ਹੈਦਰਾਬਾਦ: ਮੈਟਾ ਦੀ ਮਸ਼ਹੂਰ ਮੈਸੇਜਿੰਗ ਐਪ WhatsApp ਨੂੰ 180 ਤੋਂ ਵੱਧ ਦੇਸ਼ਾਂ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਇੱਕ ਵੱਡੇ ਯੂਜ਼ਰਸ ਬੇਸ ਦੇ ਨਾਲ ਕੰਪਨੀ ਪਲੇਟਫਾਰਮ ਨੂੰ ਲਗਾਤਾਰ ਅਪਡੇਟ ਕਰਦੀ ਰਹਿੰਦੀ ਹੈ, ਤਾਂ ਜੋ ਪਲੇਟਫਾਰਮ 'ਤੇ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਇਆ ਜਾ ਸਕੇ। ਕੰਪਨੀ ਨੇ ਆਪਣੇ ਐਂਡਰਾਇਡ ਯੂਜ਼ਰਸ ਲਈ ਪਲੇਟਫਾਰਮ ਦੇ ਇੰਟਰਫੇਸ ਨੂੰ ਲੈ ਕੇ ਨਵਾਂ ਬਦਲਾਅ ਕੀਤਾ ਹੈ।
-
📝 WhatsApp beta for Android 2.23.15.4: what's new?
— WABetaInfo (@WABetaInfo) July 12, 2023 " class="align-text-top noRightClick twitterSection" data="
WhatsApp is releasing a full-width messaging interface for community announcement groups, and it is available to some beta testers!https://t.co/5dbBE3aUOR pic.twitter.com/Y4UzQCXbmO
">📝 WhatsApp beta for Android 2.23.15.4: what's new?
— WABetaInfo (@WABetaInfo) July 12, 2023
WhatsApp is releasing a full-width messaging interface for community announcement groups, and it is available to some beta testers!https://t.co/5dbBE3aUOR pic.twitter.com/Y4UzQCXbmO📝 WhatsApp beta for Android 2.23.15.4: what's new?
— WABetaInfo (@WABetaInfo) July 12, 2023
WhatsApp is releasing a full-width messaging interface for community announcement groups, and it is available to some beta testers!https://t.co/5dbBE3aUOR pic.twitter.com/Y4UzQCXbmO
WhatsApp ਦਾ ਨਵਾਂ ਅਪਡੇਟ: ਦਰਅਸਲ, WhatsApp ਦੇ ਹਰ ਅਪਡੇਟ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Wabetainfo ਦੀ ਤਾਜ਼ਾ ਰਿਪੋਰਟ 'ਚ WhatsApp ਦੇ ਨਵੇਂ ਅਪਡੇਟ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਰਿਪੋਰਟ ਦੇ ਮੁਤਾਬਕ ਵਟਸਐਪ ਨੇ ਕਮਿਊਨਿਟੀ ਅਨਾਊਂਸਮੈਂਟ ਗਰੁੱਪ 'ਚ ਮੈਸੇਜਿੰਗ ਸਟਾਈਲ ਨੂੰ ਲੈ ਕੇ ਨਵਾਂ ਬਦਲਾਅ ਕੀਤਾ ਹੈ। ਕਮਿਊਨਿਟੀ ਅਨਾਊਂਸਮੈਂਟ ਗਰੁੱਪ ਦੇ ਯੂਜ਼ਰਸ ਹੁਣ ਮੈਸੇਜਾਂ ਨੂੰ ਫੁੱਲ ਸਕ੍ਰੀਨ 'ਤੇ ਦੇਖ ਸਕਣਗੇ। ਮੈਸੇਜ ਦੇ ਨਾਲ ਯੂਜ਼ਰਸ ਪ੍ਰੋਫਾਈਲ ਆਈਕਨ ਵੀ ਦੇਖ ਸਕਣਗੇ। ਪਲੇਟਫਾਰਮ 'ਤੇ ਮੈਸੇਜ ਅੱਧੀ ਸਕ੍ਰੀਨ 'ਤੇ ਬੈਕਗ੍ਰਾਉਂਡ ਦੇ ਨਾਲ ਦਿਖਾਈ ਦਿੰਦਾ ਹੈ। ਅਜਿਹੀ ਸਥਿਤੀ ਵਿੱਚ ਯੂਜ਼ਰਸ ਨੂੰ ਕਈ ਵਾਰ ਲੰਬੇ ਮੈਸੇਜਾਂ ਨੂੰ ਪੜ੍ਹਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਨਵੇਂ ਅਪਡੇਟ ਦੇ ਨਾਲ ਲੰਬੇ ਟੈਕਸਟ ਨੂੰ ਆਸਾਨੀ ਨਾਲ ਪੜ੍ਹਿਆ ਜਾ ਸਕੇਗਾ।
ਇਹ ਯੂਜ਼ਰਸ ਕਰ ਸਕਦੇ ਵਟਸਐਪ ਦੇ ਨਵੇਂ ਅਪਡੇਟ ਦੀ ਵਰਤੋ: WhatsApp ਦਾ ਇਹ ਨਵਾਂ ਅਪਡੇਟ ਸ਼ੁਰੂਆਤੀ ਪੜਾਅ 'ਚ ਕੁਝ ਐਂਡਰਾਇਡ ਬੀਟਾ ਟੈਸਟਰਾਂ ਲਈ ਲਿਆਂਦਾ ਗਿਆ ਹੈ। ਬੀਟਾ ਯੂਜ਼ਰਸ ਵਟਸਐਪ ਅਪਡੇਟ ਦੇ 2.23.15.4 ਵਰਜ਼ਨ ਦੇ ਨਾਲ ਇਸ ਮੈਸੇਜਿੰਗ ਦੇ ਵੱਖ-ਵੱਖ ਸਟਾਈਲ ਦੇਖ ਸਕਣਗੇ। ਐਪ ਨੂੰ ਗੂਗਲ ਪਲੇ ਸਟੋਰ ਤੋਂ ਅਪਡੇਟ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਵਟਸਐਪ ਦੇ ਐਂਡ੍ਰਾਇਡ ਯੂਜ਼ਰਸ ਲਈ ਇਹ ਨਵਾਂ ਇੰਟਰਫੇਸ ਆਉਣ ਵਾਲੇ ਨਵੇਂ ਅਪਡੇਟਸ ਦੇ ਨਾਲ ਦੇਖਿਆ ਜਾ ਸਕਦਾ ਹੈ।
- Nothing Phone 2 ਕੱਲ ਹੋਵੇਗਾ ਲਾਂਚ, ਜਾਣੋ ਇਸਦੀ ਕੀਮਤ ਅਤੇ ਮਿਲਣਗੇ ਇਹ ਸ਼ਾਨਦਾਰ ਫੀਚਰਸ
- Threads App: ਮੈਟਾ ਥ੍ਰੈਡਸ ਯੂਜ਼ਰਸ ਲਈ ਲੈ ਕੇ ਆ ਰਿਹਾ ਪੋਸਟਾਂ ਨੂੰ ਆਟੋ-ਡਿਲੀਟ ਕਰਨ ਦਾ ਵਿਕਲਪ, ਇਸ ਤਰ੍ਹਾਂ ਕੰਮ ਕਰੇਗਾ ਇਹ ਨਵਾਂ ਫੀਚਰ
- Oppo ਅੱਜ ਲਾਂਚ ਕਰੇਗਾ ਤਿਨ ਨਵੇਂ ਸਮਾਰਟਫ਼ੋਨ, ਮਿਲਣਗੇ ਇਹ ਸ਼ਾਨਦਾਰ ਫੀਚਰਸ
WhatsApp ਬਾਰੇ: WhatsApp ਇੱਕ ਫ੍ਰੀਵੇਅਰ, ਮੈਸੇਜਿੰਗ ਅਤੇ ਵੌਇਸ-ਓਵਰ-ਆਈਪੀ ਸੇਵਾ ਹੈ ਜਿਸਦੀ ਮਲਕੀਅਤ ਸੰਯੁਕਤ ਰਾਜ ਦੇ ਤਕਨੀਕੀ ਸਮੂਹ ਮੈਟਾ ਪਲੇਟਫਾਰਮਸ ਦੀ ਹੈ। ਇਹ ਯੂਜ਼ਰਸ ਨੂੰ ਟੈਕਸਟ, ਵੌਇਸ ਮੈਸੇਜ ਅਤੇ ਵੀਡੀਓ ਮੈਸੇਜ ਭੇਜਣ, ਵੌਇਸ ਅਤੇ ਵੀਡੀਓ ਕਾਲਾਂ ਕਰਨ ਅਤੇ ਤਸਵੀਰਾਂ, ਡਾਕੂਮੈਟਸ, ਯੂਜ਼ਰਸ ਦੀ ਲੋਕੇਸ਼ਨ ਅਤੇ ਹੋਰ ਕੰਟੇਟ ਨੂੰ ਸਾਂਝਾ ਕਰਨ ਦੀ ਆਗਿਆ ਦਿੰਦਾ ਹੈ।