ETV Bharat / science-and-technology

Vivo V29e: ਲਾਂਚ ਤੋਂ ਪਹਿਲਾ ਲੀਕ ਹੋਈ Vivo ਦੇ ਸਮਾਰਟਫੋਨ ਦੀ ਕੀਮਤ, ਮਿਲਣਗੇ ਇਹ ਸ਼ਾਨਦਾਰ ਫੀਚਰਸ

author img

By

Published : Aug 18, 2023, 10:15 AM IST

Updated : Aug 18, 2023, 11:09 AM IST

Vivo ਜਲਦ ਹੀ ਭਾਰਤ 'ਚ Vivo V29e ਸਮਾਰਟਫੋਨ ਲਾਂਚ ਕਰੇਗਾ। Vivo ਦਾ ਦਾਅਵਾ ਹੈ ਕਿ ਆਉਣ ਵਾਲੀ ਡਿਵਾਈਸ ਦੀ ਕੀਮਤ 25,000 ਰੁਪਏ ਤੋਂ 30,000 ਰੁਪਏ ਦੇ ਵਿਚਕਾਰ ਹੋਵੇਗੀ। Vivo V29e ਫੋਨ ਫਲਿੱਪਕਾਰਟ 'ਤੇ ਵੇਚਿਆ ਜਾਵੇਗਾ।

Vivo V29e
Vivo V29e

ਹੈਦਰਾਬਾਦ: Vivo ਨੇ ਹਾਲ ਹੀ ਵਿੱਚ ਭਾਰਤ 'ਚ ਇੱਕ ਨਵੇਂ ਸਮਾਰਟਫੋਨ ਦੇ ਲਾਂਚ ਨੂੰ ਟੀਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। Vivo ਜਲਦ ਹੀ ਭਾਰਤ 'ਚ Vivo V29e ਸਮਾਰਟਫੋਨ ਲਾਂਚ ਕਰੇਗਾ। ਇਸ ਤੋਂ ਪਹਿਲਾ MySmartPrice ਨੇ ਇਸਦੀ ਲਾਂਚ ਟਾਈਮਲਾਈਨ ਦਾ ਖੁਲਾਸਾ ਕਰ ਦਿੱਤਾ ਹੈ। ਇੱਕ ਟਿਪਸਟਰ ਨੇ ਸੰਕੇਤ ਦਿੱਤੇ ਹਨ ਕਿ Vivo ਜਲਦ ਹੀ ਭਾਰਤ 'ਚ Vivo V29e ਸਮਾਰਟਫੋਨ ਲਾਂਚ ਕਰ ਸਕਦਾ ਹੈ। Vivo ਦਾ ਦਾਅਵਾ ਹੈ ਕਿ ਆਉਣ ਵਾਲੀ ਡਿਵਾਈਸ ਦੀ ਕੀਮਤ 25,000 ਰੁਪਏ ਤੋਂ 30,000 ਰੁਪਏ ਵਿਚਕਾਰ ਹੋ ਸਕਦੀ ਹੈ। Vivo ਨੇ ਅਧਿਕਾਰਿਤ ਤੌਰ 'ਤੇ ਇਸ ਸਮਾਰਟਫੋਨ ਦੇ ਕੁਝ ਫੀਚਰਸ ਦਾ ਖੁਲਾਸਾ ਵੀ ਕੀਤਾ ਹੈ।

Delight the magic of turning every moment into a captivating Masterpiece with the new vivo V29e 120Hz Curved Display.#vivoV29e #TheMasterpiece #TheDesignMasterpiece #DelightEveryMoment pic.twitter.com/W4G6RRFYS7

— vivo India (@Vivo_India) August 15, 2023

Vivo V29e ਦੇ ਫੀਚਰਸ: ਆਉਣ ਵਾਲੇ ਸਮਾਰਟਫੋਨ ਨੂੰ ਫਲਿੱਪਕਾਰਟ 'ਤੇ ਵੇਚਿਆ ਜਾਵੇਗਾ। ਇਹ ਸਮਾਰਟਫੋਨ 120Hz ਦੀ ਰਿਫ੍ਰੇਸ਼ ਦੇ ਨਾਲ 3D ਸਕ੍ਰੀਨ ਨਾਲ ਲੈਸ ਹੋਵੇਗਾ। ਇਸ ਸਮਾਰਟਫੋਨ ਦੀ ਮੋਟਾਈ 7.5mm ਹੋਵੇਗੀ। ਇਸਦੇ ਨਾਲ ਹੀ ਸਮਾਰਟਫੋਨ 'ਚ ਚਮਕਦਾਰ ਰਿਅਰ ਪੈਨਲ ਹੋਵੇਗਾ। ਇਸ ਸਮਾਰਟਫੋਨ 'ਤੇ ਪਤਲੇ ਬੇਜ਼ਲ ਦੇ ਨਾਲ ਇੱਕ ਪੰਚ-ਹੋਲ ਕੱਟ-ਆਊਟ ਹੋਵੇਗਾ। ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਸਮਾਰਟਫੋਨ 'ਚ ਆਈ ਆਟੋਫਿਕਸ ਦੇ ਨਾਲ 50MP ਦਾ ਸੈਲਫ਼ੀ ਕੈਮਰਾ ਹੋਵੇਗਾ। Vivo ਨੇ ਟੀਜ਼ ਕੀਤਾ ਹੈ ਕਿ Vivo V29e ਵਿੱਚ OIS ਦੇ ਨਾਲ ਪ੍ਰਾਈਮਰੀ 64MP ਦਾ ਕੈਮਰਾ ਹੋਵੇਗਾ। ਇਸ ਸਮਾਰਟਫੋਨ 'ਚ ਪੋਰਟਰੇਟ ਕੈਮਰਾ ਹੋਵੇਗਾ। ਇਸਦੇ ਨਾਲ ਇਸ ਵਿੱਚ LED ਫਲੈਸ਼ ਦੇ ਨਾਲ ਦੋਹਰਾ ਰਿਅਰ ਕੈਮਰਾ ਸੈਟਅੱਪ ਹੋਵੇਗਾ। ਮਿਲੀ ਜਾਣਕਾਰੀ ਅਨੁਸਾਰ Vivo ਸਮਾਰਟਫੋਨ ਨੂੰ 8GB+128GB ਅਤੇ 8GB+256GB ਵਿੱਚ ਲਾਂਚ ਕੀਤਾ ਜਾਵੇਗਾ।

IPhone 15 ਦੀ ਲਾਂਚ ਡੇਟ: ਇਸਦੇ ਨਾਲ ਹੀ Apple IPhone 15 ਅਗਲੇ ਮਹੀਨੇ ਲਾਂਚ ਹੋਣ ਵਾਲਾ ਹੈ। ਐਪਲ ਨੇ ਅਜੇ ਤੱਕ ਕੋਈ ਅਧਿਕਾਰਿਤ ਐਲਾਨ ਨਹੀਂ ਕੀਤਾ ਹੈ। ਪਰ ਕਿਹਾ ਜਾ ਰਿਹਾ ਹੈ ਕਿ IPhone 15 ਸਤੰਬਰ ਦੇ ਦੂਜੇ ਹਫ਼ਤੇ ਲਾਂਚ ਕੀਤਾ ਜਾ ਸਕਦਾ ਹੈ। ਐਪਲ ਦੇ IPhone 15 ਨੂੰ ਭਾਰਤ ਦੇ ਰੈਗੂਲੇਟਰੀ ਡੇਟਾਬੇਸ 'ਚ ਦੇਖਿਆ ਗਿਆ ਹੈ। ਐਪਲ ਨੇ ਆਉਣ ਵਾਲੇ ਆਈਫੋਨ ਦੇ ਅਧਿਕਾਰਿਤ ਲਾਂਚ ਡੇਟ ਦਾ ਅਜੇ ਖੁਲਾਸਾ ਨਹੀਂ ਕੀਤਾ ਹੈ। ਹਾਲਾਂਕਿ ਰਿਪੋਰਟ ਵਿੱਚ ਆਈਫੋਨ 15 ਦੀ ਲਾਂਚਿੰਗ 12 ਜਾਂ 13 ਸਤੰਬਰ ਨੂੰ ਹੋ ਸਕਦੀ ਹੈ। ਇਸ ਇਵੈਂਟ 'ਚ ਐਪਲ ਵਾਚ ਅਤੇ ਏਅਰਪੌਡਜ਼ ਵੀ ਲਾਂਚ ਹੋਣ ਦੀ ਉਮੀਦ ਹੈ। ਆਈਫੋਨ 15 'ਚ ਨਵਾਂ A17 ਬਾਇਓਨਿਕ ਚਿੱਪ ਮਿਲਣ ਦੀ ਉਮੀਦ ਹੈ। ਟਿਪਸਟਰ UnKnown21 ਨੇ ਖੁਲਾਸਾ ਕੀਤਾ ਹੈ ਕਿ IPhone 15 ਵਿੱਚ 6GB ਅਤੇ 8GB ਤੱਕ ਦੀ ਰੈਮ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਪੁਰਾਣੇ ਚਿੱਪ ਦੀ ਤੁਲਨਾ ਵਿੱਚ A17 ਬਾਇਓਨਿਕ SoC ਵਿੱਚ GPU ਨਾਲ ਜੁੜੇ ਸੁਧਾਰ ਕੀਤੇ ਗਏ ਹਨ। ਜੇਕਰ ਇਸਦੀ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਕੁਝ ਲੋਕਾਂ ਦਾ ਕਹਿਣਾ ਹੈ ਕਿ ਆਈਫੋਨ 15 ਦੀ ਕੀਮਤ 1,39,900 ਰੁਪਏ ਹੋ ਸਕਦੀ ਹੈ।

ਹੈਦਰਾਬਾਦ: Vivo ਨੇ ਹਾਲ ਹੀ ਵਿੱਚ ਭਾਰਤ 'ਚ ਇੱਕ ਨਵੇਂ ਸਮਾਰਟਫੋਨ ਦੇ ਲਾਂਚ ਨੂੰ ਟੀਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। Vivo ਜਲਦ ਹੀ ਭਾਰਤ 'ਚ Vivo V29e ਸਮਾਰਟਫੋਨ ਲਾਂਚ ਕਰੇਗਾ। ਇਸ ਤੋਂ ਪਹਿਲਾ MySmartPrice ਨੇ ਇਸਦੀ ਲਾਂਚ ਟਾਈਮਲਾਈਨ ਦਾ ਖੁਲਾਸਾ ਕਰ ਦਿੱਤਾ ਹੈ। ਇੱਕ ਟਿਪਸਟਰ ਨੇ ਸੰਕੇਤ ਦਿੱਤੇ ਹਨ ਕਿ Vivo ਜਲਦ ਹੀ ਭਾਰਤ 'ਚ Vivo V29e ਸਮਾਰਟਫੋਨ ਲਾਂਚ ਕਰ ਸਕਦਾ ਹੈ। Vivo ਦਾ ਦਾਅਵਾ ਹੈ ਕਿ ਆਉਣ ਵਾਲੀ ਡਿਵਾਈਸ ਦੀ ਕੀਮਤ 25,000 ਰੁਪਏ ਤੋਂ 30,000 ਰੁਪਏ ਵਿਚਕਾਰ ਹੋ ਸਕਦੀ ਹੈ। Vivo ਨੇ ਅਧਿਕਾਰਿਤ ਤੌਰ 'ਤੇ ਇਸ ਸਮਾਰਟਫੋਨ ਦੇ ਕੁਝ ਫੀਚਰਸ ਦਾ ਖੁਲਾਸਾ ਵੀ ਕੀਤਾ ਹੈ।

Vivo V29e ਦੇ ਫੀਚਰਸ: ਆਉਣ ਵਾਲੇ ਸਮਾਰਟਫੋਨ ਨੂੰ ਫਲਿੱਪਕਾਰਟ 'ਤੇ ਵੇਚਿਆ ਜਾਵੇਗਾ। ਇਹ ਸਮਾਰਟਫੋਨ 120Hz ਦੀ ਰਿਫ੍ਰੇਸ਼ ਦੇ ਨਾਲ 3D ਸਕ੍ਰੀਨ ਨਾਲ ਲੈਸ ਹੋਵੇਗਾ। ਇਸ ਸਮਾਰਟਫੋਨ ਦੀ ਮੋਟਾਈ 7.5mm ਹੋਵੇਗੀ। ਇਸਦੇ ਨਾਲ ਹੀ ਸਮਾਰਟਫੋਨ 'ਚ ਚਮਕਦਾਰ ਰਿਅਰ ਪੈਨਲ ਹੋਵੇਗਾ। ਇਸ ਸਮਾਰਟਫੋਨ 'ਤੇ ਪਤਲੇ ਬੇਜ਼ਲ ਦੇ ਨਾਲ ਇੱਕ ਪੰਚ-ਹੋਲ ਕੱਟ-ਆਊਟ ਹੋਵੇਗਾ। ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਸਮਾਰਟਫੋਨ 'ਚ ਆਈ ਆਟੋਫਿਕਸ ਦੇ ਨਾਲ 50MP ਦਾ ਸੈਲਫ਼ੀ ਕੈਮਰਾ ਹੋਵੇਗਾ। Vivo ਨੇ ਟੀਜ਼ ਕੀਤਾ ਹੈ ਕਿ Vivo V29e ਵਿੱਚ OIS ਦੇ ਨਾਲ ਪ੍ਰਾਈਮਰੀ 64MP ਦਾ ਕੈਮਰਾ ਹੋਵੇਗਾ। ਇਸ ਸਮਾਰਟਫੋਨ 'ਚ ਪੋਰਟਰੇਟ ਕੈਮਰਾ ਹੋਵੇਗਾ। ਇਸਦੇ ਨਾਲ ਇਸ ਵਿੱਚ LED ਫਲੈਸ਼ ਦੇ ਨਾਲ ਦੋਹਰਾ ਰਿਅਰ ਕੈਮਰਾ ਸੈਟਅੱਪ ਹੋਵੇਗਾ। ਮਿਲੀ ਜਾਣਕਾਰੀ ਅਨੁਸਾਰ Vivo ਸਮਾਰਟਫੋਨ ਨੂੰ 8GB+128GB ਅਤੇ 8GB+256GB ਵਿੱਚ ਲਾਂਚ ਕੀਤਾ ਜਾਵੇਗਾ।

IPhone 15 ਦੀ ਲਾਂਚ ਡੇਟ: ਇਸਦੇ ਨਾਲ ਹੀ Apple IPhone 15 ਅਗਲੇ ਮਹੀਨੇ ਲਾਂਚ ਹੋਣ ਵਾਲਾ ਹੈ। ਐਪਲ ਨੇ ਅਜੇ ਤੱਕ ਕੋਈ ਅਧਿਕਾਰਿਤ ਐਲਾਨ ਨਹੀਂ ਕੀਤਾ ਹੈ। ਪਰ ਕਿਹਾ ਜਾ ਰਿਹਾ ਹੈ ਕਿ IPhone 15 ਸਤੰਬਰ ਦੇ ਦੂਜੇ ਹਫ਼ਤੇ ਲਾਂਚ ਕੀਤਾ ਜਾ ਸਕਦਾ ਹੈ। ਐਪਲ ਦੇ IPhone 15 ਨੂੰ ਭਾਰਤ ਦੇ ਰੈਗੂਲੇਟਰੀ ਡੇਟਾਬੇਸ 'ਚ ਦੇਖਿਆ ਗਿਆ ਹੈ। ਐਪਲ ਨੇ ਆਉਣ ਵਾਲੇ ਆਈਫੋਨ ਦੇ ਅਧਿਕਾਰਿਤ ਲਾਂਚ ਡੇਟ ਦਾ ਅਜੇ ਖੁਲਾਸਾ ਨਹੀਂ ਕੀਤਾ ਹੈ। ਹਾਲਾਂਕਿ ਰਿਪੋਰਟ ਵਿੱਚ ਆਈਫੋਨ 15 ਦੀ ਲਾਂਚਿੰਗ 12 ਜਾਂ 13 ਸਤੰਬਰ ਨੂੰ ਹੋ ਸਕਦੀ ਹੈ। ਇਸ ਇਵੈਂਟ 'ਚ ਐਪਲ ਵਾਚ ਅਤੇ ਏਅਰਪੌਡਜ਼ ਵੀ ਲਾਂਚ ਹੋਣ ਦੀ ਉਮੀਦ ਹੈ। ਆਈਫੋਨ 15 'ਚ ਨਵਾਂ A17 ਬਾਇਓਨਿਕ ਚਿੱਪ ਮਿਲਣ ਦੀ ਉਮੀਦ ਹੈ। ਟਿਪਸਟਰ UnKnown21 ਨੇ ਖੁਲਾਸਾ ਕੀਤਾ ਹੈ ਕਿ IPhone 15 ਵਿੱਚ 6GB ਅਤੇ 8GB ਤੱਕ ਦੀ ਰੈਮ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਪੁਰਾਣੇ ਚਿੱਪ ਦੀ ਤੁਲਨਾ ਵਿੱਚ A17 ਬਾਇਓਨਿਕ SoC ਵਿੱਚ GPU ਨਾਲ ਜੁੜੇ ਸੁਧਾਰ ਕੀਤੇ ਗਏ ਹਨ। ਜੇਕਰ ਇਸਦੀ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਕੁਝ ਲੋਕਾਂ ਦਾ ਕਹਿਣਾ ਹੈ ਕਿ ਆਈਫੋਨ 15 ਦੀ ਕੀਮਤ 1,39,900 ਰੁਪਏ ਹੋ ਸਕਦੀ ਹੈ।

Last Updated : Aug 18, 2023, 11:09 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.