ਹੈਦਰਾਬਾਦ: ਮਾਈਕ੍ਰੋਬਲਾਗਿੰਗ ਵੈੱਬਸਾਈਟ ਟਵਿਟਰ ਦੀ ਵਰਤੋਂ ਕਰਨ ਵਾਲੇ ਯੂਜ਼ਰਸ ਲਈ ਇਕ ਨਵਾਂ ਫੀਚਰ ਪੇਸ਼ ਕੀਤਾ ਗਿਆ ਹੈ। ਟਵਿਟਰ ਯੂਜ਼ਰਸ ਹੁਣ ਮੈਟਾ ਦੇ ਮਸ਼ਹੂਰ ਪਲੇਟਫਾਰਮ ਇੰਸਟਾਗ੍ਰਾਮ ਦੇ ਫੀਚਰ ਦੀ ਵਰਤੋਂ ਕਰ ਸਕਣਗੇ। ਦਰਅਸਲ ਐਲੋਨ ਮਸਕ ਨੇ ਟਵਿਟਰ ਯੂਜ਼ਰਸ ਲਈ ਹਾਈਲਾਈਟਸ ਫੀਚਰ ਪੇਸ਼ ਕੀਤਾ ਹੈ। ਇੱਕ ਟਵਿਟਰ ਯੂਜ਼ਰ DogeDesigner ਨੇ ਇਸ ਨਵੇਂ ਫੀਚਰ ਬਾਰੇ ਜਾਣਕਾਰੀ ਦਿੱਤੀ ਸੀ। ਹਾਲਾਂਕਿ ਕੁਝ ਸਮੇਂ ਬਾਅਦ ਐਲੋਨ ਮਸਕ ਨੇ ਵੀ ਇਸ ਟਵੀਟ ਨੂੰ ਰੀਟਵੀਟ ਕੀਤਾ ਹੈ। ਯਾਨੀ ਨਵੇਂ ਫੀਚਰ ਦੇ ਆਉਣ ਦੀ ਪੁਸ਼ਟੀ ਟਵਿਟਰ ਨੇ ਵੀ ਕਰ ਦਿੱਤੀ ਹੈ।
-
“Highlights Tab” is now live on Twitter. You can now showcase your favorite tweets on your profile. pic.twitter.com/nPz7DfNeIZ
— DogeDesigner (@cb_doge) June 18, 2023 " class="align-text-top noRightClick twitterSection" data="
">“Highlights Tab” is now live on Twitter. You can now showcase your favorite tweets on your profile. pic.twitter.com/nPz7DfNeIZ
— DogeDesigner (@cb_doge) June 18, 2023“Highlights Tab” is now live on Twitter. You can now showcase your favorite tweets on your profile. pic.twitter.com/nPz7DfNeIZ
— DogeDesigner (@cb_doge) June 18, 2023
ਟਵਿੱਟਰ ਦਾ ਹਾਈਲਾਈਟਸ ਫੀਚਰ: ਟਵਿੱਟਰ ਦਾ ਨਵਾਂ ਫੀਚਰ ਯੂਜ਼ਰਸ ਲਈ ਆਪਣੇ ਪਸੰਦੀਦਾ ਟਵੀਟਸ ਨੂੰ ਦਿਖਾਉਣ ਦੀ ਸੁਵਿਧਾ ਦੇ ਨਾਲ ਲਿਆਂਦਾ ਗਿਆ ਹੈ। ਟਵਿੱਟਰ ਯੂਜ਼ਰਸ ਹਾਈਲਾਈਟਸ ਫੀਚਰ ਦੀ ਮਦਦ ਨਾਲ ਆਪਣੇ ਪਸੰਦੀਦਾ ਟਵੀਟਸ ਨੂੰ ਵੱਖਰੇ ਟੈਬ 'ਚ ਡਿਸਪਲੇ ਕਰ ਸਕਣਗੇ। ਅਸਲ 'ਚ ਇਹ ਫੀਚਰ ਇੰਸਟਾਗ੍ਰਾਮ 'ਤੇ ਹਾਈਲਾਈਟਸ 'ਚ ਸਟੋਰੀ ਜੋੜਨ ਵਰਗਾ ਹੈ।
- WhatsApp New Update: ਵਟਸਐਪ ਨੇ ਮੀਡੀਆ ਫਾਇਲ ਭੇਜਣ ਦਾ ਬਦਲਿਆ ਅੰਦਾਜ਼, ਫਿਲਹਾਲ ਇਹ ਫੀਚਰ ਇਨ੍ਹਾਂ ਯੂਜ਼ਰਸ ਲਈ ਉਪਲਬਧ
- Apple iPhone 16: Wi-Fi 7 ਵਿੱਚ ਅਪਗ੍ਰੇਡ ਕੀਤਾ ਜਾਵੇਗਾ Apple iPhone 16
- Beware of BGMI: ਇਸ ਗੇਮ ਨਾਲ ਖਰਾਬ ਹੋ ਸਕਦੀ ਤੁਹਾਡੀ ਮਾਨਸਿਕ ਸਿਹਤ, ਸਰਕਾਰ ਵੀ ਹੈ ਚੌਕਸ
ਇਸ ਤਰ੍ਹਾਂ ਕੀਤੀ ਜਾ ਸਕਦੀ ਟਵਿੱਟਰ ਹਾਈਲਾਈਟਸ ਫੀਚਰ ਦੀ ਵਰਤੋ:
- ਫੀਚਰ ਦੀ ਵਰਤੋਂ ਕਰਨ ਲਈ ਪਹਿਲਾਂ ਤੁਹਾਨੂੰ ਉਨ੍ਹਾਂ ਟਵੀਟਸ ਨੂੰ ਲੱਭਣਾ ਹੋਵੇਗਾ ਜਿਨ੍ਹਾਂ ਨੂੰ ਤੁਸੀਂ ਹਾਈਲਾਈਟ ਕਰਨਾ ਚਾਹੁੰਦੇ ਹੋ।
- ਟਵੀਟ ਦੇ ਉੱਪਰ ਸੱਜੇ ਕੋਨੇ 'ਤੇ ਤਿੰਨ ਬਿੰਦੀਆਂ 'ਤੇ ਕਲਿੱਕ ਕਰੋ।
- ਜਿਵੇਂ ਹੀ ਤੁਸੀਂ ਵਿਕਲਪ 'ਤੇ ਕਲਿੱਕ ਕਰੋਗੇ, ਇੱਕ ਮੀਨੂ ਵਿਕਲਪ ਦਿਖਾਈ ਦੇਵੇਗਾ।
- ਇਸ ਆਪਸ਼ਨ ਵਿੱਚੋਂ ਹਾਈਲਾਈਟਸ ਵਿੱਚ ਜੋੜੋ/ਹਟਾਓ ਨੂੰ ਚੁਣਨਾ ਹੋਵੇਗਾ।
- ਐਡਿਟ ਕਰਨ ਤੋਂ ਇਲਾਵਾ ਯੂਜ਼ਰਸ ਆਪਣੇ ਟਵਿੱਟਰ ਪ੍ਰੋਫਾਈਲ ਦੇ ਨਾਲ-ਨਾਲ ਆਪਣੇ ਪਸੰਦੀਦਾ ਟਵੀਟ ਨੂੰ ਹਾਈਲਾਈਟ ਕਰਨ ਦੇ ਯੋਗ ਹੋਣਗੇ।
ਇਨ੍ਹਾਂ ਯੂਜ਼ਰਸ ਲਈ ਪੇਸ਼ ਕੀਤਾ ਗਿਆ ਇਹ ਫੀਚਰ: ਟਵਿੱਟਰ 'ਤੇ ਯੂਜ਼ਰਸ ਨੂੰ ਹੁਣ ਟਵਿਟਰ ਬਲੂ ਯਾਨੀ ਪੇਡ ਸਬਸਕ੍ਰਿਪਸ਼ਨ ਦਾ ਵਿਕਲਪ ਵੀ ਮਿਲਦਾ ਹੈ। ਅਜਿਹੇ 'ਚ ਟਵਿਟਰ 'ਚ ਪੇਸ਼ ਕੀਤਾ ਗਿਆ ਨਵਾਂ ਹਾਈਲਾਈਟਸ ਫੀਚਰ ਸਿਰਫ ਟਵਿਟਰ ਦੇ ਪੇਡ ਸਬਸਕ੍ਰਾਈਬਰਸ ਲਈ ਲਿਆਂਦਾ ਗਿਆ ਹੈ। ਟਵਿੱਟਰ ਦੀ ਮੁਫਤ ਵਰਤੋਂ ਕਰਨ ਵਾਲੇ ਯੂਜ਼ਰਸ ਇਸ ਫੀਚਰ ਦੀ ਵਰਤੋਂ ਨਹੀਂ ਕਰ ਸਕਣਗੇ।