ਹੈਦਰਾਬਾਦ: iQOO ਆਪਣੇ ਗ੍ਰਾਹਕਾਂ ਲਈ iQOO Neo 9 Pro ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਫੋਨ ਦੀ ਲਾਂਚਿੰਗ ਡੇਟ ਬਾਰੇ ਪੁਸ਼ਟੀ ਹੋ ਗਈ ਹੈ। iQOO Neo 9 Pro ਸਮਾਰਟਫੋਨ ਨੂੰ ਭਾਰਤੀ ਬਾਜ਼ਾਰ 'ਚ 22 ਫਰਵਰੀ ਦੇ ਦਿਨ ਲਾਂਚ ਕੀਤਾ ਜਾਵੇਗਾ। ਇਸ ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਮਿਲਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਸਮਾਰਟਫੋਨ ਨੂੰ ਚੀਨ 'ਚ ਲਾਂਚ ਕੀਤਾ ਜਾ ਚੁੱਕਾ ਹੈ।
-
Mark your calendars! 📅 #iQOONeo9Pro, featuring an elegant dual-tone leather design, is arriving in style on 22nd Feb 2024. Brace yourself for the thrilling release @amazonIN & https://t.co/7tsZtgDjuv
— iQOO India (@IqooInd) January 16, 2024 " class="align-text-top noRightClick twitterSection" data="
Notify Now - https://t.co/5uyur6lqdp
#iQOO #PowerToWin #iQOONeo9Pro pic.twitter.com/rkqQP51bov
">Mark your calendars! 📅 #iQOONeo9Pro, featuring an elegant dual-tone leather design, is arriving in style on 22nd Feb 2024. Brace yourself for the thrilling release @amazonIN & https://t.co/7tsZtgDjuv
— iQOO India (@IqooInd) January 16, 2024
Notify Now - https://t.co/5uyur6lqdp
#iQOO #PowerToWin #iQOONeo9Pro pic.twitter.com/rkqQP51bovMark your calendars! 📅 #iQOONeo9Pro, featuring an elegant dual-tone leather design, is arriving in style on 22nd Feb 2024. Brace yourself for the thrilling release @amazonIN & https://t.co/7tsZtgDjuv
— iQOO India (@IqooInd) January 16, 2024
Notify Now - https://t.co/5uyur6lqdp
#iQOO #PowerToWin #iQOONeo9Pro pic.twitter.com/rkqQP51bov
iQOO Neo 9 Pro ਸਮਾਰਟਫੋਨ ਦੇ ਫੀਚਰਸ: iQOO Neo 9 Pro ਸਮਾਰਟਫੋਨ 'ਚ 6.78 ਇੰਚ ਦੀ OLED ਡਿਸਪਲੇ ਦਿੱਤੀ ਗਈ ਹੈ, ਜੋ ਕਿ 1.5K Resolution ਅਤੇ 144Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Snapdragon 8 Gen 2 ਚਿਪਸੈੱਟ ਮਿਲ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ OIS Sony IMX920 50MP ਕੈਮਰਾ ਮਿਲ ਸਕਦਾ ਹੈ। ਇਸ ਫੋਨ ਨੂੰ 8MP ਅਲਟ੍ਰਾ ਵਾਈਡ ਲੈਂਸ ਦੇ ਨਾਲ ਲਿਆਂਦਾ ਜਾ ਸਕਦਾ ਹੈ ਅਤੇ 16MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। iQOO Neo 9 Pro ਸਮਾਰਟਫੋਨ ਨੂੰ 12GB ਤੱਕ LPDDR5x RAM ਅਤੇ 512GB ਤੱਕ UFS 4.0 ਸਟੋਰੇਜ ਦੇ ਨਾਲ ਲਿਆਂਦਾ ਜਾ ਸਕਦਾ ਹੈ।
iQOO Neo 9 Pro ਸਮਾਰਟਫੋਨ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਟਿਪਸਟਰ ਯੋਗੇਸ਼ ਬਰਾੜ ਅਨੁਸਾਰ, ਇਸ ਫੋਨ ਦੀ ਕੀਮਤ ਭਾਰਤ 'ਚ 40,000 ਰੁਪਏ ਦੇ ਕਰੀਬ ਹੋ ਸਕਦੀ ਹੈ। ਫਿਲਹਾਲ, ਕੰਪਨੀ ਵੱਲੋ ਅਜੇ ਇਸ ਸਮਾਰਟਫੋਨ ਦੀ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।
-
Ascend to the pinnacle of design and sophistication with iQOO NEO 9 Pro’s dual-tone finish that transcends the ordinary. Unveiling this Feb’ 24
— iQOO India (@IqooInd) January 7, 2024 " class="align-text-top noRightClick twitterSection" data="
Know More - https://t.co/5uyur6lqdp #iQOO #PowerToWin #StayTuned #iQOONeo9Pro pic.twitter.com/e5SRuCK0C8
">Ascend to the pinnacle of design and sophistication with iQOO NEO 9 Pro’s dual-tone finish that transcends the ordinary. Unveiling this Feb’ 24
— iQOO India (@IqooInd) January 7, 2024
Know More - https://t.co/5uyur6lqdp #iQOO #PowerToWin #StayTuned #iQOONeo9Pro pic.twitter.com/e5SRuCK0C8Ascend to the pinnacle of design and sophistication with iQOO NEO 9 Pro’s dual-tone finish that transcends the ordinary. Unveiling this Feb’ 24
— iQOO India (@IqooInd) January 7, 2024
Know More - https://t.co/5uyur6lqdp #iQOO #PowerToWin #StayTuned #iQOONeo9Pro pic.twitter.com/e5SRuCK0C8
Poco X6 ਸੀਰੀਜ਼ ਦੀ ਸੇਲ ਸ਼ੁਰੂ: ਇਸ ਤੋਂ ਇਲਾਵਾ, Poco ਨੇ ਪਿਛਲੇ ਹਫ਼ਤੇ ਭਾਰਤੀ ਬਾਜ਼ਾਰ 'ਚ Poco X6 ਸੀਰੀਜ਼ ਨੂੰ ਲਾਂਚ ਕੀਤਾ ਸੀ। ਇਸ ਸੀਰੀਜ਼ 'ਚ Poco X6 ਅਤੇ Poco X6 ਪ੍ਰੋ ਸਮਾਰਟਫੋਨ ਸ਼ਾਮਲ ਹਨ। ਅੱਜ Poco X6 ਸੀਰੀਜ਼ ਦੀ ਪਹਿਲੀ ਸੇਲ ਸ਼ੁਰੂ ਹੋ ਚੁੱਕੀ ਹੈ। ਇਨ੍ਹਾਂ ਡਿਵਾਈਸਾਂ ਨੂੰ ਤੁਸੀਂ ਫਲਿੱਪਕਾਰਟ ਰਾਹੀ ਖਰੀਦ ਸਕੋਗੇ। ਸੇਲ ਦੌਰਾਨ ਤੁਸੀਂ Poco X6 ਸੀਰੀਜ਼ ਨੂੰ ਡਿਸਕਾਊਂਟ ਦੇ ਨਾਲ ਖਰੀਦ ਸਕਦੇ ਹੋ। ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Poco X6 ਸੀਰੀਜ਼ 'ਚ 6.67 ਇੰਚ ਦੀ 1.5K pOLED ਡਿਸਪਲੇ ਦਿੱਤੀ ਗਈ ਹੈ, ਜਿਸਨੂੰ ਹਾਈ ਰਿਫ੍ਰੈਸ਼ ਦਰ ਦਾ ਸਪੋਰਟ ਮਿਲੇਗਾ। ਇਸ ਤੋਂ ਇਲਾਵਾ, ਡਿਸਪਲੇ 'ਚ ਗੋਰਿਲਾ ਗਲਾਸ ਦਾ ਪ੍ਰੋਟੈਕਸ਼ਨ ਦੀ ਦਿੱਤਾ ਗਿਆ ਹੈ ਅਤੇ IP54 ਰੇਟਿੰਗ ਦਿੱਤੀ ਗਈ ਹੈ। Poco X6 ਸੀਰੀਜ਼ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 67 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਬੈਕ ਪੈਨਲ 'ਤੇ 64MP ਪ੍ਰਾਈਮਰੀ, 8MP ਅਲਟ੍ਰਾ ਵਾਈਡ ਅਤੇ 2MP ਮੈਕਰੋ ਸੈਂਸਰ ਦਿੱਤਾ ਗਿਆ ਹੈ।