ਨਵੀਂ ਦਿੱਲੀ: NPCI ਨੇ ਯੂਨੀਫਾਈਡ ਪੇਮੈਂਟ ਇੰਟਰਫੇਸ ਯਾਨੀ UPI ਰਾਹੀਂ ਭੁਗਤਾਨ ਕਰਨ ਵਾਲਿਆਂ ਨੂੰ ਵੱਡਾ ਝਟਕਾ ਦਿੱਤਾ ਹੈ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ 24 ਮਾਰਚ, 2023 ਨੂੰ ਇੱਕ ਸਰਕੂਲਰ ਜਾਰੀ ਕੀਤਾ ਸੀ। ਜਿਸ ਦੇ ਅਨੁਸਾਰ, ਨਵੇਂ ਵਿੱਤੀ ਸਾਲ ਦੀ 1 ਅਪ੍ਰੈਲ ਤੋਂ UPI ਰਾਹੀਂ 2,000 ਰੁਪਏ ਤੋਂ ਵੱਧ ਦੇ ਲੈਣ-ਦੇਣ 'ਤੇ 1.1 ਫੀਸਦੀ ਦਾ PPI ਚਾਰਜ ਦੇਣਾ ਹੋਵੇਗਾ।
ਦੁਨੀਆ ਦੇ ਡਿਜੀਟਲ ਹੋਣ ਦੇ ਨਾਲ ਹੁਣ ਜ਼ਿਆਦਾਤਰ ਲੋਕ ਆਨਲਾਈਨ ਭੁਗਤਾਨ ਯਾਨੀ ਮੋਬਾਈਲ ਭੁਗਤਾਨ ਨੂੰ ਮਹੱਤਵ ਦਿੰਦੇ ਹਨ। ਹਰ ਛੋਟੀ-ਵੱਡੀ ਦੁਕਾਨ 'ਤੇ ਇਸ ਦੀ ਮੌਜੂਦਗੀ ਇਸ ਨੂੰ ਹੋਰ ਵੀ ਪ੍ਰਸਿੱਧ ਬਣਾਉਂਦੀ ਹੈ। ਪਰ 1 ਅਪ੍ਰੈਲ ਤੋਂ ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਭੁਗਤਾਨ ਕਰਨ 'ਤੇ ਤੁਹਾਨੂੰ ਆਪਣੀ ਜੇਬ ਹੋਰ ਢਿੱਲੀ ਕਰਨੀ ਪਵੇਗੀ। NPCI ਨੇ ਇੱਕ ਸਰਕੂਲਰ ਜਾਰੀ ਕਰਕੇ UPI ਰਾਹੀਂ 2,000 ਰੁਪਏ ਤੋਂ ਵੱਧ ਦੇ ਲੈਣ-ਦੇਣ 'ਤੇ 1.1% ਪ੍ਰੀਪੇਡ ਭੁਗਤਾਨ ਸਾਧਨ ਭਾਵ PPI ਲਾਗੂ ਕਰਨ ਦਾ ਸੁਝਾਅ ਦਿੱਤਾ ਹੈ। ਮਹੱਤਵਪੂਰਨ ਤੌਰ 'ਤੇ PPI ਵਿੱਚ ਮੋਬਾਈਲ ਵਾਲੇਟ ਜਾਂ ਕਾਰਡ ਰਾਹੀਂ ਲੈਣ-ਦੇਣ ਸ਼ਾਮਲ ਹੁੰਦਾ ਹੈ। ਜਦਕਿ ਲੈਣ-ਦੇਣ ਨੂੰ ਸਵੀਕਾਰ ਕਰਨ, ਪ੍ਰਕਿਰਿਆ ਕਰਨ ਜਾਂ ਮਨਜ਼ੂਰੀ ਦੇਣ ਦੀ ਲਾਗਤ ਨੂੰ ਪੂਰਾ ਕਰਨ ਲਈ ਕਾਰਡ ਭੁਗਤਾਨ ਦੇ ਸਮੇਂ ਇੰਟਰਚੇਂਜ ਲਗਾਇਆ ਜਾਂਦਾ ਹੈ।
ਇੰਟਰਚੇਂਜ ਫੀਸ ਕਿੰਨੀ ਹੋਵੇਗੀ: ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਇੰਟਰਚੇਂਜ NPCI ਦੇ ਸਰਕੂਲਰ ਵਿੱਚ 2,000 ਰੁਪਏ ਤੋਂ ਵੱਧ ਦੇ ਲੈਣ-ਦੇਣ 'ਤੇ ਹੀ ਚਾਰਜ ਕੀਤਾ ਜਾਵੇਗਾ। ਜੋ ਕਿ 2,000 ਰੁਪਏ ਤੋਂ ਉਪਰ ਦੀ ਰਕਮ (ਲੈਣ-ਦੇਣ) ਦਾ ਕੁੱਲ 1.1 ਫੀਸਦੀ ਹੋਵੇਗਾ। ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ NPCI ਨੇ ਵੱਖ-ਵੱਖ ਖੇਤਰਾਂ ਲਈ ਵੱਖ-ਵੱਖ ਇੰਟਰਚੇਂਜ ਫੀਸਾਂ ਨਿਰਧਾਰਤ ਕੀਤੀਆਂ ਹਨ। ਇਹ ਚਾਰਜ ਵਪਾਰੀਆਂ ਨੂੰ Payment ਕਰਨ ਵਾਲੇ ਯੂਜ਼ਰਸ ਨੂੰ ਦੇਣਾ ਪਵੇਗਾ ।
ਕਿਸ ਨੂੰ ਨਹੀਂ ਦੇਣੀ ਪਵੇਗੀ ਇੰਟਰਚੇਂਜ ਫੀਸ: ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਦੇ ਸਰਕੂਲਰ ਦੇ ਅਨੁਸਾਰ, ਬੈਂਕ ਖਾਤਿਆਂ ਅਤੇ PPI ਵਾਲਿਟ ਵਿਚਕਾਰ ਪੀਅਰ-ਟੂ-ਪੀਅਰ (P2P) ਅਤੇ ਪੀਅਰ-ਟੂ-ਪੀਅਰ ਮਰਚੈਂਟ (P2PM) ਲੈਣ-ਦੇਣ ਲਈ ਕੋਈ ਟ੍ਰਾਂਜੈਕਸ਼ਨ ਫੀਸ ਨਹੀਂ ਹੋਵੇਗੀ। ਇਹ ਨਵਾਂ ਨਿਯਮ ਨਵੇਂ ਵਿੱਤੀ ਸਾਲ 1 ਅਪ੍ਰੈਲ ਤੋਂ ਲਾਗੂ ਹੋਵੇਗਾ। ਇਸ ਦੇ ਨਾਲ ਹੀ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) 30 ਸਤੰਬਰ, 2023 ਨੂੰ ਜਾਂ ਇਸ ਤੋਂ ਪਹਿਲਾਂ ਇਸਦੀ ਸਮੀਖਿਆ ਕਰੇਗਾ।
ਇਹ ਵੀ ਪੜ੍ਹੋ:- Twitter Latest News: ਐਲੋਨ ਮਸਕ ਨੇ ਕੀਤਾ ਐਲਾਨ, ਟਵਿੱਟਰ 'ਤੇ ਹੋਣ ਵਾਲੀਆਂ ਚੋਣਾਂ ਲਈ ਨਵੇਂ ਬਦਲਾਅ ਕਰ ਸਕਦੀ ਹੈ ਕੰਪਨੀ