ਹੈਦਰਾਬਾਦ: ਟਵਿੱਟਰ ਦਾ ਨਾਮ ਬਦਲ ਕੇ X ਰੱਖ ਦਿੱਤਾ ਗਿਆ ਹੈ ਅਤੇ ਪਲੇਟਫਾਰਮ ਨੂੰ ਹੁਣ X ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸੋਸ਼ਲ ਮੀਡੀਆ ਦਾ ਨਾਮ ਬਦਲਣ ਤੋਂ ਬਾਅਦ ਐਲੋਨ ਮਸਕ ਇਸ ਪਲੇਟਫਾਰਮ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਦੇ ਨਾਮ ਬਦਲ ਰਹੇ ਹਨ। ਦੱਸ ਦਈਏ ਕਿ ਟਵਿੱਟਰ ਬਲੂ ਪਹਿਲਾ ਤੋਂ ਹੀ ਬਲੂ ਹੋ ਗਿਆ ਹੈ ਅਤੇ ਕੁਝ ਰਿਪੋਰਟਸ ਅਨੁਸਾਰ, ਟਵੀਟ ਦਾ ਨਾਮ ਵੀ ਬਦਲਕੇ ਪੋਸਟ ਕੀਤਾ ਜਾ ਸਕਦਾ ਹੈ, ਕਿਉਕਿ ਕੁਝ ਯੂਜ਼ਰਸ ਨੇ ਸੋਮਵਾਰ ਨੂੰ ਪਲੇਟਫਾਰਮ 'ਤੇ ਨਾਮ ਵਿੱਚ ਬਦਲਾਅ ਨੂੰ ਦੇਖਿਆ ਸੀ।
TweetDeck ਦੇ ਨਾਮ 'ਚ ਵੀ ਹੋਵੇਗਾ ਬਦਲਾਅ: TweetDeck ਮਾਈਕ੍ਰੋਬਲਾਗਿੰਗ ਸਾਈਟ ਦੇ ਕਈ ਅਕਾਊਟਸ ਦੇ ਪ੍ਰਬੰਧਨ ਲਈ ਡੈਸ਼ਬੋਰਡ ਐਪਲੀਕੇਸ਼ਨ ਹੈ। TweetDeck ਦਾ ਨਾਮ ਬਦਲਕੇ XPro ਕੀਤਾ ਜਾ ਰਿਹਾ ਹੈ ਅਤੇ ਕਈ ਥਾਵਾਂ 'ਤੇ TweetDeck ਦਾ ਨਵਾਂ ਨਾਮ ਦਿਖਾਈ ਦੇਣ ਲੱਗਾ ਹੈ।
ਇਨ੍ਹਾਂ ਯੂਜ਼ਰਸ ਨੂੰ ਨਜ਼ਰ ਆਵੇਗਾ TweetDeck ਦਾ ਨਵਾਂ ਨਾਮ: 9to5Google ਦੀ ਰਿਪੋਰਟ ਅਨੁਸਾਰ, TweetDeck ਦਾ ਨਵਾਂ ਨਾਮ XPro ਉਦੋਂ ਦਿਖਾਈ ਦੇਵੇਗਾ, ਜਦੋ ਕੋਈ ਯੂਜ਼ਰ ਸਾਈਨ ਆਊਟ ਹੈ ਅਤੇ TweetDeck ਹੋਮ ਪੇਜ 'ਤੇ ਜਾਂਦਾ ਹੈ। ਦੂਜੇ ਪਾਸੇ ਬ੍ਰਾਂਡਿੰਗ ਤੁਹਾਡੇ ਬ੍ਰਾਊਜ਼ਰ ਟੈਬ ਦੇ ਟਾਪ 'ਤੇ ਵੀ ਦੇਖੀ ਜਾ ਸਕਦੀ ਹੈ। ਲੈਂਡਿਗ ਪੇਜ ਦਾ URL ਅਜੇ ਵੀ tweerdeck.twitter.com ਹੈ ਅਤੇ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ TweetDeck ਦਾ URL ਵੀ ਬਦਲਿਆ ਜਾਵੇਗਾ ਜਾਂ ਨਹੀਂ।
- Flipkart Sale: ਐਮਾਜ਼ਾਨ ਤੋਂ ਬਾਅਦ ਹੁਣ ਫਲਿੱਪਕਾਰਟ ਨੇ ਕੀਤਾ ਆਪਣੀ ਸੇਲ ਡੇਟ ਦਾ ਐਲਾਨ, ਇਨ੍ਹਾਂ ਚੀਜ਼ਾਂ 'ਤੇ ਮਿਲੇਗਾ ਡਿਸਕਾਊਂਟ
- Amazon Great Freedom Festival Sale: ਐਮਾਜ਼ਾਨ ਸੇਲ ਦੀ ਡੇਟ ਆਈ ਸਾਹਮਣੇ, ਇਸ ਤਰੀਕ ਨੂੰ ਭਾਰੀ ਡਿਸਕਾਊਂਟ 'ਤੇ ਕਰ ਸਕੋਗੇ ਖਰੀਦਦਾਰੀ
- Instagram ਕਰ ਰਿਹਾ ਇਸ ਨਵੇਂ ਫੀਚਰ 'ਤੇ ਕੰਮ, ਅਸਲੀ ਅਤੇ ਨਕਲੀ ਤਸਵੀਰਾਂ ਦੀ ਕਰ ਸਕੋਗੇ ਪਹਿਚਾਣ
ਕੀ ਹੈ TweetDeck?: TweetDeck ਉਨ੍ਹਾਂ ਯੂਜ਼ਰਸ ਲਈ ਜ਼ਰੂਰੀ ਟੂਲ ਹੈ, ਜੋ ਵੱਡੇ ਟਵਿੱਟਰ Community ਦਾ ਮੈਨੇਜਮੈਂਟ ਕਰਦੇ ਹਨ, ਕਈ ਅਕਾਊਟ ਦੇ ਮਾਲਕ ਹਨ ਜਾਂ ਅਜਿਹਾ ਕਾਰੋਬਾਰ ਕਰਦੇ ਹਨ, ਜੋ ਆਪਣੇ ਸੋਸ਼ਲ ਮੀਡੀਆ ਨੂੰ ਇੱਕ ਟੀਮ ਦੁਆਰਾ ਮੈਨੇਜ ਕਰਦੇ ਹਨ। ਇਹ ਟੂਲ ਯੂਜ਼ਰਸ ਨੂੰ ਕੰਟੇਟ ਪੋਸਟ ਕਰਨ ਅਤੇ ਉਨ੍ਹਾਂ ਨੂੰ Schedule ਕਰਨ ਦੇ ਨਾਲ-ਨਾਲ ਪ੍ਰਵਾਹ ਨੂੰ ਮੈਨੇਜ ਕਰਨ, ਹੋਰ ਪੋਸਟਾਂ ਦੀ ਜਾਂਚ ਕਰਨ ਆਦਿ 'ਤੇ ਜ਼ਿਆਦਾ ਕੰਟਰੋਲ ਪਾਉਣ ਦੇ ਯੋਗ ਬਣਾਉਦਾ ਹੈ। ਪਿਛਲੇ ਹਫ਼ਤੇ ਮਸਕ ਨੇ ਐਲਾਨ ਕੀਤਾ ਸੀ ਕਿ TweetDeck ਹਟਾ ਦਿੱਤਾ ਜਾਵੇਗਾ ਅਤੇ TweetDeck ਦਾ ਨਾਮ ਬਦਲਕੇ XPro ਹੋ ਜਾਵੇਗਾ। ਨਵਾਂ XPro ਫਿਲਹਾਲ ਸਾਰੇ ਯੂਜ਼ਰਸ ਲਈ ਉਪਲਬਧ ਨਹੀਂ ਹੋਵੇਗਾ।