ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਵਟਸਐਪ 'ਚ ਤੁਹਾਨੂੰ ਜਲਦ ਹੀ ਚੈਟ ਪੇਜ 'ਤੇ ਇੱਕ ਨਵਾਂ ਬਦਲਾਅ ਨਜ਼ਰ ਆਵੇਗਾ। ਵਟਸਐਪ ਦੇ ਚੈਟ ਪੇਜ ਨੂੰ ਲੈ ਕੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ।
-
📝 WhatsApp beta for Android 2.23.25.11: what's new?
— WABetaInfo (@WABetaInfo) November 25, 2023 " class="align-text-top noRightClick twitterSection" data="
WhatsApp is working on a feature to show the profile info in our chats, and it will be available in a future update of the app!https://t.co/CqtJOiYWRR pic.twitter.com/yS1qUCqyeq
">📝 WhatsApp beta for Android 2.23.25.11: what's new?
— WABetaInfo (@WABetaInfo) November 25, 2023
WhatsApp is working on a feature to show the profile info in our chats, and it will be available in a future update of the app!https://t.co/CqtJOiYWRR pic.twitter.com/yS1qUCqyeq📝 WhatsApp beta for Android 2.23.25.11: what's new?
— WABetaInfo (@WABetaInfo) November 25, 2023
WhatsApp is working on a feature to show the profile info in our chats, and it will be available in a future update of the app!https://t.co/CqtJOiYWRR pic.twitter.com/yS1qUCqyeq
ਵਟਸਐਪ ਦੇ ਚੈਟ ਪੇਜ 'ਚ ਹੋਵੇਗਾ ਬਦਲਾਅ: ਵਟਸਐਪ ਦੇ ਹਰ ਅਪਡੇਟ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Wabetainfo ਦੀ ਇੱਕ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ, ਚੈਟ ਪੇਜ 'ਚ ਹੋਣ ਵਾਲੇ ਬਦਲਾਅ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਦੀ ਮੰਨੀਏ, ਤਾਂ ਵਟਸਐਪ 'ਚ ਚੈਟ ਪੇਜ 'ਤੇ ਹੁਣ Contacts ਪ੍ਰੋਫਾਈਲ ਦੀ ਜਾਣਕਾਰੀ ਨਜ਼ਰ ਆਵੇਗੀ। ਇਸ ਰਿਪੋਰਟ 'ਚ ਨਵੇਂ ਬਦਲਾਅ ਨੂੰ ਲੈ ਕੇ ਇੱਕ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਗਿਆ ਹੈ। ਇਸ ਸਕ੍ਰੀਨਸ਼ਾਰਟ ਅਨੁਸਾਰ, ਹੁਣ Contacts ਦੀ ਪ੍ਰੋਫਾਈਲ ਜਾਣਕਾਰੀ ਲਈ ਡੀਪੀ 'ਤੇ ਕਲਿੱਕ ਕਰਨ ਦੀ ਲੋੜ ਨਹੀਂ ਹੋਵੇਗੀ। ਤੁਹਾਨੂੰ ਚੈਟ ਪੇਜ 'ਤੇ ਹੀ Contacts ਦੀ ਜਾਣਕਾਰੀ ਨਜ਼ਰ ਆਵੇਗੀ। ਅਜੇ ਤੱਕ ਚੈਟ ਪੇਜ 'ਤੇ ਦੂਜੇ ਯੂਜ਼ਰਸ ਦਾ ਲਾਸਟ ਸੀਨ ਹੀ ਨਜ਼ਰ ਆਉਦਾ ਹੈ, ਪਰ ਜਲਦ ਹੀ ਇਸ 'ਚ ਨਵਾਂ ਬਦਲਾਅ ਦੇਖਣ ਨੂੰ ਮਿਲੇਗਾ।
ਵਟਸਐਪ ਦੇ ਇਨ੍ਹਾਂ ਯੂਜ਼ਰਸ ਨੂੰ ਨਜ਼ਰ ਆਵੇਗਾ ਚੈਟ ਪੇਜ 'ਚ ਬਦਲਾਅ: ਵਸਟਐਪ ਦੇ ਚੈਟ ਪੇਜ 'ਚ ਨਵਾਂ ਬਦਲਾਅ ਫਿਲਹਾਲ ਐਂਡਰਾਈਡ ਬੀਟਾ ਯੂਜ਼ਰਸ ਨੂੰ ਨਜ਼ਰ ਆਵੇਗਾ। ਵਟਸਐਪ ਫਿਲਹਾਲ ਇਸ ਸੈਟਿੰਗ 'ਤੇ ਕੰਮ ਕਰ ਰਿਹਾ ਹੈ। ਅਜੇ ਇਹ ਬਦਲਾਅ ਯੂਜ਼ਰਸ ਨੂੰ ਨਜ਼ਰ ਨਹੀਂ ਆ ਰਿਹਾ। ਇਸ ਬਦਲਾਅ ਨੂੰ ਪਾਉਣ ਲਈ ਤੁਸੀਂ ਗੂਗਲ ਪਲੇ ਸਟੋਰ ਤੋਂ ਐਪ ਨੂੰ ਅਪਡੇਟ ਕਰ ਸਕਦੇ ਹੋ। ਇਹ ਨਵਾਂ ਬਦਲਾਅ ਵਟਸਐਪ ਐਂਡਰਾਈਡ ਬੀਟਾ ਦੇ 2.23.25.11 ਅਪਡੇਟ ਵਰਜ਼ਨ 'ਚ ਦੇਖਿਆ ਗਿਆ ਹੈ।
- WhatsApp ਨੇ ਯੂਜ਼ਰਸ ਲਈ ਪੇਸ਼ ਕੀਤਾ 'View Once' ਫੀਚਰ, ਹੁਣ ਡੈਸਕਟਾਪ ਰਾਹੀ ਵੀ ਭੇਜ ਸਕੋਗੇ ਪ੍ਰਾਈਵੇਟ ਫੋਟੋ ਅਤੇ ਵੀਡੀਓ
- WhatsApp ਦੇ ਐਂਡਰਾਈਡ ਯੂਜ਼ਰਸ ਤੋਂ ਬਾਅਦ ਹੁਣ IOS ਯੂਜ਼ਰਸ ਨੂੰ ਮਿਲੇਗਾ ਨਵਾਂ ਫੀਚਰ, ਜਾਣੋ ਕੀ ਹੋਵੇਗਾ ਖਾਸ
- WhatsApp ਚੈਨਲ ਯੂਜ਼ਰਸ ਲਈ ਕੰਪਨੀ ਕਰ ਰਹੀ 'Review Request' ਫੀਚਰ 'ਤੇ ਕੰਮ, ਹੁਣ ਵਟਸਐਪ ਚੈਨਲ ਬੰਦ ਹੋਣ 'ਤੇ ਚਿੰਤਾ ਕਰਨ ਦੀ ਨਹੀਂ ਲੋੜ
ਵਟਸਐਪ ਕਰ ਰਿਹਾ 'ਫਿਲਟਰ ਸਟੇਟਸ ਅਪਡੇਟ' ਫੀਚਰ 'ਤੇ ਕੰਮ: ਇਸਦੇ ਨਾਲ ਹੀ ਵਟਸਐਪ ਇੱਕ ਹੋਰ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਆਪਣੇ Contacts ਦੇ ਸਟੇਟਸ ਚੈਕ ਕਰਨਾ ਤੁਹਾਡੇ ਲਈ ਆਸਾਨ ਹੋ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕਈ ਵਾਰ ਜ਼ਿਆਦਾ Contacts ਹੋਣ ਕਰਕੇ ਸਾਰਿਆਂ ਦੇ ਸਟੇਟਸ ਦੇਖਣ 'ਚ ਮੁਸ਼ਕਿਲ ਹੁੰਦੀ ਹੈ। ਇਸ ਮੁਸ਼ਕਿਲ ਨੂੰ ਖਤਮ ਕਰਨ ਲਈ ਵਟਸਐਪ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। Wabetainfo ਦੀ ਰਿਪੋਰਟ ਅਨੁਸਾਰ, Contacts ਦੇ ਸਟੇਟਸ ਹੁਣ ਵਟਸਐਪ ਯੂਜ਼ਰਸ ਨੂੰ ਚਾਰ ਸ਼੍ਰੈਣੀਆਂ 'ਚ ਨਜ਼ਰ ਆਉਣਗੇ। ਇਨ੍ਹਾਂ ਚਾਰ ਸ਼੍ਰੈਣੀਆਂ 'ਚ All, Recent, Viewed ਅਤੇ Muted ਸ਼ਾਮਲ ਹਨ। All ਸ਼੍ਰੈਣੀ 'ਚ ਵਟਸਐਪ ਯੂਜ਼ਰਸ ਸਾਰੇ ਸਟੇਟਸ ਨੂੰ ਚੈਕ ਕਰ ਸਕਦੇ ਹਨ। ਜੇਕਰ ਯੂਜ਼ਰਸ ਸਾਰੇ ਸਟੇਟਸ ਨਹੀਂ ਦੇਖਣਾ ਚਾਹੁੰਦੇ, ਤਾਂ ਉਹ ਹੋਰ ਸ਼੍ਰੈਣੀ ਨੂੰ ਚੁਣ ਸਕਦੇ ਹਨ। Recent ਸ਼੍ਰੈਣੀ 'ਚ ਯੂਜ਼ਰਸ ਨੂੰ ਉਹ ਸਟੇਟਸ ਨਜ਼ਰ ਆਉਣਗੇ, ਜੋ ਕੁਝ ਹੀ ਸਮੇਂ ਪਹਿਲਾ ਅਪਡੇਟ ਕੀਤੇ ਗਏ ਹਨ। Viewed ਸ਼੍ਰੈਣੀ 'ਚ ਉਹ ਸਟੇਟਸ ਨਜ਼ਰ ਆਉਣਗੇ, ਜੋ ਯੂਜ਼ਰਸ ਪਹਿਲਾ ਤੋਂ ਹੀ ਦੇਖ ਚੁੱਕੇ ਹਨ ਅਤੇ Muted ਸ਼੍ਰੈਣੀ 'ਚ Mute ਕੀਤੇ ਹੋਏ ਸਟੇਟਸ ਨਜ਼ਰ ਆਉਣਗੇ।