ETV Bharat / science-and-technology

IPhone 15 ਸੀਰੀਜ਼ ਦੀ ਲਾਂਚ ਡੇਟ ਆਈ ਸਾਹਮਣੇ, ਮਿਲਣਗੇ ਇਹ ਸ਼ਾਨਦਾਰ ਫੀਚਰਸ - IPhone 15 ਸੀਰੀਜ਼ ਦੇ ਫੀਚਰਸ

IPhone 15 Series Launched Date: ਐਪਲ ਆਈਫੋਨ 15 ਸੀਰੀਜ਼ 12 ਸਤੰਬਰ ਨੂੰ ਲਾਂਚ ਹੋ ਸਕਦੀ ਹੈ। ਇਸ ਇਵੈਂਟ 'ਚ ਕੰਪਨੀ ਨਵੀਂ ਵਾਚ ਅਤੇ IOS 17 ਨੂੰ ਵੀ ਲਾਂਚ ਕਰ ਸਕਦੀ ਹੈ। ਦੱਸ ਦਈਏ ਕਿ ਆਈਫੋਨ 15 ਸੀਰੀਜ਼ ਵਿੱਚ ਚਾਰ ਹੈੱਡਸੈੱਟ ਆ ਸਕਦੇ ਹਨ।

IPhone 15
IPhone 15
author img

By ETV Bharat Punjabi Team

Published : Aug 30, 2023, 10:16 AM IST

ਹੈਦਰਾਬਾਦ: IPhone 15 ਸੀਰੀਜ਼ ਜਲਦ ਹੀ ਲਾਂਚ ਹੋਣ ਵਾਲੀ ਹੈ। ਕੰਪਨੀ ਨੇ IPhone 15 ਸੀਰੀਜ਼ ਦੀ ਲਾਂਚ ਡੇਟ ਦੀ ਪੁਸ਼ਟੀ ਕਰ ਦਿੱਤੀ ਹੈ। 12 ਸਤੰਬਰ ਨੂੰ ਸਵੇਰੇ 10 ਵਜੇ ਐਪਲ ਦਾ ਇਵੈਂਟ ਹੋਵੇਗਾ। ਇਹ ਇਵੈਂਟ ਕੈਲੀਫੋਰਨੀਆ ਵਿੱਚ ਐਪਲ ਪਾਰਕ ਕੈਂਪਸ ਵਿੱਚ ਸਟੀਵ ਜੌਬਸ ਥੀਏਟਰ 'ਚ ਹੋਵੇਗਾ। ਕੰਪਨੀ ਇਸ ਇਵੈਂਟ 'ਚ IPhone 15 ਸੀਰੀਜ਼ ਲਾਂਚ ਕਰੇਗੀ। ਇਸ ਤੋਂ ਇਲਾਵਾ ਐਪਲ ਵਾਚ ਸੀਰੀਜ਼ 9 ਅਤੇ ਐਪਲ ਵਾਚ 2 ਅਲਟਰਾ ਵੀ ਲਾਂਚ ਕੀਤੀ ਜਾ ਸਕਦੀ ਹੈ। ਇਸਦੇ ਨਾਲ ਹੀ 12 ਸਤੰਬਰ ਨੂੰ ਇਵੈਂਟ 'ਚ IOS 17, iPadOS 17, WatchOS 10 ਅਤੇ tvOS 10 ਦਾ ਵੀ ਐਲਾਨ ਕੀਤਾ ਜਾ ਸਕਦਾ ਹੈ।

  • This is the expected color lineup of the iPhone 15 series!

    iPhone 15/15 Plus:
    - Black
    - Green
    - Blue
    - Yellow
    - Pink

    iPhone 15 Pro/15 Pro Max:
    - Space Black
    - Silver
    - Titan Gray
    - Dark Blue

    Which color is your favorite? pic.twitter.com/7LRmyzGp8B

    — Apple Hub (@theapplehub) August 29, 2023 " class="align-text-top noRightClick twitterSection" data=" ">

IPhone 15 ਸੀਰੀਜ਼ ਦੇ ਫੀਚਰਸ: ਆਈਫੋਨ 15 ਸੀਰੀਜ਼ ਵਿੱਚ ਕੰਪਨੀ ਚਾਰ ਸਮਾਰਟਫੋਨ ਲਿਆ ਸਕਦੀ ਹੈ। ਇਸ ਵਿੱਚ ਆਈਫੋਨ 15, 15 ਪ੍ਰੋ, 15 ਪਲੱਸ ਅਤੇ 15 ਅਲਟ੍ਰਾ ਸ਼ਾਮਲ ਹੋ ਸਕਦੇ ਹਨ। ਲੀਕ ਅਨੁਸਾਰ, ਆਈਫੋਨ 15 ਅਤੇ 15 ਪ੍ਰੋ ਵਿੱਚ 6.1 ਇੰਚ ਦਾ OLED ਡਿਸਪਲੇ ਮਿਲੇਗਾ। ਦੂਜੇ ਪਾਸੇ 15 ਪਲੱਸ ਅਤੇ 15 ਅਲਟ੍ਰਾ ਵਿੱਚ 6.7 ਇੰਚ ਦਾ OLED ਡਿਸਪਲੇ ਮਿਲ ਸਕਦਾ ਹੈ। ਐਪਲ ਆਈਫੋਨ ਸੀਰੀਜ਼ 'ਚ ਇਹ ਫੋਨ A17 ਬਾਇਓਨਿਕ ਚਿੱਪਸੈੱਟ ਦੇ ਨਾਲ ਆ ਸਕਦੇ ਹਨ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਆਈਫੋਨ 15 ਸੀਰੀਜ਼ 'ਚ 48 ਮੈਗਾਪਿਕਸਲ ਦਾ ਕੈਮਰਾ ਸੈਟਅੱਪ ਮਿਲੇਗਾ। ਟਿਪਸਟਰ ਆਈਸ ਯੂਨਿਵਰਸ ਅਨੁਸਾਰ, ਆਈਫੋਨ 15 ਅਲਟ੍ਰਾ ਵਿੱਚ ਤੁਹਾਨੂੰ Sony IMX903 ਸੈਂਸਰ ਮਿਲ ਸਕਦਾ ਹੈ। ਇਸਦੇ ਨਾਲ ਹੀ ਆਈਫੋਨ 15 ਅਲਟ੍ਰਾ 'ਚ ਵੱਡਾ ਡਿਸਪਲੇ ਅਤੇ 10X ਪੈਰੀਸਕੋਪ ਲੈਂਸ ਮਿਲ ਸਕਦਾ ਹੈ। ਫਾਸਟ ਚਾਰਜਿੰਗ ਲਈ ਇਸ 'ਚ USB ਟਾਈਪ ਸੀ ਮਿਲੇਗਾ। ਆਈਫੋਨ 15 ਪ੍ਰੋ ਨੂੰ ਕੰਪਨੀ ਗ੍ਰੇ ਅਤੇ ਬਲੂ ਕਲਰ ਆਪਸ਼ਨ 'ਚ ਲਿਆ ਸਕਦੀ ਹੈ। ਦੂਜੇ ਪਾਸੇ ਆਈਫੋਨ 15 ਅਤੇ 15 ਪਲੱਸ ਲਾਈਟ ਗ੍ਰੀਨ ਕਲਰ 'ਚ ਪੇਸ਼ ਕੀਤੇ ਜਾਣਗੇ।

Realme C51 ਦੀ ਲਾਂਚਿੰਗ ਡੇਟ ਦਾ ਹੋਇਆ ਖੁਲਾਸਾ: Realme ਜਲਦ ਹੀ ਭਾਰਤ 'ਚ Realme C51 ਸਮਾਰਟਫੋਨ ਲਾਂਚ ਕਰਨ ਵਾਲਾ ਹੈ। ਕੰਪਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਸਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ ਖੁਲਾਸਾ ਕੀਤਾ ਹੈ ਕਿ ਇਹ ਸਮਾਰਟਫੋਨ ਸਤੰਬਰ ਦੇ ਪਹਿਲੇ ਹਫ਼ਤੇ ਲਾਂਚ ਹੋਵੇਗਾ। Realme ਨੇ ਐਲਾਨ ਕੀਤਾ ਹੈ ਕਿ Realme C51 ਭਾਰਤ 'ਚ 4 ਸਤੰਬਰ ਨੂੰ ਲਾਂਚ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.