ਹੈਦਰਾਬਾਦ: ਸੈਮਸੰਗ ਨੇ ਆਪਣੀ ਨਵੀਂ ਸੀਰੀਜ਼ ਨੂੰ ਲੈ ਕੇ ਲਾਂਚਿੰਗ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਆਨਲਾਈਨ ਲੀਕਸ ਅਨੁਸਾਰ, ਸਾਊਥ ਕੋਰੀਆ ਦੀ ਕੰਪਨੀ Samsung Galaxy S24 ਸੀਰੀਜ਼ 'ਚ ਕਈ ਫੋਨ ਲਾਂਚ ਕਰੇਗੀ। ਇਹ ਸੀਰੀਜ਼ 17 ਜਨਵਰੀ 2024 ਨੂੰ ਸੇਨ ਫ੍ਰਾਂਸਿਸਕੋ 'ਚ ਇੱਕ ਇਵੈਂਟ ਦੌਰਾਨ ਲਾਂਚ ਹੋਵੇਗੀ। Samsung Galaxy S24 ਸੀਰੀਜ਼ 'ਚ Samsung Galaxy S24, Samsung Galaxy S24+ ਅਤੇ Samsung Galaxy S24 Ultra ਸਮਾਰਟਫੋਨ ਸ਼ਾਮਲ ਹਨ।
Samsung Galaxy S24 ਸੀਰੀਜ਼ ਦੀ ਸੇਲ: Samsung Galaxy S24 ਸੀਰੀਜ਼ ਦੀ ਸੇਲ 17 ਜਨਵਰੀ ਤੋਂ ਸ਼ੁਰੂ ਹੋ ਸਕਦੀ ਹੈ। ਇਸ ਦਿਨ ਤੋਂ ਤੁਸੀਂ Samsung Galaxy S24 ਸੀਰੀਜ਼ ਦੀ ਪ੍ਰੀ-ਬੁੱਕਿੰਗ ਕਰ ਸਕੋਗੇ। ਕੰਪਨੀ ਇਸ ਫੋਨ ਦੀ ਪ੍ਰੀ-ਬੁੱਕਿੰਗ ਲਾਂਚਿੰਗ ਦੇ ਨਾਲ ਹੀ ਸ਼ੁਰੂ ਕਰ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ, Samsung Galaxy S24 ਦੀ ਡਿਲੀਵਰੀ 26 ਜਾਂ 30 ਜਨਵਰੀ ਤੋਂ ਸ਼ੁਰੂ ਹੋ ਸਕਦੀ ਹੈ।
Samsung Galaxy S24 ਸੀਰੀਜ਼ ਦੇ ਫੀਚਰਸ: ਲੀਕਸ ਅਨੁਸਾਰ, Samsung Galaxy S24 ਸੀਰੀਜ਼ 'ਚ 6.8 ਇੰਚ ਦੀ QHD+Dynamic Amoled LTPO ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸ ਸਮਾਰਟਫੋਨ 'ਚ ਸਨੈਪਡ੍ਰੈਗਨ 8 ਜੇਨ 3 ਚਿਪਸੈੱਟ ਦਿੱਤੀ ਜਾਵੇਗੀ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ 'ਚ 200MP ਦਾ ਪ੍ਰਾਈਮਰੀ ਸੈਂਸਰ, 12MP ਦਾ ਸੈਕੰਡਰੀ ਸੈਂਸਰ ਅਤੇ 50MP ਅਤੇ 10MP ਦੇ ਅਲੱਗ ਸੈਂਸਰ ਦਿੱਤੇ ਜਾਣਗੇ। ਸੈਲਫ਼ੀ ਲਈ ਫੋਨ 'ਚ 12MP ਦਾ ਫਰੰਟ ਕੈਮਰਾ ਮਿਲੇਗਾ। ਇਸ ਸੀਰੀਜ਼ 'ਚ 5,000mAh ਦੀ ਬੈਟਰੀ ਮਿਲੇਗੀ, ਜੋ 45ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰੇਗੀ।
ਸੈਮਸੰਗ ਦੇ ਇਨ੍ਹਾਂ ਸਮਾਰਟਫੋਨਾਂ 'ਤੇ ਮਿਲ ਰਿਹਾ ਡਿਸਕਾਊਂਟ: ਇਸਦੇ ਨਾਲ ਹੀ, ਸੈਮਸੰਗ ਦੀ Samsung Galaxy F ਸੀਰੀਜ਼ ਅਤੇ M ਸੀਰੀਜ਼ ਦੇ 5G ਸਮਾਰਟਫੋਨਾਂ ਨੂੰ ਕੰਪਨੀ ਘਟ ਕੀਮਤ 'ਤੇ ਵੇਚ ਰਹੀ ਹੈ। ਕੰਪਨੀ ਦੀ ਵੈੱਬਸਾਈਟ 'ਤੇ Samsung Galaxy F54 5G ਅਤੇ Galaxy M34 ਸਮਾਰਟਫੋਨ ਘਟ ਕੀਮਤ 'ਤੇ ਖਰੀਦਣ ਲਈ ਉਪਲਬਧ ਹੋਣਗੇ। ਇਨ੍ਹਾਂ ਸਮਾਰਟਫੋਨਾਂ ਨੂੰ ਤੁਸੀਂ ਬੈਂਕ ਅਤੇ ਐਕਸਚੇਜ਼ ਆਫ਼ਰ ਦੇ ਨਾਲ ਘਟ ਕੀਮਤ 'ਤੇ ਖਰੀਦ ਸਕਦੇ ਹੋ। ਇਨ੍ਹਾਂ ਸਮਾਰਟਫੋਨਾਂ 'ਚ ਕਈ ਸ਼ਾਨਦਾਰ ਮਿਲਦੇ ਹਨ।