟਫੋਨ ਦੀ ਪਹਿਲੀ ਸੇਲ 12 ਜਨਵਰੀ ਨੂੰ ਸ਼ੁਰੂ ਹੋਣ ਜਾ ਰਹੀ ਹੈ। ਤੁਸੀਂ Motorola Razr 40 Ultra ਸਮਾਰਟਫੋਨ ਨੂੰ ਐਮਾਜ਼ਾਨ ਰਾਹੀ ਖਰੀਦ ਸਕੋਗੇ। ਕੰਪਨੀ ਨੇ ਇੱਕ ਪੋਸਟਰ ਦੇ ਨਾਲ ਫੋਨ ਦੀ ਕੀਮਤ ਨੂੰ ਲੈ ਕੇ ਵੀ ਜਾਣਕਾਰੀ ਸ਼ੇਅਰ ਕਰ ਦਿੱਤੀ ਹੈ। ਇਸ ਫੋਨ ਨੂੰ 8 ਹਜ਼ਾਰ ਰੁਪਏ ਤੋਂ ਘਟ ਕੀਮਤ ਦੀ No-Cost EMI 'ਤੇ ਖਰੀਦਣ ਦਾ ਮੌਕਾ ਮਿਲ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.