ਹੈਦਰਾਬਾਦ: Vivo ਨੇ ਆਪਣੇ ਸਮਾਰਟਫੋਨ Vivo X90 Pro ਦੀ ਕੀਮਤ 'ਚ ਕਟੌਤੀ ਕਰ ਦਿੱਤੀ ਹੈ। ਕੀਮਤ 'ਚ ਕਟੌਤੀ ਕਰਨ ਦੇ ਨਾਲ ਹੀ ਕੰਪਨੀ ਨੇ Vivo X90 Pro ਦੇ ਗ੍ਰਾਹਕਾਂ ਨੂੰ ਬਹੁਤ ਸਾਰੇ ਲਾਭ ਵੀ ਦਿੱਤੇ ਹਨ। ਕੰਪਨੀ ਨੇ ਇਸ ਸਮਾਰਟਫੋਨ ਦੀ ਕੀਮਤ 'ਚ ਕਟੌਤੀ ਅਤੇ ਆਫ਼ਰਸ ਦਾ ਐਲਾਨ ਕੀਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਲਾਂਚ ਦੇ ਸਮੇਂ ਇਸ ਸਮਾਰਟਫੋਨ ਦੀ ਕੀਮਤ 84,999 ਰੁਪਏ ਸੀ। ਪਰ ਕੀਮਤ 'ਚ ਕਟੌਤੀ ਹੋ ਜਾਣ ਤੋਂ ਬਾਅਦ ਤੁਸੀਂ ਇਸ ਫੋਨ ਨੂੰ ਘਟ ਕੀਮਤ 'ਚ ਖਰੀਦ ਸਕਦੇ ਹੋ।
Vivo X90 Pro ਸਮਾਰਟਫੋਨ ਦੀ ਕੀਮਤ 'ਚ ਕਟੌਤੀ: Vivo X90 Pro ਸਮਾਰਟਫੋਨ ਦੀ ਕੀਮਤ 'ਚ ਕਟੌਤੀ ਕਰ ਦਿੱਤੀ ਗਈ ਹੈ। ਕੰਪਨੀ ਨੇ ਕਿਹਾ," ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ Vivo X90 Pro ਹੁਣ 74,999 ਰੁਪਏ ਦੀ ਨਵੀਂ ਕੀਮਤ 'ਤੇ ਉਪਲਬਦ ਹੋਵੇਗਾ। ਇਨ੍ਹਾਂ ਹੀ ਨਹੀਂ, ਸਮਾਰਟਫੋਨ ਖਰੀਦਣ ਵਾਲੇ ਗ੍ਰਾਹਕਾਂ ਨੂੰ 10,000 ਰੁਪਏ ਤੱਕ ਦਾ ਕੈਸ਼ਬੈਕ ਅਤੇ ਚੁਣੇ ਹੋਏ ਬੈਕਿੰਗ ਦੇ ਨਾਲ 24 ਮਹੀਨੇ ਦੀ NO-Cost EMI ਦਾ ਵੀ ਲਾਭ ਮਿਲ ਸਕਦਾ ਹੈ। ਇਹ ਸਮਾਰਟਫੋਨ ਅੱਜ ਫਲਿੱਪਕਾਰਟ, Vivo ਇੰਡੀਆ ਈ-ਸਟੋਰ ਅਤੇ ਸਾਰੇ ਪਾਰਟਨਰ ਰਿਟੇਲ ਸਟੋਰਸ ਤੋਂ ਖਰੀਦਣ ਲਈ ਉਪਲਬਧ ਹੋ ਗਏ ਹਨ। ਫਲਿੱਪਕਾਰਟ ਅਨੁਸਾਰ, ਇਹ ਲਾਂਚ ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਘਟ ਕੀਮਤ ਹੈ। ਇਹ ਸਮਾਰਟਫੋਨ 12GB ਰੈਮ ਅਤੇ 256GB ਸਟੋਰੇਜ ਦੇ ਨਾਲ ਆਉਦਾ ਹੈ। ਫਲਿੱਪਕਾਰਟ 'ਤੇ ਇਹ ਫੋਨ 91,999 ਕੀਮਤ 'ਤੇ ਲਿਸਟਡ ਹੈ। ਫਲਿੱਪਕਾਰਟ ਫੋਨ 'ਤੇ 45,150 ਰੁਪਏ ਤੱਕ ਦਾ ਐਕਸਚੇਜ਼ ਬੋਨਸ ਵੀ ਆਫ਼ਰ ਕਰ ਰਿਹਾ ਹੈ।
Vivo X90 Pro ਸਮਾਰਟਫੋਨ ਦੇ ਫੀਚਰਸ: Vivo X90 Pro 'ਚ 12GB ਰੈਮ ਅਤੇ 256GB ਸਟੋਰੇਜ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ 6.78 ਇੰਚ ਦੀ AMOLED 3D ਡਿਸਪਲੇ ਦਿੱਤੀ ਗਈ ਹੈ, ਜੋ 1260x2800 ਪਿਕਸਲ Resolution ਅਤੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਇਸ ਸਮਾਰਟਫੋਨ 'ਚ ਆਕਟਾ ਕੋਰ ਮੀਡੀਆ ਟੇਕ Dimensity 9200 ਪ੍ਰੋਸੈਸਰ ਦਿੱਤਾ ਗਿਆ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50 ਮੈਗਾਪਿਕਸਲ ਦਾ ਮੇਨ ਕੈਮਰਾ ਅਤੇ 12 ਮੈਗਾਪਿਕਸਲ ਦਾ ਅਲਟ੍ਰਾ ਵਾਈਡ ਕੈਮਰਾ ਦਿੱਤਾ ਗਿਆ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਹੈ। ਇਹ ਫੋਨ 4,870mAh ਦੀ ਬੈਟਰੀ ਦੇ ਨਾਲ ਆਉਦਾ ਹੈ, ਜੋ 120 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ।