ਹੈਦਰਾਬਾਦ: Vivo ਨੇ ਹਾਲ ਹੀ ਵਿੱਚ ਕਈ ਨਵੇਂ ਸਮਾਰਟਫੋਨ ਪੇਸ਼ ਕੀਤੇ ਹਨ। ਕੰਪਨੀ ਕਈ ਦਿਨਾਂ ਤੋਂ Vivo Y200 5G ਸਮਾਰਟਫੋਨ ਦੇ ਭਾਰਤ ਲਾਂਚ ਨੂੰ ਟੀਜ਼ ਕਰ ਰਹੀ ਹੈ। ਹੁਣ ਇਸ ਸਮਾਰਟਫੋਨ ਦੀ ਲਾਂਚ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਸਮਾਰਟਫੋਨ 23 ਅਕਤੂਬਰ ਨੂੰ ਭਾਰਤ 'ਚ ਲਾਂਚ ਹੋਵੇਗਾ। ਨਵੀਂ ਰਿਪੋਰਟ ਦੀ ਮੰਨੀਏ, ਤਾਂ ਇਸ ਫੋਨ ਨੂੰ ਦੋ ਕਲਰ ਆਪਸ਼ਨਾਂ 'ਚ ਲਾਂਚ ਕੀਤਾ ਜਾਵੇਗਾ।
-
Dive into the future with the all-new vivo Y200 5G: where innovation meets style!
— vivo India (@Vivo_India) October 16, 2023 " class="align-text-top noRightClick twitterSection" data="
Launching on 23rd October. Know more https://t.co/Mvp38dMyyb#vivoY200 #5G #SpreadYourAura #ItsMyStyle #vivoYSeries pic.twitter.com/RhECyR4MMu
">Dive into the future with the all-new vivo Y200 5G: where innovation meets style!
— vivo India (@Vivo_India) October 16, 2023
Launching on 23rd October. Know more https://t.co/Mvp38dMyyb#vivoY200 #5G #SpreadYourAura #ItsMyStyle #vivoYSeries pic.twitter.com/RhECyR4MMuDive into the future with the all-new vivo Y200 5G: where innovation meets style!
— vivo India (@Vivo_India) October 16, 2023
Launching on 23rd October. Know more https://t.co/Mvp38dMyyb#vivoY200 #5G #SpreadYourAura #ItsMyStyle #vivoYSeries pic.twitter.com/RhECyR4MMu
Vivo Y200 5G ਸਮਾਰਟਫੋਨ ਦੀ ਕੀਮਤ: ਰਿਪੋਰਟ ਅਨੁਸਾਰ, Vivo Y200 5G ਸਮਾਰਟਫੋਨ ਦੀ ਭਾਰਤ 'ਚ ਕੀਮਤ 24,000 ਰੁਪਏ ਤੋਂ ਘਟ ਹੋਣ ਦੀ ਉਮੀਦ ਹੈ। ਇਹ ਸਮਾਰਟਫੋਨ 7.69mm ਪਤਲਾ ਅਤੇ 190 ਗ੍ਰਾਮ ਦੇ ਭਾਰ ਨਾਲ ਲਾਂਚ ਹੋ ਸਕਦਾ ਹੈ।
-
Introducing the vivo Y200 5G: Where Style Meets Innovation! Get ready to elevate your mobile experience with a whole new level of sophistication.
— vivo India (@Vivo_India) October 12, 2023 " class="align-text-top noRightClick twitterSection" data="
Stay tuned for the grand reveal! #SpreadYourAura #ItsMyStyle #5G #vivo#vivoYSeries pic.twitter.com/sq93OHZBAQ
">Introducing the vivo Y200 5G: Where Style Meets Innovation! Get ready to elevate your mobile experience with a whole new level of sophistication.
— vivo India (@Vivo_India) October 12, 2023
Stay tuned for the grand reveal! #SpreadYourAura #ItsMyStyle #5G #vivo#vivoYSeries pic.twitter.com/sq93OHZBAQIntroducing the vivo Y200 5G: Where Style Meets Innovation! Get ready to elevate your mobile experience with a whole new level of sophistication.
— vivo India (@Vivo_India) October 12, 2023
Stay tuned for the grand reveal! #SpreadYourAura #ItsMyStyle #5G #vivo#vivoYSeries pic.twitter.com/sq93OHZBAQ
Vivo Y200 5G ਸਮਾਰਟਫੋਨ ਦੇ ਫੀਚਰਸ: ਇਸ ਸਮਾਰਟਫੋਨ 'ਚ 6.67 ਇੰਚ FHD+AMOLED ਡਿਸਪਲੇ ਦਿੱਤੀ ਜਾਵੇਗੀ। Vivo Y200 5G ਸਮਾਰਟਫੋਨ 'ਚ 8GB ਰੈਮ ਅਤੇ 128GB ਸਟੋਰੇਜ ਮਿਲਣ ਦੀ ਉਮੀਦ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਫੋਨ 'ਚ OIS+2MP ਸੈਂਸਰ ਦੇ ਨਾਲ 64 ਮੈਗਾਪਿਕਸਲ ਪ੍ਰਾਈਮਰੀ ਕੈਮਰਾ ਅਤੇ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਪ੍ਰੋਸੈਸਰ ਦੇ ਤੌਰ 'ਤੇ ਕੰਪਨੀ ਨੇ ਇਸ ਫੋਨ 'ਚ ਸਨੈਪਡ੍ਰੈਗਨ 4 ਜੇਨ 1 ਚਿਪਸੈੱਟ ਦਿੱਤੀ ਹੈ। ਇਸ ਸਮਾਰਟਫੋਨ 'ਚ 4,800mAh ਦੀ ਬੈਟਰੀ ਦਿੱਤੀ ਗਈ ਹੈ, ਜੋ 44 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
19 ਅਕਤੂਬਰ ਨੂੰ ਲਾਂਚ ਹੋਵੇਗਾ OnePlus Open: ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Oneplus ਜਲਦ ਹੀ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਇਹ ਸਮਾਰਟਫੋਨ 19 ਅਕਤੂਬਰ ਨੂੰ ਸ਼ਾਮ 7:30 ਵਜੇ ਲਾਂਚ ਹੋਵੇਗਾ। ਲਾਂਚ ਇਵੈਂਟ ਨੂੰ ਤੁਸੀਂ ਕੰਪਨੀ ਦੇ Youtube ਚੈਨਲ ਰਾਹੀ ਦੇਖ ਸਕਦੇ ਹੋ। Oneplus Open ਦੀ ਕੀਮਤ ਅਤੇ ਫੀਚਰ ਸੋਸ਼ਲ ਮੀਡੀਆ 'ਤੇ ਲੀਕ ਹੋ ਗਏ ਹਨ। ਇਸ ਮੋਬਾਈਲ ਫੋਨ 'ਚ ਤੁਹਾਨੂੰ 2,440x2,268 ਪਿਕਸਲ Resolution ਦੇ ਨਾਲ 7.82 ਇੰਚ OLED ਇੰਟਰਨਲ ਸਕ੍ਰੀਨ ਅਤੇ 1,116x2,484 ਪਿਕਸਲ Resolution ਦੇ ਨਾਲ 6.31 ਇੰਚ OLED ਆਊਟਰ ਡਿਸਪਲੇ ਮਿਲ ਸਕਦੀ ਹੈ। ਦੋਨੋ ਸਕ੍ਰੀਨਾਂ ਦਾ ਰਿਫ੍ਰੈਸ਼ ਦਰ 120Hz ਹੋਵੇਗਾ। ਆਉਣ ਵਾਲੇ ਸਮਾਰਟਫੋਨ 'ਚ ਆਕਟਾ ਕੋਰ ਸਨੈਪਡ੍ਰੈਗਨ 8 ਜੇਨ 2 SoC ਅਤੇ 16GB ਰੈਮ ਅਤੇ 1TB ਤੱਕ ਦੀ ਸਟੋਰੇਜ ਮਿਲਣ ਦੀ ਉਮੀਦ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ ਟ੍ਰਿਪਲ ਕੈਮਰਾ ਸੈਟਅੱਪ ਮਿਲੇਗਾ। ਇਸ 'ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 48 ਮੈਗਾਪਿਕਸਲ ਦਾ ਸੈਕੰਡਰੀ ਸੈਂਸਰ ਅਤੇ ਟੈਲੀਫੋਟੋ ਲੈਂਸ 3x ਆਪਟੀਕਲ ਜ਼ੂਮ ਦੇ ਨਾਲ 64 ਮੈਗਾਪਿਕਸਲ ਦਾ ਕੈਮਰਾ ਸ਼ਾਮਲ ਹੋ ਸਕਦਾ ਹੈ। ਫਰੰਟ 'ਚ ਸੈਲਫ਼ੀ ਅਤੇ ਵੀਡੀਓ ਕਾਲ ਲਈ 32 ਮੈਗਾਪਿਕਸਲ ਜਾਂ 20 ਮੈਗਾਪਿਕਸਲ ਦਾ ਕੈਮਰਾ ਮਿਲ ਸਕਦਾ ਹੈ। Oneplus Open 'ਚ 4,805mAh ਦੀ ਬੈਟਰੀ ਮਿਲ ਸਕਦੀ ਹੈ, ਜੋ 100 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।