ਹੈਦਰਾਬਾਦ: ਮੈਟਾ ਥ੍ਰੈਡਸ ਨੇ ਪ੍ਰਸਿੱਧ ਮਾਈਕ੍ਰੋਬਲਾਗਿੰਗ ਪਲੇਟਫਾਰਮ ਟਵਿੱਟਰ ਦੇ ਵਿਰੋਧੀ ਵਜੋਂ ਆਪਣੀ ਐਂਟਰੀ ਕੀਤੀ ਹੈ। ਲਾਂਚ ਦੇ ਬਾਅਦ ਤੋਂ ਹੀ ਯੂਜ਼ਰਸ 'ਚ ਐਪ ਨੂੰ ਲੈ ਕੇ ਵੱਖਰਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। 6 ਜੁਲਾਈ ਨੂੰ ਲਾਂਚ ਹੋਏ ਇਸ ਐਪ 'ਤੇ ਯੂਜ਼ਰਸ ਦੀ ਗਿਣਤੀ 10 ਕਰੋੜ ਦੇ ਅੰਕੜੇ ਨੂੰ ਛੂਹਣ ਜਾ ਰਹੀ ਹੈ। ਯੂਜ਼ਰਸ ਥ੍ਰੈਡਸ ਦੇ ਫੀਚਰਸ 'ਚ ਵੀ ਦਿਲਚਸਪੀ ਲੈ ਰਹੇ ਹਨ। ਇੰਸਟਾਗ੍ਰਾਮ ਹੈੱਡ ਐਡਮ ਮੋਸੇਰੀ ਨੇ ਥ੍ਰੈਡਸ 'ਤੇ ਪੋਸਟਾਂ ਨੂੰ ਡਿਲੀਟ ਕਰਨ ਬਾਰੇ ਇਕ ਅਹਿਮ ਜਾਣਕਾਰੀ ਦਿੱਤੀ ਹੈ।
-
#Meta's #Twitter rival, #Threads, will now feature an option to auto-delete posts after a few months of posting them. pic.twitter.com/wuQAtqPAJh
— IANS (@ians_india) July 10, 2023 " class="align-text-top noRightClick twitterSection" data="
">#Meta's #Twitter rival, #Threads, will now feature an option to auto-delete posts after a few months of posting them. pic.twitter.com/wuQAtqPAJh
— IANS (@ians_india) July 10, 2023#Meta's #Twitter rival, #Threads, will now feature an option to auto-delete posts after a few months of posting them. pic.twitter.com/wuQAtqPAJh
— IANS (@ians_india) July 10, 2023
ਥ੍ਰੈਡਸ ਐਪ 'ਚ ਆਵੇਗਾ ਇਹ ਨਵਾਂ ਫੀਚਰ: ਨਿਊਜ਼ ਏਜੰਸੀ IANS ਦੀ ਇੱਕ ਰਿਪੋਰਟ ਵਿੱਚ ਥ੍ਰੈਡਸ ਦੇ ਨਵੇਂ ਫੀਚਰ ਬਾਰੇ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟਾਂ ਦੀ ਮੰਨੀਏ ਤਾਂ ਇੰਸਟਾਗ੍ਰਾਮ ਦੇ ਮੁਖੀ ਐਡਮ ਮੋਸੇਰੀ ਨੇ ਥ੍ਰੈਡਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਯੂਜ਼ਰਸ ਨੂੰ ਪਲੇਟਫਾਰਮ 'ਤੇ ਪੋਸਟਾਂ ਨੂੰ ਡਿਲੀਟ ਕਰਨ ਦਾ ਵਿਕਲਪ ਦਿੱਤਾ ਜਾਵੇਗਾ। ਇਸ ਵਿਕਲਪ ਦੇ ਨਾਲ ਯੂਜ਼ਰਸ ਦੀਆਂ ਪੋਸਟਾਂ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਆਪਣੇ ਆਪ ਡਿਲੀਟ ਹੋ ਜਾਣਗੀਆਂ। ਐਡਮ ਮੋਸੇਰੀ ਦਾ ਕਹਿਣਾ ਹੈ ਕਿ ਪਹਿਲਾਂ ਇਸ ਫੀਚਰ ਨੂੰ 30 ਦਿਨਾਂ ਦੇ ਨਿਸ਼ਚਿਤ ਸਮੇਂ ਨਾਲ ਲਿਆਉਣ ਦਾ ਵਿਚਾਰ ਸੀ। ਹਾਲਾਂਕਿ, ਯੂਜ਼ਰਸ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੀਚਰ ਹੁਣ 90 ਦਿਨਾਂ ਦੇ ਨਿਰਧਾਰਤ ਸਮੇਂ ਦੇ ਨਾਲ ਲਿਆਂਦਾ ਜਾ ਰਿਹਾ ਹੈ।
- Oppo ਅੱਜ ਲਾਂਚ ਕਰੇਗਾ ਤਿਨ ਨਵੇਂ ਸਮਾਰਟਫ਼ੋਨ, ਮਿਲਣਗੇ ਇਹ ਸ਼ਾਨਦਾਰ ਫੀਚਰਸ
- Instagram New Feature: ਇੰਸਟਾਗ੍ਰਾਮ ਕਰ ਰਿਹਾ ਲਾਈਵ ਐਕਟੀਵਿਟੀ ਫੀਚਰ 'ਤੇ ਕੰਮ, ਮਿਲੇਗਾ ਇਹ ਫਾਇਦਾ
- Threads: ਮੈਟਾ ਜਲਦ ਹੀ ਲਾਂਚ ਕਰੇਗਾ ਥ੍ਰੈਡਸ ਯੂਜ਼ਰਸ ਲਈ ਇਹ ਸੁਵਿਧਾ, ਬਿਨਾਂ ਇੰਸਟਾਗ੍ਰਾਮ ਅਕਾਊਟ ਡਿਲੀਟ ਕੀਤੇ ਕਰ ਸਕੋਗੇ ਥ੍ਰੈਡਸ ਅਕਾਊਂਟ ਨੂੰ ਡਿਲੀਟ
ਇਹ ਯੂਜ਼ਰਸ ਕਰ ਸਕਦੇ ਥ੍ਰੈਡਸ ਐਪ ਦੀ ਵਰਤੋ: ਥ੍ਰੈਡਸ ਮੈਟਾ ਦੀ ਨਵੀਂ ਲਾਂਚ ਹੋਈ ਐਪ ਹੈ। ਇਹ ਐਪ ਟਵਿੱਟਰ ਵਰਗੀ ਹੈ। ਇੱਥੇ ਯੂਜ਼ਰਸ ਨੂੰ ਪੋਸਟ ਲਿਖਣ ਦੀ ਸਹੂਲਤ ਮਿਲ ਰਹੀ ਹੈ। ਇਸ ਐਪ ਨੂੰ ਐਂਡ੍ਰਾਇਡ ਅਤੇ ਆਈਓਐਸ ਯੂਜ਼ਰਸ ਲਈ ਲਿਆਂਦਾ ਗਿਆ ਹੈ। ਇਸ ਐਪ ਨੂੰ ਫਿਲਹਾਲ ਐਪਲ ਦੇ ਐਪ ਸਟੋਰ 'ਤੇ ਟਾਪ ਫ੍ਰੀ ਐਪਸ ਦੀ ਲਿਸਟ 'ਚ ਦੇਖਿਆ ਜਾ ਰਿਹਾ ਹੈ। ਐਪ ਐਂਡ੍ਰਾਇਡ ਯੂਜ਼ਰਸ ਲਈ ਪਲੇ ਸਟੋਰ 'ਤੇ ਉਪਲਬਧ ਹੈ। ਇੰਸਟਾਗ੍ਰਾਮ ਯੂਜ਼ਰਸ ਐਪ ਦੀ ਵਰਤੋਂ ਕਰ ਸਕਦੇ ਹਨ। ਇਹ ਐਪ 100 ਤੋਂ ਵੱਧ ਦੇਸ਼ਾਂ ਵਿੱਚ ਰਹਿਣ ਵਾਲੇ ਯੂਜ਼ਰਸ ਲਈ ਲਾਂਚ ਕੀਤੀ ਗਈ ਹੈ। ਇਸ ਐਪ ਨੇ 97 ਮਿਲੀਅਨ ਯੂਜ਼ਰਸ ਦਾ ਅੰਕੜਾ ਪਾਰ ਕਰ ਲਿਆ ਹੈ।