ਵਾਸ਼ਿੰਗਟਨ: ਸੰਨ 1610 ’ਚ, ਇਟਲੀ ਦੇ ਖਗੋਲਸ਼ਾਸਤਰੀ ਗੈਲੀਲਿਓ ਗੈਲਿਲੀ ਨੇ ਆਪਣੇ ਟੈਲੀਸਕਾਪ ਰਾਹੀਂ ਜੂਪੀਟਰ ( ਬ੍ਰਹਸਪਤੀ) ਦੇ ਚਾਰ ਚੰਦਰਮਾ, ਆਈਓ, ਯੂਰੋਪਾ, ਗੈਨੀਮੇਡ ਅਤੇ ਕੈਲਿਸਟੋ ਦੀ ਖੋਜ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਸੈਟ੍ਰਨ (ਸ਼ਨੀ) ਦੇ ਚਾਰੇ ਪਾਸੇ ਹੋਰ ਛੱਲੇ ਹਨ।
13 ਸਾਲ ਬਾਅਦ, 1623 ’ਚ ਜੂਪੀਟਰ ਅਤੇ ਸੈਟ੍ਰਨ, ਆਕਾਸ਼ ’ਚ ਇਕ ਸਮਾਨ ਚੱਲੇ ਅਤੇ ਇਕ ਅਜਿਹਾ ਸਮਾਂ ਆਇਆ, ਜਦੋਂ ਯੂਪੀਟਰ, ਸੈਟ੍ਰਨ ਤੋਂ ਅੱਗੇ ਨਿਕਲ ਗਿਆ। ਜਿਸ ਨੂੰ ਗ੍ਰੇਟ ਕੰਜਕਸ਼ਨ ਕਿਹਾ ਗਿਆ। ਅਜਿਹਾ ਮੰਨਿਆ ਗਿਆ ਹੈ ਕਿ ਹਰ 20 ਸਾਲ ਬਾਅਦ ਇਹ ਗ੍ਰੇਟ ਕੰਜਕਸ਼ਨ ਹੁੰਦਾ ਹੈ।
ਪਰ ਇਹ ਸਾਲ ਕੁਝ ਖ਼ਾਸ ਹੈ, ਕਿਉਂ ਕਿ ਲਗਭਗ 400 ਸਾਲ ਬਾਅਦ ਇਹ ਗ੍ਰੇਟ ਕੰਜਕਸ਼ਨ ਹੋ ਰਿਹਾ ਹੈ। ਲਗਭਗ 800 ਸਾਲ ਬਾਅਦ, ਜੂਪੀਟਰ ਅਤੇ ਸੈਟ੍ਰਨ ਨੂੰ ਰਾਤ ਦੇ ਸਮੇਂ ਆਕਾਸ਼ ’ਚ ਇੱਕ ਹੀ ਲਾਈਨ (ਅਲਾਈਨਮੈਂਟ) ’ਚ ਦੇਖਿਆ ਜਾ ਸਕੇਗਾ।
21 ਤਰੀਕ ਨੂੰ ਸੂਰਜ ਡੁੱਬਣ ਤੋਂ ਤੁਰੰਤ ਬਾਅਦ, ਦੱਖਣ-ਪੱਛਮ ਵੱਲ ਦੇਖਣ ’ਤੇ ਤੁਸੀਂ ਇਸ ਨੂੰ ਵੇਖ ਸਕੋਗੇ। ਇਸ ਲਈ ਤੁਹਾਨੂੰ ਕਿਸੇ ਉਪਰਣ ਦੀ ਜ਼ਰੂਰਤ ਨਹੀਂ ਪਵੇਗੀ।.
ਇਨ੍ਹਾਂ ਗ੍ਰਹਿਆਂ ਦਾ ਸਭ ਤੋਂ ਨੇੜੇ ਦਾ ਅਲਾਈਨਮੈਂਟ, ਕੇਵਲ ਇੱਕ ਡਿਗਰੀ ਤੋਂ ਦਸਵੇਂ ਹਿੱਸੇ ਦੀ ਦੂਰੀ ’ਤੇ ਹੋਵੇਗਾ ਤੇ ਕੁਝ ਦਿਨਾਂ ਤੱਕ ਰਹੇਗਾ ਵੀ।
ਵਾਸ਼ਿੰਗਟਨ ਦੇ ਨਾਸਾ ਮੁੱਖ ਦਫ਼ਤਰ ਦੇ ਪੈਲਨੇਟਰੀ ਸਾਇੰਸ ਡਵੀਜ਼ਨ ਦੇ ਇੱਕ ਖਗੋਲਸ਼ਾਸਤਰੀ ਹੈਨਰੀ ਥਰੂਪ ਨੇ ਕਿਹਾ," ਇਸ ਤਰ੍ਹਾਂ ਦੇ ਕੰਜਕਸ਼ਨ, ਸਾਲ ਦੇ ਕਿਸੇ ਦਿਨ ਵੀ ਹੋ ਸਕਦੇ ਹਨ, ਇਸ ਤਰ੍ਹਾਂ ਦੇ ਗ੍ਰੇਟ ਕੰਜਕਸ਼ਨ, ਇਸ ਗੱਲ ’ਤੇ ਨਿਰਭਰ ਕਰਦੇ ਹਨ ਕਿ ਗ੍ਰਹਿ ਆਪਣੀ ਦਿਸ਼ਾ ’ਚ ਕਿੱਥੇ ਹਨ।"
ਜੋ ਲੋਕ ਇਸ ਨੂੰ ਦੇਖਣਾ ਚਾਹੁੰਦੇ ਹਨ, ਉਹ ਇਨ੍ਹਾਂ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਣ-
- ਅਜਿਹੀ ਜਗ੍ਹਾ ’ਤੇ ਜਾਣ, ਜਿਸ ਜਗ੍ਹਾ ਤੋਂ ਆਕਾਸ਼ ਸਾਫ਼ ਦਿਖਾਈ ਦਿੰਦਾ ਹੋਵੇ, ਜਿਵੇ - ਪਾਰਕ।
- ਜੂਪੀਟਰ ਅਤੇ ਸੈਟ੍ਰਨ ਕਾਫ਼ੀ ਬ੍ਰਾਇਟ (ਚਮਕਦੇ ਹੋਏ ) ਹਨ, ਇਸ ਲਈ ਉਨ੍ਹਾਂ ਨੂੰ ਜ਼ਿਆਦਾ ਸ਼ਹਿਰਾਂ ’ਚ ਵੇਖਿਆ ਜਾ ਸਕਦਾ ਹੈ।
- ਸੂਰਜ ਡੁੱਬਣ ਤੋਂ ਤੁਰੰਤ ਬਾਅਦ, ਦੱਖਣ-ਪੱਛਮ ਦਿਸ਼ਾ ਵੱਲ ਆਕਾਸ਼ ਨੂੰ ਵੇਖੋ। ਤੁਸੀਂ ਜੂਪੀਟਰ ਨੂੰ ਇੱਕ ਚਮਕਦੇ ਤਾਰੇ ਦੀ ਤਰ੍ਹਾਂ ਵੇਖ ਸਕੋਗੇ।
- ਜੂਪੀਟਰ ਦੇ ਮੁਕਾਬਲੇ, ਸੈਟ੍ਰਨ ਘੱਟ ਚਮਕਦਾ ਹੋਇਆ ਦਿਖੇਗਾ। ਸੈਟ੍ਰਨ 21 ਦਿਸੰਬਰ ਤੱਕ ਜੂਪੀਟਰ ਦੇ ਥੋੜ੍ਹਾ ਉੱਪਰ, ਖੱਬੇ ਪਾਸੇ ਦਿਖਾਈ ਦੇਵੇਗਾ। ਜਦੋਂ ਜੂਪੀਟਰ, ਸੈਟ੍ਰਨ ਤੋਂ ਅੱਗੇ ਨਿਕਲ ਜਾਵੇਗਾ, ਤਾਂ ਇਹ ਦੋਨੋ ਇੱਕ ਦੂਸਰੇ ਦੀ ਜਗ੍ਹਾ ਬਦਲ ਲੈਣਗੇ।