ਹੈਦਰਾਬਾਦ: ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਜਦੋਂ ਤੋਂ ਥ੍ਰੈਡਸ ਐਪ ਲਾਂਚ ਕੀਤਾ ਹੈ ਉਦੋਂ ਤੋਂ ਲਗਾਤਾਰ ਐਲੋਨ ਮਸਕ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਐਲੋਨ ਮਸਕ ਅਤੇ ਮਾਰਕ ਜ਼ੁਕਰਬਰਗ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ Memes ਵੀ ਵਾਇਰਲ ਹੋ ਰਹੇ ਹਨ। ਇਸ ਦੌਰਾਨ ਐਲੋਨ ਮਸਕ ਨੇ ਮਾਰਕ ਜ਼ੁਕਰਬਰਗ 'ਤੇ ਜੁਬਾਨੀ ਵਾਰ ਕੀਤਾ ਹੈ ਅਤੇ ਇੱਕ ਟਵੀਟ ਕਰ ਉਨ੍ਹਾਂ ਨੂੰ ਲਾਪਰਵਾਹ ਦੱਸਿਆ ਹੈ।
-
It has now been 6 days since the CEO of that other app has made a post. Did he give up on it already? pic.twitter.com/JIX07l5kD7
— greg (@greg16676935420) July 16, 2023 " class="align-text-top noRightClick twitterSection" data="
">It has now been 6 days since the CEO of that other app has made a post. Did he give up on it already? pic.twitter.com/JIX07l5kD7
— greg (@greg16676935420) July 16, 2023It has now been 6 days since the CEO of that other app has made a post. Did he give up on it already? pic.twitter.com/JIX07l5kD7
— greg (@greg16676935420) July 16, 2023
ਐਲੋਨ ਮਸਕ ਨੇ ਮਾਰਕ ਜ਼ੁਕਰਬਰਗ ਨੂੰ ਦੱਸਿਆ ਲਾਪਰਵਾਹ: ਦਰਅਸਲ, ਇੱਕ ਟਵਿੱਟਰ ਯੂਜ਼ਰ ਨੇ ਥ੍ਰੈਡਸ ਐਪ ਤੋਂ ਮਾਰਕ ਜ਼ੁਕਰਬਰਗ ਦੇ ਆਖਰੀ ਪੋਸਟ ਦਾ ਸਕ੍ਰੀਨਸ਼ਾਟ ਲੈਂਦੇ ਹੋਏ ਟਵਿੱਟਰ 'ਤੇ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ ਕਿ ਮਾਰਕ ਜ਼ੁਕਰਬਰਗ ਦਾ ਆਖਰੀ ਪੋਸਟ 6 ਦਿਨ ਪਹਿਲਾ ਦਾ ਸੀ। ਕੀ ਉਹ ਟਵਿੱਟਰ ਤੋਂ ਹਾਰ ਗਏ ਹਨ? ਇਸ ਟਵੀਟ ਦਾ ਜਵਾਬ ਦਿੰਦੇ ਹੋਏ ਐਲੋਨ ਮਸਕ ਨੇ ਲਿਖਿਆ ਕਿ ਅਜਿਹਾ ਲੱਗਦਾ ਹੈ ਕਿ ਜਿਵੇਂ ਮਾਰਕ ਜ਼ੁਕਰਬਰਗ ਨੂੰ ਆਪਣੇ ਨਵੇਂ ਪ੍ਰੋਡਕਟ ਦੀ ਕੋਈ ਚਿੰਤਾ ਨਹੀਂ ਅਤੇ ਉਹ ਲਾਪਰਵਾਹ ਹਨ।
-
The good ending ❤️ pic.twitter.com/smQjNTzc45
— Sir Doge of the Coin ⚔️ (@dogeofficialceo) July 14, 2023 " class="align-text-top noRightClick twitterSection" data="
">The good ending ❤️ pic.twitter.com/smQjNTzc45
— Sir Doge of the Coin ⚔️ (@dogeofficialceo) July 14, 2023The good ending ❤️ pic.twitter.com/smQjNTzc45
— Sir Doge of the Coin ⚔️ (@dogeofficialceo) July 14, 2023
ਸੋਸ਼ਲ ਮੀਡੀਆ 'ਤੇ Memes ਹੋ ਰਹੇ ਵਾਇਰਲ: ਇੱਕ ਪਾਸੇ ਜਿੱਥੇ ਮਸਕ ਅਤੇ ਮਾਰਕ ਜ਼ੁਕਰਬਰਗ ਵਿੱਚ ਜੁਬਾਨੀ ਲੜ੍ਹਾਈ ਚੱਲ ਰਹੀ ਹੈ, ਤਾਂ ਦੂਜੇ ਪਾਸੇ AI ਵਰਲਡ ਵਿੱਚ ਮਾਰਕ ਜ਼ੁਕਰਬਰਗ ਅਤੇ ਮਸਕ ਦੀਆਂ AI ਦੁਆਰਾ ਬਣਾਈਆ ਗਈਆ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਅਤੇ ਤਸਵੀਰਾਂ ਵਿੱਚ ਮਾਰਕ ਜ਼ੁਕਰਬਰਗ ਅਤੇ ਐਲੋਨ ਮਸਕ ਸਮੁੰਦਰ 'ਤੇ ਸੈਰ ਕਰਦੇ ਹੋਏ ਨਜ਼ਰ ਆ ਰਹੇ ਹਨ। ਐਲੋਨ ਮਸਨ ਨੇ ਵੀ ਇਸ ਵਾਇਰਲ ਹੋ ਰਹੀਆਂ ਤਸਵੀਰਾਂ 'ਤੇ ਹਾਸੇ ਵਾਲੇ ਇਮੋਜੀ ਦੇ ਨਾਲ ਆਪਣੀ ਪ੍ਰਤਿਕੀਰਿਆ ਦਿੱਤੀ ਹੈ।
ਥ੍ਰੈਡਸ ਐਪ ਦੇ ਆਉਣ ਤੋਂ ਬਾਅਦ ਟਵਿੱਟਰ ਨੂੰ ਹੋਇਆ ਨੁਕਸਾਨ: ਕੁਝ ਸਮੇ ਪਹਿਲਾ ਇੰਸਟਾਗ੍ਰਾਮ ਦੇ ਹੈੱਡ ਨੇ ਕਿਹਾ ਸੀ ਕਿ ਥ੍ਰੈਡਸ ਐਪ ਟਵਿੱਟਰ ਦਾ ਮੁਕਾਬਲਾ ਨਹੀ ਕਰ ਰਹੀ ਹੈ। ਇਸ ਵਿੱਚ ਹਾਰਡ ਖ਼ਬਰਾਂ ਅਤੇ ਰਾਜਨੀਤੀ ਦੀਆਂ ਖ਼ਬਰਾਂ ਨਹੀਂ ਆਉਣਗੀਆਂ ਅਤੇ ਕੰਪਨੀ ਇਨ੍ਹਾਂ ਨੂੰ ਪ੍ਰੋਮੋਟ ਨਹੀਂ ਕਰੇਗੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਥ੍ਰੈਡਸ ਐਪ ਨੂੰ 5 ਜੁਲਾਈ ਨੂੰ ਕੰਪਨੀ ਨੇ 100 ਤੋਂ ਜ਼ਿਆਦਾ ਦੇਸ਼ਾਂ ਵਿੱਚ ਲਾਂਚ ਕੀਤਾ ਸੀ। ਇਸ ਐਪ ਨੇ 5 ਦਿਨਾਂ ਵਿੱਚ 100 ਮਿਲੀਅਨ ਦਾ ਯੂਜ਼ਰਬੇਸ ਹਾਸਲ ਕਰ ਇੱਕ ਨਵਾਂ ਰਿਕਾਰਡ ਬਣਾਇਆ ਹੈ। ਫਿਲਹਾਲ 150 ਮਿਲੀਅਨ ਤੋਂ ਜ਼ਿਆਦਾ ਲੋਕ ਥ੍ਰੈਡਸ ਐਪ ਦਾ ਇਸਤੇਮਾਲ ਕਰ ਰਹੇ ਹਨ। ਇੱਕ ਪਾਸੇ ਥ੍ਰੈਡਸ ਐਪ ਦਾ ਯੂਜ਼ਰਬੇਸ ਲਗਾਤਾਰ ਵਧ ਰਿਹਾ ਹੈ, ਤਾਂ ਦੂਜੇ ਪਾਸੇ ਟਵਿੱਟਰ ਦਾ ਨੁਕਸਾਨ ਵੀ ਵਧਦਾ ਜਾ ਰਿਹਾ ਹੈ।