ਹੈਦਰਾਬਾਦ: ਦੇਸ਼ ਭਰ 'ਚ ਕਈ ਯੂਜ਼ਰਸ ਵਟਸਐਪ ਦਾ ਇਸਤੇਮਾਲ ਕਰਦੇ ਹਨ। ਲੋਕਾਂ ਨੂੰ ਧਿਆਨ 'ਚ ਰੱਖਦੇ ਹੋਏ ਕੰਪਨੀ ਵਟਸਐਪ 'ਚ ਨਵੇਂ ਫੀਚਰ ਜੋੜਦੀ ਰਹਿੰਦੀ ਹੈ। ਹੁਣ ਵਟਸਐਪ ਦਾ ਨਵਾਂ ਅਪਡੇਟ Community Groups ਲਈ ਪੇਸ਼ ਹੋ ਰਿਹਾ ਹੈ। ਵਟਸਐਪ Community ਲਈ ਦੋ ਨਵੇਂ ਫੀਚਰਸ ਲਿਆਂਦੇ ਜਾ ਰਹੇ ਹਨ।
-
📝 WhatsApp beta for Android 2.23.24.9: what's new?
— WABetaInfo (@WABetaInfo) November 2, 2023 " class="align-text-top noRightClick twitterSection" data="
WhatsApp is rolling out a feature to pin community group chats, and it’s available to some beta testers!https://t.co/1tzUxUQX8R pic.twitter.com/zJqIxh5XhA
">📝 WhatsApp beta for Android 2.23.24.9: what's new?
— WABetaInfo (@WABetaInfo) November 2, 2023
WhatsApp is rolling out a feature to pin community group chats, and it’s available to some beta testers!https://t.co/1tzUxUQX8R pic.twitter.com/zJqIxh5XhA📝 WhatsApp beta for Android 2.23.24.9: what's new?
— WABetaInfo (@WABetaInfo) November 2, 2023
WhatsApp is rolling out a feature to pin community group chats, and it’s available to some beta testers!https://t.co/1tzUxUQX8R pic.twitter.com/zJqIxh5XhA
Community Groups 'ਚ ਆ ਰਹੇ ਨੇ ਦੋ ਨਵੇਂ ਫੀਚਰਸ: Wabetainfo ਦੀ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ, ਵਟਸਐਪ ਦੀ ਨਾਰਮਲ ਚੈਟ ਦੀ ਤਰ੍ਹਾਂ ਹੁਣ Community ਗਰੁੱਪਸ ਚੈਟ ਨੂੰ ਵੀ archive ਫੋਲਡਰ 'ਚ ਰੱਖਿਆ ਜਾ ਸਕੇਗਾ। ਇਸਦੇ ਨਾਲ ਹੀ Community Groups ਚੈਟ ਨੂੰ ਪਿਨ ਕਰਨ ਦਾ ਆਪਸ਼ਨ ਵੀ ਮਿਲੇਗਾ।
ਵਟਸਐਪ Community ਗਰੁੱਪ ਚੈਟ ਨੂੰ ਕਰ ਸਕੋਗੇ Archive: ਵਟਸਐਪ Community ਗਰੁੱਪ ਲਈ Archive ਫਾਲਡਰ ਲੈ ਕੇ ਆ ਰਿਹਾ ਹੈ। ਕਈ ਵਾਰ ਵਟਸਐਪ ਯੂਜ਼ਰਸ ਨੂੰ ਕੁਝ ਚੈਟਾਂ ਹਾਈਡ ਕਰਨ ਜਾਂ ਕਿਸੇ ਚੈਟ ਨੂੰ ਹੋਰਨਾਂ ਚੈਟਾਂ ਤੋਂ ਅਲੱਗ ਰੱਖਣਾ ਹੁੰਦਾ ਹੈ। ਇਸ ਕਰਕੇ ਯੂਜ਼ਰਸ ਲਈ Archive ਫਾਲਡਰ ਪੇਸ਼ ਕੀਤਾ ਜਾ ਰਿਹਾ ਹੈ। ਇਸ ਰਾਹੀ ਯੂਜ਼ਰਸ ਆਪਣੀਆਂ ਚੈਟਾਂ ਨੂੰ ਹਾਈਡ ਕਰ ਸਕਦੇ ਹਨ ਅਤੇ ਕਿਸੇ ਚੈਟ ਨੂੰ ਹੋਰਨਾਂ ਚੈਟਾਂ ਤੋਂ ਅਲੱਗ ਵੀ ਰੱਖ ਸਕਦੇ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਰਤਮਾਨ 'ਚ Archive ਫਾਲਡਰ ਸਿਰਫ਼ ਨਾਰਮਲ ਚੈਟ ਕਰਨ ਵਾਲੇ ਯੂਜ਼ਰਸ ਨੂੰ ਮਿਲਦਾ ਹੈ, ਪਰ ਹੁਣ Community ਗਰੁੱਪ ਚੈਟ ਨੂੰ ਵੀ Archive ਫਾਲਡਰ 'ਚ ਰੱਖਿਆ ਜਾ ਸਕੇਗਾ।
ਵਟਸਐਪ Community ਗਰੁੱਪ ਚੈਟ ਨੂੰ ਕਰ ਸਕੋਗੇ ਪਿਨ: ਵਟਸਐਪ ਯੂਜ਼ਰਸ ਨੂੰ ਕਿਸੇ ਖਾਸ ਚੈਟ ਨੂੰ ਪਿਨ ਕਰਨ ਦਾ ਆਪਸ਼ਨ ਵੀ ਮਿਲਦਾ ਹੈ। ਇਸ ਰਾਹੀ ਯੂਜ਼ਰਸ ਖਾਸ ਚੈਟ ਨੂੰ ਸਭ ਤੋਂ ਉੱਪਰ ਰੱਖ ਸਕਦੇ ਹਨ। ਇਸ ਫੀਚਰ ਦੀ ਮਦਦ ਨਾਲ ਪਿਨ ਕੀਤੀ ਚੈਟ ਵਟਸਐਪ 'ਤੇ ਹਮੇਸ਼ਾ ਸਭ ਤੋਂ ਉਪਰ ਨਜ਼ਰ ਆਉਦੀ ਹੈ। ਹੁਣ ਇਹ ਫੀਚਰ Community ਗਰੁੱਪ 'ਚ ਵੀ ਮਿਲੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਟਸਐਪ Community ਗਰੁੱਪ 'ਚ ਅਜੇ ਤੱਕ ਇਨ੍ਹਾਂ ਦੋਨੋ ਫੀਚਰਸ ਦੀ ਸੁਵਿਧਾ ਨਹੀਂ ਮਿਲਦੀ ਸੀ, ਹੁਣ ਕੰਪਨੀ Community ਗਰੁੱਪ ਲਈ ਇਹ ਦੋ ਨਵੇਂ ਫੀਚਰਸ ਲਿਆਉਣ 'ਤੇ ਕੰਮ ਕਰ ਰਹੀ ਹੈ। ਫਿਲਹਾਲ ਚੈਟ ਨੂੰ ਪਿਨ ਕਰਨ ਅਤੇ Archive ਕਰਨ ਦੀ ਸੁਵਿਧਾ ਐਂਡਰਾਈਡ ਬੀਟਾ ਯੂਜ਼ਰਸ ਲਈ ਪੇਸ਼ ਹੋਈ ਹੈ।
- WhatsApp ਕਰ ਰਿਹਾ 'Alternate profile' ਫੀਚਰ 'ਤੇ ਕੰਮ, ਹੋਰ ਪ੍ਰੋਫਾਈਲ ਬਣਾ ਕੇ ਅਣਜਾਣ ਲੋਕਾਂ ਨਾਲ ਕਰ ਸਕੋਗੇ ਗੱਲਬਾਤ
- WhatsApp ਯੂਜ਼ਰਸ ਨੂੰ ਜਲਦ ਮਿਲੇਗਾ 'Video Skip' ਫੀਚਰ, ਲੰਬੇ ਸਮੇਂ ਦੇ ਵੀਡੀਓ ਦੇਖਣ 'ਚ ਹੋਵੇਗੀ ਆਸਾਨੀ
- WhatsApp Group Calling: ਹੁਣ ਵਟਸਐਪ 'ਤੇ 31 ਲੋਕਾਂ ਨਾਲ ਕਰ ਸਕੋਗੇ ਗਰੁੱਪ ਵੀਡੀਓ ਕਾਲ, ਜਾਣੋ ਕਿਵੇਂ ਕਰਨੀ ਹੈ ਇਸ ਫੀਚਰ ਦੀ ਵਰਤੋ
ਇਹ ਯੂਜ਼ਰਸ ਕਰ ਸਕਦੇ ਨੇ ਵਟਸਐਪ ਦੇ ਇਨ੍ਹਾਂ ਫੀਚਰਸ ਦੀ ਵਰਤੋ: ਬੀਟਾ ਯੂਜ਼ਰਸ ਵਟਸਐਪ ਦੇ 2.23.24.8 ਅਪਡੇਟ ਦੇ ਨਾਲ Archive ਫਾਲਡਰ ਦਾ ਇਸਤੇਮਾਲ ਕਰ ਸਕਦੇ ਹਨ। ਇਸਦੇ ਨਾਲ ਹੀ ਬੀਟਾ ਯੂਜ਼ਰਸ ਵਟਸਐਪ ਦੇ 2.23.24.9 ਅਪਡੇਟ ਦੇ ਨਾਲ ਪਿਨ ਚੈਟ ਫੀਚਰ ਦੀ ਵਰਤੋ ਕਰ ਸਕਦੇ ਹਨ। ਆਉਣ ਵਾਲੇ ਦਿਨਾਂ 'ਚ ਹੋਰਨਾਂ ਯੂਜ਼ਰਸ ਲਈ ਵੀ ਇਹ ਦੋ ਨਵੇਂ ਫੀਚਰਸ ਪੇਸ਼ ਕੀਤੇ ਜਾ ਸਕਦੇ ਹਨ।